ਇੰਗਲੈਂਡ ਅਤੇ ਅਫਗਾਨਿਸਤਾਨ ਹੋਏ ਚੈਂਪੀਅਨ ਟਰਾਫੀ ਟੂਰਨਾਮੈਂਟ ਤੋਂ ਬਾਹਰ।

Photo of author

By Gurmail

ਇੰਗਲੈਂਡ ਅਤੇ ਦੱਖਣੀ ਅਫਰੀਕਾ ਦਰਮਿਆਨ ਕਰਾਚੀ ਦੇ National Bank Stadium ‘ਚ ਖੇਡੇ ਗਏ ਮੈਚ ਦੌਰਾਨ ਇੰਗਲੈਂਡ ਦੀ ਟੀਮ ਨੇ ਬੇਹੱਦ ਖਰਾਬ ਬੱਲੇਬਾਜੀ ਦਾ ਪ੍ਰਦਰਸ਼ਨ ਕੀਤਾ।

ਇੰਗਲੈਂਡ ਦੀ ਟੀਮ ਦੱਖਣੀ ਅਫਰੀਕਾ ਦੇ ਗੇਂਦਬਾਜ਼ੀ ਅਟੈਕ ਸਾਹਮਣੇ ਪਾਣੀ ਮੰਗਦੀ ਦਿਖਾਈ ਦਿੱਤੀ। ਬੱਲੇਬਾਜ ਪੂਰੇ 50 ਓਵਰ ਵੀ ਖੇਡਣ ਚ ਅਸਮਰੱਥ ਦਿਖਾਈ ਦਿੱਤੇ। ਪੂਰੀ ਟੀਮ 38.2 ਓਵਰ ਖੇਡ ਕੇ ਕੇਵਲ 179 ਦੋੜਾਂ ਹੀ ਬਣਾ ਸਕੇ। ਇਸ ਪਾਰੀ ਦੌਰਾਨ ਦੱਖਣੀ ਅਫਰੀਕਾ ਨੇ 18 ਵਾਧੂ ਦੋੜਾਂ ਖਰਚ ਕੀਤੀਆਂ ਜਿਹੜੀਆਂ ਇੰਗਲੈਂਡ ਦੇ 6 ਬੱਲੇਬਾਜਾਂ ਦੇ ਨਿੱਜੀ ਸਕੋਰ ਤੋਂ ਵੱਧ ਸਨ।

ਦੱਖਣੀ ਅਫਰੀਕਾ ਨੇ ਬੱਲੇਬਾਜੀ ਕਰਦੇ ਹੋਏ ਮਹਿਜ 29.1 ਓਵਰ ਖੇਡ ਕੇ 181 ਦੋੜਾਂ ਬਣਾ ਲਈਆਂ ਅਤੇ 7 ਵਿਕਟਾਂ ਰਹਿੰਦੇ ਵੱਡੀ ਜਿੱਤ ਦਰਜ ਕਰਦਿਆਂ Semi-finals ਲਈ ਆਪਣੇ ਦਾਅਵੇ ਨੂੰ ਮਜ਼ਬੂਤੀ ਨਾਲ ਰੱਖਿਆ। ਇਸ ਪਾਰੀ ਦੌਰਾਨ ਦੱਖਣੀ ਅਫਰੀਕਾ ਦੇ ਬੱਲੇਬਾਜ R. van der Dussen ਅਤੇ H. Klaasen(Wk) ਨੇ ਕ੍ਰਮਵਾਰ 72* ਅਤੇ 64 ਦੋੜਾਂ ਦਾ ਯੋਗਦਾਨ ਦਿੱਤਾ।

ਇਸ ਮੈਚ ਦੇ ਖ਼ਤਮ ਹੁੰਦਿਆਂ ਹੀ ਸੈਮੀਫਾਈਨਲ ਮੁਕਾਬਲੇ ਦੇ 4 ਦਾਅਵੇਦਾਰ ਸਾਹਮਣੇ ਆ ਗਏ। India, New Zealand, Australia ਅਤੇ ਦੱਖਣੀ ਅਫਰੀਕਾ ਸੈਮੀਫਾਈਨਲ ਚ ਇੱਕ ਦੂਜੇ ਦਾ ਆਹਮੋ ਸਾਹਮਣਾ ਕਰਨਗੇ।

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ Dubai international cricket Stadium ‘ਚ ਗਰੁੱਪ ਸਟੇਜ ਦਾ ਆਖਰੀ ਮੈਚ 2 ਮਾਰਚ ਨੂੰ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਨਿਰਧਾਰਤ ਹੋਵੇਗਾ, ਕਿਹੜੀ ਟੀਮ ਸੈਮੀਫਾਈਨਲ ਵਿੱਚ ਕਿਸ ਟੀਮ ਦਾ ਸਾਹਮਣਾ ਕਰੇਗੀ।

Leave a Comment