Photo of author

By Gurmail Singh

Update 5 March 2025, Time: 2:10 PM.

ਜਦੋਂ ਤੁਸੀਂ ਪੰਜਾਬ ਤੋਂ ਸੰਗਰੂਰ ਰਾਹੀਂ ਹਰਿਆਣਾ ਜਾਣ ਬਾਰੇ Google Map ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ Google ਤੁਹਾਨੂੰ hotel blue heaven ਨੇੜੇ ਤੋਂ ਮੋੜ ਕੇ ਇੱਕ ਲੰਬੇ ਰਾਸਤੇ ਰਾਹੀਂ ਹਰਿਆਣਾ ਚ ਦਾਖਲ ਹੋਣ ਦੀ ਹਦਾਇਤ ਕਰੇਗਾ।

Google ਮੁਤਾਬਿਕ ਤੁਹਾਨੂੰ hotel blue heaven ਤੋਂ ਹਰਿਆਣਾ ਦਾਖਲ ਹੋਣ ਲਈ 57 ਕਿਲੋਮੀਟਰ ਦਾ ਸਫਰ ਤੈਅ ਕਰਨਾ ਹੋਵੇਗਾ।

ਜੇਕਰ ਤੁਸੀਂ ਹਰਿਆਣਾ ਚ ਦਾਖਲ ਹੋ ਕੇ NH-52 ਤੇ ਇੱਕ ਵਾਰ ਫੇਰ ਤੋਂ ਸਫਰ ਕਰਨ ਦੇ ਇਛੁੱਕ ਹੋ ਤਾਂ ਤੁਹਾਨੂੰ 100 ਕਿਲੋਮੀਟਰ ਦੇ ਆਸ-ਪਾਸ ਸਫਰ ਤੈਅ ਕਰਨਾ ਪੈ ਸਕਦਾ ਹੈ। Google Map ਅਨੁਸਾਰ ਤੁਸੀਂ Guru Nanak manorog hospital ਨੇੜੇ ਦੁਬਾਰਾ ਤੋਂ NH-52 ਤੇ ਪਹੁੰਚ ਸਕਦੇ ਹੋ।

Screenshot 20250305 140249 Maps 1

Google Map

ਦਰਅਸਲ 1 ਸਾਲ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਜਥੇਬੰਦੀਆਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਨੇੜੇ ਹਰਿਆਣਾ ਪੰਜਾਬ ਬਾਰਡਰ ਤੇ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਉਹਨ੍ਹਾਂ ਨੂੰ ਦਿੱਲੀ ਕੂਚ ਕਰਨ ਦਿੱਤਾ ਜਾਵੇ ਜਿੱਥੇ ਜਾ ਉਹ ਕੇਂਦਰ ਸਰਕਾਰ ਖਿਲਾਫ਼ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਅਤੇ ਰੋਸ ਪ੍ਰਦਰਸ਼ਨ ਕਰਨ ਦੇ ਇਛੁੱਕ ਹਨ। ਜਦੋਂਕਿ ਕੇਂਦਰੀ ਭਾਈਵਾਲੀ ਵਾਲੀ ਭਾਜਪਾ ਸਰਕਾਰ ਨੇ ਉਹਨ੍ਹਾਂ ਨੂੰ ਹਰਿਆਣਾ ਚ ਦਾਖਲ ਹੋਣ ਤੋਂ ਰੋਕਿਆ ਹੋਇਆ ਹੈ।

Screenshot 20250305 140158 Maps

Google Map

ਕਿਸਾਨਾਂ ਦੁਆਰਾ ਸ਼ੰਭੂ ਨੇੜੇ NH-52 ਤੇ ਇੱਕ ਪਾਸੇ ਧਰਨਾ ਦਿੱਤਾ ਜਾ ਰਿਹਾ ਹੈ, ਜਿੱਥੋਂ ਥੋੜ੍ਹੀ ਦੂਰ ਹਰਿਆਣਾ ਦੀ ਹੱਦ ਨੂੰ ਹਰਿਆਣਾ ਸਰਕਾਰ ਨੇ ਪੱਕੇ ਤੌਰ ਤੇ ਬੰਦ ਕੀਤਾ ਹੋਇਆ ਹੈ।

ਜਿਸ ਕਾਰਨ ਦਿੱਲੀ ਤੋਂ ਪੰਜਾਬ ਆਉਣ ਵਾਲੇ ਰਾਹਗੀਰਾਂ, ਪਰਵਾਸੀਆਂ, ਟਰਾਂਸਪੋਰਟਰਾਂ ਅਤੇ ਸ਼ੰਭੂ ਬਾਰਡਰ ਨੇੜੇ ਦੇ ਪਿੰਡਾਂ ਦੇ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ੰਭੂ ਦਾ ਕੁੱਝ ਕਿਲੋਮੀਟਰ ਦਾ ਏਰੀਆ ਪੂਰੀ ‘ਤਰ੍ਹਾਂ ਪੰਜਾਬ ਅਤੇ ਹਰਿਆਣਾ ਤੋਂ ਕੱਟ ਕੇ ਅਲੱਗ ਹੋ ਗਿਆ ਹੈ। ਜਿਸ ਕਾਰਨ ਉਸ ਖੇਤਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੋਵੇਂ ਰਾਜ ਸਰਕਾਰਾਂ ਨੂੰ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਧਰਨਾ ਦੇ ਰਹੇ ਕਿਸਾਨਾਂ ਨਾਲ ਅਤੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਬੈਠ ਕੇ ਇਸ ਮਾਮਲੇ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਦੋਵੇਂ ਰਾਜਾਂ ਦੇ ਲੱਖਾਂ ਲੋਕਾਂ ਨੂੰ ਆ ਰਹੀ ਭਾਰੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਈ ਜਾ ਸਕੇ ਅਤੇ ਰਸਤਾ ਬੰਦ ਹੋਣ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ। (Image’s. Google Map)

Leave a Comment