ਯੂਪੀ ਦੇ ਅਗਰੋਹਾ ਤੋਂ ਸਾਹਮਣੇ ਆਇਆ ਇੱਕ ਅਜੀਬੋ-ਗਰੀਬ ਮਾਮਲਾ, ਬਿਲਡਿੰਗ ਦਾ ਨਕਸ਼ਾ ਪਾਸ ਕਰਨ ਤੋਂ ਕਰ ਰਹੇ ਸਨ ਅਧਿਕਾਰੀ ਆਨਾਕਾਨੀ, ਤਾਂ ਸਰਸਵਤੀ ਵਿਦਿਆਲਿਆ ਮੰਦਰ ਦੇ ਮੈਨੇਜਰ ਅਸ਼ੋਕ ਪੈਸਲ ਨੇ ਕੀਤਾ ਸਭ ਨੂੰ ਅਚੰਭੇ ਚ ਪਾਉਣ ਵਾਲਾ ਫੈਸਲਾ।
ਅਮਰੋਹਾ, ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਉਣ ਲਈ ਖੱਜਲ ਹੋ ਰਹੇ ਸਰਸਵਤੀ ਵਿਦਿਆਲਿਆ ਮੰਦਰ ਦੇ ਮੈਨੇਜਰ ਅਸ਼ੋਕ ਪੈਸਲ ਨੇ ਅਧਿਕਾਰੀਆਂ ਤੋਂ ਤੰਗ ਆ ਕੇ ਟੋਪੀ ਪਾ ਕੇ ਹਿੰਦੂ ਧਰਮ ਛੱਡਣ ਦੀ ਧਮਕੀ ਦਿੱਤੀ ਅਤੇ ਸੋਸ਼ਲ ਮੀਡੀਆ ਤੇ ਇੱਕ ਫੋਟੋ ਅਪਲੋਡ ਕਰਕੇ ਹਿੰਦੂ ਧਰਮ ਤਿਆਗਣ ਦੀ ਗੱਲ ਆਖੀ,

ਜਿਵੇਂ ਹੀ ਉਸਨੇ ਆਪਣੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਹੜਕੰਪ ਮਚ ਗਿਆ। ਇਲਾਕੇ ਦੇ ਹਿੰਦੂ ਸੰਗਠਨਾਂ ਦੇ ਲੋਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਸ਼ੋਕ ਦੇ ਮਾਨ-ਮਨੌਵਲ ਵਿੱਚ ਜੁੱਟ ਗਏ। ਉਨ੍ਹਾਂ ਭਰੋਸਾ ਦਿੱਤਾ ਕਿ ਨਕਸ਼ਾ ਜਲਦੀ ਹੀ ਪਾਸ ਕਰ ਦਿੱਤਾ ਜਾਵੇਗਾ ਅਤੇ ਕਥਿਤ ਰਿਸ਼ਵਤ ਦੇ ਪੈਸੇ ਵੀ ਵਾਪਸ ਕਰ ਦਿੱਤੇ ਜਾਣਗੇ। ਇਸ ਭਰੋਸੇ ਤੋਂ ਬਾਅਦ ਮੈਨੇਜਰ ਸਹਿਮਤ ਹੋ ਗਿਆ।
ਇੱਥੇ ਜ਼ਿਕਰਯੋਗ ਹੈ ਕਿ ਸੈਦ ਨਾਗਲੀ ਨਗਰ ਪੰਚਾਇਤ ‘ਵਿੱਚ ਤਾਇਨਾਤ ਕਾਰਜਕਾਰੀ ਅਧਿਕਾਰੀ ਸਲਿਲ ਭਾਰਦਵਾਜ ਨੇ ਆਪਣੇ ਪਸੰਦੀਦਾ ਠੇਕੇਦਾਰ ਸੱਤਿਅਮ ਗੁਪਤਾ ਲਈ ਸਰਸਵਤੀ ਵਿੱਦਿਆ ਮੰਦਰ ਦੇ ਮੈਨੇਜਰ ਅਸ਼ੋਕ ਤੋਂ ਡੇਢ ਲੱਖ ਰੁਪਏ ਪ੍ਰਾਪਤ ਕੀਤੇ ਸਨ। ਅਧਿਕਾਰੀ ਨੇ ਮੈਨੇਜਰ ਨੂੰ ਇੱਕ ਮੈਮੋ ਦੇ ਕੇ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ‘ਤੇ ਮੈਨੇਜਰ ਨੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਕੋਈ ਕਾਰਵਾਈ ਨਾਂ ਹੋਣ ਤੇ ਮੈਨੇਜਰ ਨੇ ਕਿਹਾ ਉਸਨੇ ਮਜਬੂਰ ਹੋ ਕੇ ਇਹ ਕਦਮ ਚੁੱਕਿਆ ਹੈ।
ਮਾਮਲਾ ਹੱਥੋਂ ਨਿਕਲਦਾ ਦੇਖ ਕੇ ਕਾਰਜਕਾਰੀ ਅਧਿਕਾਰੀ ਨੇ ਠੇਕੇਦਾਰ ਤੋਂ ਰਿਸ਼ਵਤ ਦੀ ਰਕਮ ਵਾਪਸ ਕਰਵਾ ਲਈ, ਹਾਲਾਂਕਿ ਜਦੋਂ ਇਸ ਮਾਮਲੇ ਦੇ ਸੋਸ਼ਲ ਮੀਡੀਆ ਤੇ ਉਜਾਗਰ ਹੋਣ ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ।
ਅੰਤ ਵਿੱਚ, ਇਸ ਭਰੋਸੇ ‘ਤੇ ਕਿ ਨਕਸ਼ਾ ਪਾਸ ਹੋ ਜਾਵੇਗਾ, ਮੈਨੇਜਰ ਅਸ਼ੋਕ ਪਾਸਲ ਨੇ ਆਪਣੀ ਮੁਸਲਿਮ ਟੋਪੀ ਉਤਾਰ ਦਿੱਤੀ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਜ਼ਿੰਮੇਵਾਰ ਅਧਿਕਾਰੀ ਇਸ ਮਾਮਲੇ ਵਿੱਚ ਚੁੱਪੀ ਧਾਰ ਕੇ ਬੈਠੇ ਹਨ। ਮੈਨੇਜਰ ਦਾ ਕਹਿਣਾ ਹੈ ਕਿ ਉਸਨੂੰ ਰਿਸ਼ਵਤ ਦੇ 1.5 ਲੱਖ ਰੁਪਏ ਵੀ ਵਾਪਸ ਮਿਲ ਗਏ ਹਨ।
ਅੰਤ ਵਿੱਚ, ਇਸ ਭਰੋਸੇ ‘ਤੇ ਕਿ ਨਕਸ਼ਾ ਪਾਸ ਹੋ ਜਾਵੇਗਾ, ਮੈਨੇਜਰ ਅਸ਼ੋਕ ਪਾਸਲ ਨੇ ਆਪਣੀ ਮੁਸਲਿਮ ਟੋਪੀ ਉਤਾਰ ਦਿੱਤੀ। ਇਸਦੇ ਨਾਲ ਹੀ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਚੁੱਪੀ ਧਾਰ ਲਈ ਹੈ। ਮੈਨੇਜਰ ਦਾ ਕਹਿਣਾ ਹੈ ਕਿ ਉਸਨੂੰ ਰਿਸ਼ਵਤ ਦੇ 1.5 ਲੱਖ ਰੁਪਏ ਵੀ ਵਾਪਸ ਮਿਲ ਗਏ ਹਨ।