ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ SKM ਨਾਲ ਸਬੰਧਤ ਕਈ ਕਿਸਾਨ ਆਗੂਆਂ ਦੇ ਘਰਾਂ ਤੇ ਅੱਜ ਸਵੇਰੇ 12 ਵਜੇ ਤੋਂ ਬਾਅਦ ਪੁਲਸ ਨੇ ਕੀਤੀ ਛਾਪੇਮਾਰੀ।
ਸੰਯੁਕਤ ਕਿਸਾਨ ਮੋਰਚਾ ਦੁਆਰਾ 5 ਮਾਰਚ ਨੂੰ ਚੰਡੀਗੜ੍ਹ ਕੂਚ ਦੀ ਦਿੱਤੀ ਕਾਲ ਤੋਂ ਬਾਅਦ ਕੱਲ੍ਹ ਚੰਡੀਗੜ੍ਹ ਵਿਖੇ SKM ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਬੇਸਿੱਟਾ ਖ਼ਤਮ ਹੋਣ ਤੋਂ ਬਾਅਦ, ਕਿਸਾਨ ਆਗੂਆਂ ਨੇ ਜਿਵੇਂ ਪਹਿਲਾਂ ਹੀ ਅੰਦੇਸ਼ਾ ਜਤਾਇਆ ਸੀ ਕਿ ਪੁਲਸ ਪ੍ਰਸ਼ਾਸਨ ਉਹਨ੍ਹਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਗ੍ਰਿਫਤਾਰ ਜਾ ਨਜ਼ਰਬੰਦ ਕਰ ਸਕਦਾ ਹੈ। ਪਰ ਯੂਨੀਅਨ ਕਾਰਕੁੰਨ ਚੰਡੀਗੜ੍ਹ ਹਰ ਹੀਲੇ ਜਾਣਗੇ, ਸਰਕਾਰ ਜੋ ਕਾਰਵਾਈ ਕਰਦੀ ਹੈ ਦੇਖਾਂਗੇ।

ਅੱਜ ਸਵੇਰੇ 12 ਵਜੇ ਤੋ ਬਾਅਦ ਕਈ ਕਿਸਾਨ ਆਗੂਆਂ ਦੇ ਘਰਾਂ ਤੇ ਪੁਲਸ ਨੇ ਕੀਤੀ ਛਾਪੇਮਾਰੀ- ਕਿਸਾਨ ਆਗੂ
ਕਿਸਾਨਾਂ ਦੇ ਘਰਾਂ ਚ ਕੀਤੀਆਂ ਜਾ ਰਹੀ ਛਾਪੇਮਾਰੀ…ਬੀਕੇਯੂ ਉਗਰਾਹਾਂ ਦੇ ਜਿਲਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਤੇ ਜਸਪਾਲ ਸਿੰਘ ਧੰਗਾਈ ਦੇ ਘਰ ਪੁਲਸ ਦੀ ਛਾਪੇਮਾਰੀ ਤੇ ਹੋਰ ਆਗੂਆ ਦੇ ਘਰਾ ਚ ਵੀ ਪੁਲਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਬੀਤੇ ਦਿਨੀਂ ਮੁੱਖ ਮੰਤਰੀ ਅਤੇ ਕਿਸਾਨਾਂ ਚ ਹੋਈ ਗਰਮੋ ਗਰਮੀਂ ਤੋ ਬਾਅਦ ਤੜਕਸਾਰ ਕਿਸਾਨ ਆਗੂਆਂ ਨੂੰ ਘਰੋਂ ਚੁੱਕਣ ਦੀ ਕਵਾਇਦ ਹੋਈ ਸ਼ੁਰੂ- BKU ਉਗਰਾਹਾਂ ਅਮ੍ਰਿਤਸਰ
ਪੰਜਾਬ ਸਰਕਾਰ ਦੇ ਆਰਡਰ ਤੇ ਪੁਲਸ ਵਲੋ ਅੱਜ ਤੜਕੇ , ਛਾਪੇਮਾਰੀ ਕਰਕੇ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤਾਂ ਜੌ ਚੰਡੀਗੜ੍ਹ ਕਿਸਾਨ ਇਕੱਠ ਨਾ ਹੋ ਸਕੇ । ਸਰਬਜੀਤ ਸਿੰਘ ਧੀਰਪੁਰ #BKU_ਕਾਦੀਆਂ ਪੰਜਾਬ ਸਰਕਾਰ ਮੁਰਦਾਬਾਦ- ਸਰਬਜੀਤ ਸਿੰਘ ਬਾਠ ਧੀਰਪੁਰ
ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਕੂਚ ਤੋ ਪਹਿਲਾਂ ਭਗਵੰਤ ਮਾਨ ਦੇ ਇਸ਼ਾਰੇ ਤੇ ਕਿਸਾਨ ਆਗੂਆਂ ਦੇ ਘਰਾਂ ਚ ਛਾਪੇਮਾਰੀ। ਰਾਤ ਦੇ 12 ਵਜੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਘਰ ਪੁਲਿਸ ਨੇ ਕੀਤੀ ਛਾਪੇਮਾਰੀ।ਕੱਲ 4 ਫਰਵਰੀ ਤੋਂ ਹੀ ਚੰਡੀਗੜ੍ਹ ਕਾਫਲੇ ਬੰਨ੍ਹ ਕੇ ਪੁੱਜੋ। ਕਿਰਤੀ ਕਿਸਾਨ ਯੂਨੀਅਨ ਭਗਵੰਤ ਮਾਨ ਦੇ ਇਸ ਤਾਨਾਸ਼ਾਹੀ ਰੱਵਈਏ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ-ਕਿਰਤੀ ਕਿਸਾਨ ਯੂਨੀਅਨ
ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਚ ਛਾਪੇਮਾਰੀ ਸ਼ੁਰੂ। ਕਿਰਤੀ ਕਿਸਾਨ ਮੋਰਚੇ ਦੇ ਪ੍ਰਧਾਨ ਦੇ ਪ੍ਰਧਾਨ ਵੀਰ ਸਿੰਘ ਬੜਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ- ਰਣਵੀਰ ਸਿੰਘ ਕੁੜਕ
ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਸ- ਸੁਰਜੀਤ ਸਿੰਘ ਛੰਨਾ
ਪੁਲਿਸ ਨੇ ਕੀਤਾ ਮਾਸਟਰ ਗੁਰਨੈਬ ਸਿੰਘ,ਵੀਰ ਸਿੰਘ ਬੜਵਾ,, ਰਣਜੀਤ ਸਿੰਘ ਸਰਥਲੀ,,,, ਤੇ ਕੁਝ ਹੋਰ ਆਗੂਆਂ ਨੂੰ ਘਰੋਂ ਗਿਰਫ਼ਤਾਰ ਕਰਕੇ ਥਾਣੇ ਵਿੱਚ ਨਜ਼ਰ ਬੰਦ ਕੀਤਾ ਹੈਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਮਾਰਚ ਨੂੰ ਚੰਡੀਗੜ੍ਹ ਕੂਚ ਦੇ ਐਲਾਨ ਦੇ ਮੱਦੇ ਨਜ਼ਰ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਕਿਸਾਨ ਆਗੂਆਂ ਨੂੰ ਗਿਰਫ਼ਤਾਰ(ਨਜਰਬੰਦ) ਕਰਨਾ ਸ਼ੁਰੂ ਕਰ ਦਿੱਤਾ। ਕੱਲ ਪੰਜਾਬ ਦੇ ਮੁੱਖ ਮੰਤਰੀ ਨਾਲ ਕਿਸਾਨਾਂ ਦੀ ਖੜਕ ਗਈ ਸੀ।ਪੰਜਾਬ ਸਰਕਾਰ ਵੀ ਹੁਣ ਕੇਂਦਰ ਦੀ ਹਮਖਿਆਲੀ ਬਣ ਕੇ ਕਿਸਾਨ ਦੀ ਆਵਾਜ਼ ਦਬਾਉਣ ਲੱਗੀ ਹੈ।ਪਰ ਧੱਕੇਸ਼ਾਹੀ ਜਿਆਦਾ ਸਮਾਂ ਨਹੀਂ ਚੱਲਦੀ। ਇਨ੍ਹਾਂ ਗਿਰਫ਼ਤਾਰੀਆਂ ਦੀ ਅਸੀਂ ਨਿੰਦਾ ਕਰਦੇ ਹਾਂ। ਪੰਜਾਬ ਮੋਰਚਾ- ਗੌਰਵ ਰਾਣਾ

ਕਿਸਾਨਾਂ ਦੇ ਘਰਾਂ ਚ ਕੀਤੀਆਂ ਜਾ ਰਹੀ ਛਾਪੇਮਾਰੀ…ਬੀਕੇਯੂ ਕਾਦੀਆਂ ਦੇ ਜਨਰਲ ਸਕੱਤਰ ਬੀਰਪਾਲ ਢਿੱਲੋਂ ਨੂੰ ਪੁਲਸ ਨੇ ਲਿਆ ਹਿਰਾਸਤ ਚ…ਬੀਤੇ ਦਿਨੀਂ ਮੁੱਖ ਮੰਤਰੀ ਅਤੇ ਕਿਸਾਨਾਂ ਚ ਹੋਈ ਗਰਮੋ ਗਰਮੀਂ ਤੋ ਬਾਅਦ ਤੜਕਸਾਰ ਕਿਸਾਨ ਆਗੂਆਂ ਨੂੰ ਘਰੋਂ ਚੁੱਕਣ ਦੀ ਕਵਾਇਦ ਹੋਈ ਸ਼ੁਰੂ- PTCNews
ਸਰਵਨ ਸਿੰਘ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਬਠਿੰਡਾ ਦੇ ਘਰ ਪੁਲਸ ਨੇ ਕੀਤੀ ਰੇਡ- ਸਵਰਨ ਸਿੰਘ
ਗੁਲਾਬ ਸਿੰਘ ਜਿਉਦ ਦਾ ਘਰ ਪੁਲਿਸ ਨੇ ਘੇਰਿਆ, ਪੁਲਿਸ ਨੂੰ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਘੇਰਿਆ
ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਚ ਛਾਪੇਮਾਰੀ ਸ਼ੁਰੂ। ਭਾਰਤੀ ਕਿਸਾਨ ਏਕਤਾ ਡਕੌਂਦਾ ਧਨੇਰ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਹਰਮੀਤ ਸਿੰਘ ਢਾਬਾਂ ਨੂੰ ਕੀਤਾ ਸਾਥੀਆਂ ਸਮੇਤ ਗ੍ਰਿਫਤਾਰ ਕਰ ਕੇ ਲੈ ਗਈ ਵੈਰੋ ਕੇ (ਜਲਾਲਾਬਾਦ)ਠਾਣੇ ਵਿੱਚ ਕੀਤਾ ਬੰਦ- ਹਰਸ਼ ਕੰਬੋਜ ਨਾਢਾ
ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਕੂਚ ਤੋ ਪਹਿਲਾਂ ਭਗਵੰਤ ਮਾਨ ਦੇ ਇਸ਼ਾਰੇ ਤੇ ਕਿਸਾਨ ਆਗੂਆਂ ਦੇ ਘਰਾਂ ਚ ਛਾਪੇਮਾਰੀ। ਸਵੇਰੇ 4 ਵਜੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂ ਬੇਅੰਤ ਸਿੰਘ ਮੱਲੇਆਣਾ ਅਤੇ ਬਲਕਰਨ ਵੈਰੋਕੇ ਨੂੰ ਗ੍ਰਿਫਤਾਰ ਕਰਨ ਦੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸਖ਼ਤ ਸਬਦਾ ਵਿੱਚ ਨਿੰਦਿਆ ਕਰਦੀ ਹੈ- ਮੰਗਾ ਸਿੰਘ ਵਿਰੋਕੇ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀਰੋ ਛਾਪੇਮਾਰੀਆਂ ਚੱਲ ਰਹੀਆਂ ਹਨ ਬਹੁਤ ਸਾਰੇ ਕਿਸਾਨ ਆਗੂ ਗ੍ਰਿਫਤਾਰ ਕੀਤੇ ਗਏ ਹਨ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਲੁਕਣ ਦੀ ਲੋੜ ਨਹੀਂ ਸਾਨੂੰ ਜਿਹੜੇ ਥਾਣਿਆਂ ਨੇ ਕਿਸਾਨ ਆਗੂ ਗ੍ਰਿਫਤਾਰ ਕੀਤੇ ਹਨ ਉਹਨਾਂ ਥਾਣਿਆਂ ਦਾ ਤੁਰੰਤ ਘਰਾਓ ਕਰਨਾ ਚਾਹੀਦਾ ਹੈ ਤੇ ਕਿਸਾਨ ਆਗੂਆਂ ਨੂੰ ਰਿਆ ਕਰਾ ਕੇ ਚੰਡੀਗੜ੍ਹ ਨੂੰ ਚਾਲੇ ਪਾਉਣੇ ਚਾਹੀਦੇ ਹਨ। ਗੁਰਮੀਤ ਸਿੰਘ ਮਹਿਮਾ ਸੂਬਾ ਜਨਰਲ ਸਕੱਤਰ- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ
ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਅਨੁਸਾਰ ਧਰਨੇ ਨੂੰ ਫੇਲ੍ਹ ਕਰਨ ਲਈ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ- ਗੋਰਾ ਸਿੰਘ
ਆਪ ਸਰਕਾਰ ਦੇ ਹੁਕਮਾਂ ਤੇ ਪੁਲਸ ਵੱਲੋਂ ਲਗਾਤਾਰ ਰਾਤ ਤੋਂ ਛਾਪੇਮਾਰੀ ਕਰਕੇ ਕਿਸਾਨ ਆਗੂਆਂ ਨੂੰ ਫੜਿਆ ਜਾ ਰਿਹਾ ਹੈ, ਭਲਾ ਇਸ ਤਰਾਂ ਦਬਾਇਆ ਜਾ ਸਕਦਾ ਹੈ?- BKU ਰਾਜੇਵਾਲ
ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਦੇ ਘਰ ਪਹੁੰਚੀ ਪੁਲਸ-BKU ਉਗਰਾਹਾਂ
ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੂੰ ਪੁਲਿਸ ਨੇ ਕੀਤਾ ਡਿਟੇਨ 5 ਦੇ ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਪੰਜਾਬ ਵਿੱਚ ਕਿਸਾਨ ਆਗੂਆਂ ਦੀ ਫੜੋ ਫੜੀ- Punjab Now