‘ਜਾਓ ਲਾਈ ਚਲੋ ਧਰਨੇ, CM ਨੂੰ ਆਇਆ ਗੁੱਸਾ, ਮੀਟਿੰਗ ਛੱਡੀ ਅੱਧ ਵਿਚਾਲੇ – ਕਿਸਾਨ ਆਗੂ

Photo of author

By Sanskriti Navi Purani

3 March 2025, Time 21:26 PM

ਮੁੱਖ ਮੰਤਰੀ ਭਗਵੰਤ ਮਾਨ ਅਤੇ SKM ਦੇ ਆਗੂਆਂ ਵਿਚਕਾਰ 2 ਘੰਟੇ ਤੱਕ ਚੱਲੀ ਮੀਟਿੰਗ ਬੇਸਿੱਟਾ ਖ਼ਤਮ ਹੋ ਗਈ। ਕਿਸਾਨ ਆਗੂਆਂ ਨੇ ਕਿਹਾ ਉਹਨ੍ਹਾਂ ਦੁਆਰਾ 5 ਮਾਰਚ ਨੂੰ ਚੰਡੀਗੜ੍ਹ ਦਾ ਪ੍ਰੋਗਰਾਮ ਪਹਿਲਾਂ ਹੀ ਉਲੀਕਿਆ ਹੋਇਆ ਹੈ। CM ਮੀਟਿੰਗ ਚੋਂ ਗੁੱਸੇ ਨਾਲ ਇਹ ਕਹਿੰਦੇ ਚਲੇ ਗਏ, ਜੋ ਤੁਸੀਂ ਕਰਨਾ ਕਰ ਲਉ।

ਕਿਸਾਨ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਅੱਜ 2 ਘੰਟੇ ਤੱਕ ਲੰਬੀ ਮੀਟਿੰਗ ਹੋਈ। ਜਿਸ ਦੌਰਾਨ ਦੋਵੇਂ ਧਿਰਾਂ ‘ਚ ਕਿਸੇ ਵੀ ਮੰਗ ਤੇ ਸਹਿਮਤੀ ਨਹੀਂ ਬਣੀ। ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਕਿਹਾ ਜੇਕਰ ਤੁਸੀਂ ਤੁਸੀਂ ਜੇਕਰ ਸਾਡੇ ਨਾਲ ਸਹਿਮਤੀ ਪ੍ਰਗਟ ਨਹੀਂ ਕਰਦੇ ਤਾਂ ਜੋ ਕਰਨਾ ਕਰ ਲਉ ਅਤੇ ਉਹ ਮੀਟਿੰਗ ਵਿਚਕਾਰ ਛੱਡ ਕੇ ਚਲੇ ਗਏ।

ਉਗਰਾਹਾਂ ਨੇ ਕਿਹਾ, ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਅੱਧੀਆਂ ਤੋਂ ਵੱਧ ਮੰਗਾਂ ਤੇ ਚਰਚਾ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਧਰਨੇ ਨਾਂ ਲਾਇਆ ਕਰੋ, ਲੋਕ ਪ੍ਰੇਸ਼ਾਨ ਹੁੰਦੇ ਹਨ। ਤੁਸੀਂ ਦੱਸੋ 5 ਮਾਰਚ ਵਾਲੇ ਪ੍ਰੋਗਰਾਮ ਬਾਰੇ ਤੁਹਾਡਾ ਕੀ ਕਹਿਣਾ ਹੈ ਕਰੋਗੇ ਜਾ ਨਹੀਂ ਕਰੋਗੇ।

ਜਦੋਂ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਨੂੰ SKM ਦੀਆਂ 18 ਮੰਗਾਂ (ਜਿਨ੍ਹਾਂ ਚੋਂ ਚੋਂ 1 ਜੂਨ ਨੂੰ ਝੋਨੇ ਦੀ ਲਵਾਈ ਦੀ ਮੰਗ ਮੰਨ ਲਈ ਗਈ ਸੀ) ਬਾਰੇ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਮੁੱਖ ਮੰਤਰੀ ਮੀਟਿੰਗ ਚੋਂ ਤਲਖੀ ਭਰੇ ਅੰਦਾਜ਼ ਚ ਇਹ ਕਹਿੰਦੇ ਹੋਏ ਚਲੇ ਗਏ। ਜੇਕਰ ਤੁਹਾਡੀ ਸਾਡੇ ਨਾਲ ਸਹਿਮਤੀ ਹੀ ਨਹੀਂ ਤਾਂ ਜਿਹੜੀਆਂ ਮੰਗਾਂ ਅਸੀਂ ਮੰਨਣ ਲਈ ਤਿਆਰ ਸੀ ਉਹ ਵੀ ਰੱਦ ਕਰਦੇ ਹਾਂ। ਉਗਰਾਹਾਂ ਨੇ ਕਿਹਾ ਮੁੱਖ ਮੰਤਰੀ ਗੁੱਸੇ ਦੌਰਾਨ ਕਹਿ ਕੇ ਗਏ ਹਨ ਤੁਹਾਨੂੰ ਕੀ ਲੱਗਦਾ ਮੈਂ ਮੀਟਿੰਗ ਤੁਹਾਡੇ ਤੋਂ ਡਰ ਕੇ ਰੱਖੀ ਸੀ?

ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਮੀਟਿੰਗ ਚੋਂ ਉੱਠ ਕੇ ਨਹੀਂ ਜਾਣਾ ਚਾਹੀਦਾ ਸੀ, ਮੁੱਖ ਮੰਤਰੀ ਦਾ ਇਹ ਕਹਿਣਾ ਤੁਸੀ ਜੋ ਕਰਨਾ ਕਰ ਲਉ, ਕਿਸਾਨਾਂ ਨੂੰ ਚੈਲੰਜ ਹੈ। ਰਾਜੇਵਾਲ ਨੇ ਕਿਹਾ ਮੁੱਖ ਮੰਤਰੀ ਦਾ ਇਹ ਕਹਿਣਾ ਜੋ ਕਰਨਾ ਕਰ ਲਉ ਤੁਸੀਂ ਹੁਣ, ਅਤੇ ਮੀਟਿੰਗ ਛੱਡ ਕੇ ਅੱਧ ਵਿਚਾਲੇ ਜਾਣਾ ਹੈਰਾਨੀ ਪੈਦਾ ਕਰਦਾ ਹੈ। ਰਾਜੇਵਾਲ ਨੇ ਕਿਹਾ ਸਾਡਾ 5 ਮਾਰਚ ਦਾ ਪ੍ਰੋਗਰਾਮ SKM ਦੇ ਦਿੱਤੇ ਸੱਦੇ ਅਨੁਸਾਰ ਹੋਵੇਗਾ।

ਅਸੀਂ ਚੰਡੀਗੜ੍ਹ ਵੱਲੋਂ ਜਾਵਾਂਗੇ ਧਰਨਾ ਲਾਉਣ ਲਈ ਹੁਣ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਤੇ ਉਹ ਸਾਨੂੰ ਘਰਾਂ ਵਿੱਚ ਨਜ਼ਰਬੰਦ ਕਰਦਾ ਗ੍ਰਿਫਤਾਰ ਕਰਦਾ ਜਾ ਚੰਡੀਗੜ੍ਹ ਜਾਣ ਦੀ ਇਜਾਜਤ ਦਿੰਦਾ ਹੈ।

Leave a Comment