ਕੱਲ੍ਹ ਪਿੰਡ ਸ਼ੀਹਾਂ ਦੌਦ ਤੋਂ ਅਗਵਾ ਹੋਇਆ ਬੱਚਾ ਭਵਕੀਰਤ ਨਾਭਾ ਨੇੜਲੇ ਪਿੰਡ ਮੰਡੌਰ ‘ਤੋਂ ਪੁਲਸ ਨੇ ਕੀਤਾ ਰਿਕਵਰ,

Photo of author

By Sanskriti Navi Purani

SnpNews.In

ਲੁਧਿਆਣਾ ਦੇ ਪਿੰਡ ਸ਼ੀਹਾਂ ਦੌਦ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਅਗਵਾ ਕੀਤਾ ਸੱਤ ਸਾਲਾ ਬੱਚਾ ਮਿਲ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਐਨਕਾਊਂਟਰ ਮਗਰੋਂ ਬੱਚੇ ਨੂੰ ਸੁਰੱਖਿਅਤ ਰਿਕਵਰ ਕਰ ਲਿਆ ਹੈ।

ਲੁਧਿਆਣਾ ਦੇ ਪਿੰਡ ਸ਼ੀਹਾਂ ਦੌਦ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਅਗਵਾ ਕੀਤਾ ਸੱਤ ਸਾਲਾ ਬੱਚਾ ਮਿਲ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਐਨਕਾਊਂਟਰ ਮਗਰੋਂ ਬੱਚੇ ਨੂੰ ਸੁਰੱਖਿਅਤ ਰਿਕਵਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਟਿਆਲਾ ਨਾਭਾ ਰੋਡ ਉਤੇ ਪਿੰਡ ਮੰਡੌਰ ਨੇੜੇ ਐਨਕਾਊਂਟਰ ਹੋਇਆ ਹੈ।

ਭਵਕੀਰਤ ਸਿੰਘ ਪੁੱਤਰ ਰਣਬੀਰ ਸਿੰਘ ਆਪਣੇ ਘਰ ਦੇ ਨੇੜੇ ਗਲੀ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਸ਼ਾਮ ਛੇ ਵਜੇ ਤੋਂ ਬਾਅਦ ਮੋਟਰਸਾਈਕਲ ‘ਤੇ ਸਵਾਰ 2 ਨੌਜਵਾਨ ਆਏ ਤੇ ਉਸ ਨੂੰ ਚੁੱਕ ਕੇ ਲੈ ਗਏ। ਬੱਚੇ ਦੇ ਦਾਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਰੌਲਾ ਪੈਣ ਮਗਰੋਂ ਪਿੰਡ ਵਾਸੀਆਂ ਨੇ ਅਗਵਾਕਾਰਾਂ ਦਾ ਪਿੱਛਾ ਕੀਤਾ ਤੇ ਪੁਲਿਸ ਨੂੰ ਸੂਚਿਤ ਕੀਤਾ, ਪਰ ਉਹ ਭੱਜਣ ਵਿਚ ਸਫਲ ਰਹੇ।

ਪੁਲਿਸ ਦੀ ਮੁਸਤੈਦੀ ਕਾਰਨ ਬੱਚਾ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਇਸ ਦੌਰਾਨ ਇੱਕ ਮੁਲਜ਼ਮ ਨੂੰ ਗੋਲੀ ਲੱਗੀ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸਦੀ ਮੌਤ ਦੀ ਖਬਰ ਹੈ।

Click on the link below to watch the police press conference.👇

https://www.facebook.com/share/v/18NWTvgZ76/?mibextid=oFDknk

ਪੁਲਸ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਪੁਲਸ ਅਤੇ ਦੋਸੀਆਂ ਚ ਹੋਈ ਮੁੱਠਭੇੜ ਦੌਰਾਨ 1 ਦੋਸ਼ੀ ਦੀ ਮੌਤ ਹੋ ਗਈ ਹੈ ਅਤੇ ਇਸ ਆਪ੍ਰੇਸ਼ਨ ਦੌਰਾਨ 3 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।

ਬੱਚੇ ਭਵਕੀਰਤ ਨੂੰ ਅਗਵਾ ਕਰਨ ਚ ਮੁੱਖ ਦੋਸ਼ੀ ਪਿੰਡ ਸ਼ੀਹਾਂ ਦੌਦ ਦੇ ਜਸਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ ਤੋਂ ਇਲਾਵਾ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਰਵੀ ਭਿੰਡਰ ਅਮਰਗੜ੍ਹ ਸ਼ਾਮਲ ਸਨ। ਇਸ ਪ੍ਰੈੱਸ ਕਾਨਫਰੰਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਮੁੱਖ ਦੋਸ਼ੀ ਜਸਪ੍ਰੀਤ ਸਿੰਘ ਪੁਲਸ ਪਾਰਟੀ ਹੋਈ ਮੁੱਠਭੇੜ ਚ ਮਾਰਿਆ ਗਿਆ।

Leave a Comment