Photo of author

By Gurmail Singh

ਕੈਨੇਡਾ ਦੇ ਸਾਬਕਾ ਪ੍ਰਧਾਨਮੰਤਰੀ Justin Trudeau ਨੇ ਅੱਜ ਆਪਣੇ ਵਿਦਾਇਗੀ ਸਮਾਗਮ ਦੌਰਾਨ ਇੱਕ ਅਜੀਬ ਜਿਹੀ ਹਰਕਤ ਕੀਤੀ ਜਿਸਨੂੰ ਵੇਖ ਸਭ ਹੈਰਾਨ ਹੋ ਗਏ।

ਜਨਵਰੀ ਮਹੀਨੇ ਚ ਪ੍ਰਧਾਨਮੰਤਰੀ ਵੱਜੋਂ ਲਗਭਗ 10 ਸਾਲ ਲੰਬੇ ਸਫਰ ਨੂੰ ਵਿਰਾਮ ਲਾਉਂਦੇ ਹੋਏ Justin Trudeau ਨੇ ਅਸਤੀਫਾ ਦੇ ਦਿੱਤਾ ਸੀ। ਦਰਅਸਲ Trudeau ਸਰਕਾਰ ਦਾ ਦੂਜਾ ਕਾਰਜਕਾਲ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਿਹਾ ਸੀ; ਉਸਦੀ ਵੈਸਾਖੀਆਂ ਸਹਾਰੇ ਖੜ੍ਹੀ ਸਰਕਾਰ ਅਕਸਰ ਵਿਵਾਦਾਂ ਵਿੱਚ ਘਿਰੀ ਰਹੀ। ਵਿਦੇਸ਼ ਨੀਤੀ, ਬੇਰੋਜਗਾਰੀ, ਵਿਆਜ ਦਰਾਂ ਵਿੱਚ ਵਾਧਾ ਅਤੇ ਆਰਥਿਕ ਤੌਰ ਤੇ ਦੇਖਿਆ ਜਾਵੇ ਤਾਂ Trudeau ਦੇ ਸਰਕਾਰ 4 ਸਾਲ ਬੇਹੱਦ ਮੁਸ਼ਕਿਲਾਂ ਭਰੇ ਸਨ।

67cfdc097010f justin trudeau 114523903 16x9 1

ਜਿਸਤੋਂ ਬਾਅਦ ਕਾਮਰੇਡ ਆਗੂ ਜਗਮੀਤ ਸਿੰਘ ਨੇ Trudeau ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ। ਇਸ ਸਾਰੇ ਘਟਨਾਕ੍ਰਮ ਦੌਰਾਨ 6 ਜਨਵਰੀ 2025 ਨੂੰ Trudeau ਨੇ ਅਸਤੀਫ਼ਾ ਦੇ ਦਿੱਤਾ।

ਕੱਲ੍ਹ ਕੈਨੇਡਾ ਦੀ ਸੱਤਾਧਾਰੀ ਧਿਰ ਨੇ ਆਪਣੇ ਨਵੇਂ ਆਗੂ ਅਤੇ ਸਰਕਾਰ ਦੇ ਲਗਭਗ 7 ਮਹੀਨੇ ਦੇ ਬਾਕੀ ਕਾਰਜਕਾਲ ਲਈ ਪ੍ਰਧਾਨਮੰਤਰੀ ਵਜੋਂ ਅਰਥਸ਼ਾਸਤਰੀ Mark Carney ਨੂੰ ਚੁਣਿਆ ਸੀ।

ਜਿਸ ਤੋਂ ਬਾਅਦ ਅੱਜ Trudeau ਦਾ ਵਿਦਾਇਗੀ ਸਮਾਗਮ ਸੀ। ਜਿਸ ਦੌਰਾਨ Trudeau ਭਾਸ਼ਣ ਤੋਂ ਬਾਅਦ ਹਾਊਸ ਚੋਂ ਇੱਕ ਕੁਰਸੀ ਚੱਕ ਤੁਰ ਪਏ ਅਤੇ ਕੈਮਰਾ ਵੇਖ ਉਸ ਵੱਲ ਜੀਭ ਕੱਢ ਕੇ ਮੁਸਕਰਾਹਟ ਵਿਖੇਰਦੇ ਦਿਖਾਈ ਦਿੱਤੇ। ਇਹ ਤਸਵੀਰ viral ਹੁੰਦੇ ਹੀ Trudeau ਸੋਸ਼ਲ ਮੀਡੀਆ ਤੇ ਤੇਜੀ ਨਾਲ ਟਰੈਂਡ ਕਰਨ ਲੱਗੇ। ਇਹ ਤਸਵੀਰ ਵੇਖਣ ਵਾਲੇ ਆਪਣੀ-2 ਰਾਏ ਸਾਂਝੀ ਕਰ ਰਹੇ ਹਨ।

Leave a Comment