ਆਕਾਸ਼ਵਾਣੀ ਪਟਿਆਲਾ ਦੁਆਰਾ ਔਰਤਾਂ ਨੂੰ ਸਨਮਾਨ ਦੇਣ ਲਈ, 8 ਮਾਰਚ ਔਰਤ ਦਿਵਸ ‘ਦੇ ਸਬੰਧ ‘ਚ ਨਿਵੇਕਲਾ ਉਪਰਾਲਾ, ਮਿੰਨੀ ਕਹਾਣੀ ਦਰਬਾਰ।

Photo of author

By Gurmail

Update 6 March 2025, 4:30 PM. By Gurmail kamboj Sunam

ਪ੍ਰਿੰਸੀਪਲ ਰਿਪਨਜੋਤ ਕੌਰ ਸੋਨੀ ਬੱਗਾ ਬਾਰੇ ਥੋੜ੍ਹੀ ਜਾਣ ਪਹਿਚਾਣ-:

ਪ੍ਰਿੰਸੀਪਲ ਰਿਪਨਜੋਤ ਕੌਰ ਸੋਨੀ ਬੱਗਾ, ਐਮਐਸਸੀ ਐਮਐਡ, ਬਹੁਪੱਖੀ ਲੇਖਕਾ ਜਿਨ੍ਹਾਂ ਦੇ 50 ਤੋਂ ਵੱਧ ਵਿਗਿਆਨਕ ਲੇਖ, ਸਫਰਨਾਮੇ , ਸ਼ਖਸ਼ੀਅਤਾਂ ਦੀਆਂ ਜੀਵਨੀਆਂ, ਵਿਗਿਆਨੀਆਂ ਦੀਆਂ ਜੀਵਨੀਆਂ, ਹੱਡ ਬੀਤੀਆਂ,ਆਦਿ ਪੰਜਾਬੀ ਦੀਆਂ ਛੇ ਅਖਬਾਰਾਂ ਅਜੀਤ ,ਪੰਜਾਬੀ ਟ੍ਰਿਬਿਊਨ ,ਦੇਸ਼ ਸੇਵਕ, ਸਪੋਕਸਮੈਨ, ਨਵਾਂ ਜਮਾਨਾ, ਚੜ੍ਹਦੀ ਕਲਾ ਵਿੱਚ ਛਪ ਚੁੱਕੇ ਹਨ, ਅਤੇ ਲਗਾਤਾਰ ਛਪ ਰਹੇ ਹਨ। । ਪੰਜਾਬੀ ਦੇ ਕਈ ਰਸਾਲਿਆਂ ਵਿੱਚ ਵੀ ਰਿਪਨਜੋਤ ਹੋਰਾਂ ਦੇ ਲੇਖ ਛਪੇ ਹਨ, ਜਿਵੇਂ ਕਿ *ਪ੍ਰੀਤ ਲੜੀ, ਸਿੱਖ ਫੁਲਵਾੜੀ,* *ਪੰਖੜੀਆ*, ਪੰਜਾਬ ਸਰਕਾਰ ਵੱਲੋਂ ਚਲਾਈ ਜਾਂਦੀ *ਜਗਿਆਸਾ, ਭਾਸ਼ਾ ਵਿਭਾਗ ਦਾ ਰਸਾਲਾ *ਜਨ ਸਾਹਿਤ, ਭਾਈ ਵੀਰ ਸਿੰਘ ਸਦਨ ਦਿੱਲੀ ਦਾ ਰਸਾਲਾ *ਖਾਲਸਾ ਸਮਾਚਾਰ* ਪੰਜ ਦਰਿਆ, ਭਾਈ ਦਿੱਤ ਸਿੰਘ ਪੱਤਰਰਿਕਾ ਅਤੇ ਤਰਕਸ਼ੀਲ ਮੈਗਜ਼ੀਨ ਆਦਿ।

Click on the link below to listen to the mini story. 👇

https://www.facebook.com/share/v/151bNWyYRJ/?mibextid=oFDknk

ਪ੍ਰਿੰਸੀਪਲ ਸੋਨੀ ਨੇ ਭਾਰਤ ਦੇ ਆਰਮੀ ਪਬਲਿਕ ਸਕੂਲਾਂ ਦੇ ਵਿੱਚ ਛੇਵੀਂ ਤੋਂ ਲੈ ਕੇ ਅੱਠਵੀਂ ਤੱਕ ਰੀਜਨਲ ਲੈਂਗੁਏਜ ਦਾ ਵਿਸ਼ਾ ਲਗਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ।

ਨੈਸ਼ਨਲ ਟਰਾਂਸਲੇਸ਼ਨ ਮਿਸ਼ਨ ਮੈਸੂਰ ਨਾਲ ਵੀ ਉਹਨ੍ਹਾਂ ਇੱਕ ਕਿਤਾਬ ਨੂੰ ਸੰਪਾਦਨ ਕਰਨ ਦੇ ਵਿੱਚ ਕੰਮ ਕੀਤਾ ਹੈ। ਇਹ ਵਿਗਿਆਨਿਕ ਫਿਕਸ਼ਨ ਤੇ ਆਧਾਰਿਤ ਕਿਤਾਬ “Body battles by Bal phonka” ਹੈ।

ਲਹਿੰਦੇ ਪੰਜਾਬ ਦੀ ਪੰਜਾਬੀ ਦੀ ਉਪ ਬੋਲੀ ਸਰਾਇਕੀ ਭਾਸ਼ਾ ਦੇ ਕਵੀ ਹੈਦਰ ਅਲੀ ਹੈਦਰ ਦੀ ਕਵਿਤਾਵਾਂ ਦੀ ਪੰਜਾਬੀ ਵਿੱਚ ਅਨੁਵਾਦ ਹੋਈ ਕਿਤਾਬ ਦਾ ਪ੍ਰਿੰਸੀਪਲ ਸੋਨੀ ਨੇ ਸੰਪਾਦਨ ਕੀਤਾ ਹੈ।

ਪ੍ਰਿੰਸੀਪਲ ਰਿਪਨਜੋਤ ਕੌਰ ਨੇ ਤਿੰਨ ਸਾਲ ਗੌਰਮੈਂਟ ਕਾਲਜ ਰੋਪੜ ਚ Zoology ਵਿਸ਼ਾ, 20 ਸਾਲ ਦੇਸ਼ ਦੇ ਵੱਖ ਵੱਖ ਆਰਮੀ ਪਬਲਿਕ ਸਕੂਲਾਂ ਚ ਵਿਗਿਆਨ ਦਾ ਵਿਸ਼ਾ ਪੜਾਉਣ ਤੋਂ ਇਲਾਵਾ ਇਕ ਨਿੱਜੀ ਅਦਾਰੇ ‘ਚ ਛੇ ਮਹੀਨੇ ਸਕੂਲ ਦੀ ਪ੍ਰਿੰਸੀਪਲ ਰਹੇ।

ਉਹ ਅੱਜ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਗਿਆਰਵੀਂ ਬਾਰ੍ਹਵੀਂ ਦੇ ਵਿਸ਼ੇ ਲਈ ਵਿਸ਼ਾ ਮਾਹਰ ਅਤੇ ਅਨੁਵਾਦਕ ਦੇ ਤੌਰ ਤੇ ਕੰਮ ਕਰ ਰਹੀ ਆ। ਕਰਨਲ (ਰਿਟਾ) ਜੇ.ਐਸ. ਬੱਗਾ ਪੀ.ਸੀ.ਐਸ, ਹੋਰਾਂ ਦੇ ਜੀਵਨ ਸਾਥੀ ਅਤੇ ਪੰਜਾਬੀ ਦੇ ਸ਼੍ਰੋਮਣੀ ਲੇਖਕ ਡਾ.ਵਿਦਵਾਨ ਸਿੰਘ ਸੋਨੀ ਜੀ ਦੀ ਬੇਟੀ ਪ੍ਰਿੰਸੀਪਲ ਰਿਪਨਜੋਤ ਕੌਰ ਸੋਨੀ ਨੂੰ ਪੰਜਾਬੀ ਬੋਲੀ ਦੀ ਸੇਵਾ ਕਰਨ ਦੀ ਗੁੜਤੀ ਪਰਿਵਾਰ ਤੋਂ ਮਿਲੀ ਹੈ।

Leave a Comment