Photo of author

By Gurmail Singh

ਬਿਲਕੁਲ, ਜੁਰਮਾਨਾ ਤੁਹਾਡਾ ਇੰਤਜਾਰ ਕਰ ਰਿਹਾ ਹੈ। Mohali ਪੁਲਸ ਪ੍ਰਸ਼ਾਸਨ ਹੋਇਆ ਹਾਈਟੈਕ, ਹੁਣ ਹੋਣਗੇ ਈ ਚਲਾਨ ਜਾਰੀ।

Mohali ਪੁਲਸ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਨਾਲ ਹਾਈਟੈਕ ਹੋਣ ਜਾ ਰਿਹਾ ਹੈ। ਛੇਤੀ ਹੀ ਤੁਹਾਨੂੰ ਅਣਗਹਿਲੀ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਜਦੋਂ ਗਲਤੀ ਕੀਤੀ ਤਾਂ ਜੁਰਮਾਨਾ ਤੁਹਾਡਾ ਇੰਤਜਾਰ ਕਰ ਰਿਹਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ Mohali ਪੁਲਸ ਦੇ ਹਾਈਟੈਕ ਟ੍ਰੈਫਿਕ ਕਮਾਂਡ ਅਤੇ ਕੰਟਰੋਲ ਰੂਮ ਦਾ ਉਦਘਾਟਨ ਕੀਤਾ। ਜਿਸ ਤਹਿਤ Mohali ਦੀਆਂ 17 ਨਵੀਆਂ ਥਾਵਾਂ ਤੇ 351 ਹਾਈਟੈਕ CCTV ਕੈਮਰੇ ਲਗਾਏ ਗਏ ਹਨ।

FB IMG 1741373451180

Photo’s from bhagwant mann official fb.

ਜਿਨਾਂ ਰਾਹੀਂ Mohali ਦੀਆਂ ਸੜਕਾਂ ਤੇ 60 ਤੋਂ ਵੱਧ ਦੀ ਗਤੀ ਤੇ ਵ੍ਹੀਕਲ ਚਲਾਉਣ, ਹੈਲਮਟ, ਨੰਬਰ ਪਲੇਟਾਂ, ਬੀਮਾਂ ਅਤੇ ਕਾਗਜ਼ ਪੂਰੇ ਨਾਂ ਹੋਣ, ਲਾਲ ਬੱਤੀ ਟੱਪਣ ਅਤੇ ਹੋਰ ਅਵਾਜਾਈ ਦੇ ਕਾਨੂੰਨ ਤੋੜਨ ਵਾਲਿਆਂ ਦੇ Online ਚਲਾਨ ਕੱਟਣ ਤੋਂ ਬਾਅਦ ਉਹਨ੍ਹਾਂ ਦੇ ਮੋਬਾਈਲ ਤੇ ਚਲਾਨ ਦੀ ਜਾਣਕਾਰੀ ਭੇਜ ਦਿੱਤੀ ਜਾਵੇਗੀ।

FB IMG 1741373467149

Photo’s from bhagwant mann official fb. Page

Mohali ਦੀਆਂ ਇਨ੍ਹਾਂ 17 ਥਾਵਾਂ ਤੋਂ ਬਚ ਕੇ ਨਿਯਮ ਤੋੜਿਆ ਤਾਂ ਜੁਰਮਾਨਾ ਤੁਹਾਡਾ ਇੰਤਜਾਰ ਕਰ ਰਿਹਾ ਹੋਵੇਗਾ। Mohali ‘ਚ ਇਹਨਾਂ ਸਥਾਨਾਂ ਤੇ ਲਗਾਏ ਗਏ ਹਨ ਕੈਮਰੇ-:

• ਚਾਵਲਾ ਚੌਂਕ ਕਰਾਸਿੰਗ

• ਫੇਜ਼ 3-5 ਕਰਾਸਿੰਗ

• ਮਾਈਕ੍ਰੋ ਟਾਵਰ, ਫੇਜ਼-2/3ਏ ਕਰਾਸਿੰਗ

• ਮੈਕਸ ਹਸਪਤਾਲ

• ਸਨੀ ਐਨਕਲੇਵ

• IISER ਚੌਕ

• ਏਅਰਪੋਰਟ ਚੌਕ

• ਚੀਮਾ ਬੋਇਲਰ ਚੌਕ

• ਲਾਂਡਰਾਂ ਟਿਕਾਣਾ

• ਸੈਕਟਰ 105-106 ਡਿਵਾਈਡਿੰਗ

• ਡੇਅਰੀ ਟੀ-ਪੁਆਇੰਟ (ਲਾਂਦਰਾ/ਬਨੂੜ ਰੋਡ)

• ਪੁਰਬ ਅਪਾਰਟਮੈਂਟ ਕਰਾਸਿੰਗ ਸੈਕਟਰ 89

• ਟੀ-ਪੁਆਇੰਟ ਅਜੀਤ ਸਮਾਚਾਰ ਸੈਕਟਰ 90/ਫੇਜ਼ 8ਬੀ

• ਫੇਜ਼-07 ਕਰਾਸਿੰਗ

• TDI/ਗਿਲਕੋ ਗੇਟ ਦੇ ਨੇੜੇ

• ਫ੍ਰੈਂਕੋ ਲਾਈਟਾਂ

• ਏਅਰਪੋਰਟ ਚੌਕ ਤੋਂ ਜ਼ੀਰਕਪੁਰ ਰੋਡ

Mohali ਪੁਲਸ ਪ੍ਰਸ਼ਾਸਨ ਇਨ੍ਹਾਂ ਕੈਮਰਿਆਂ ਬਾਰੇ Mohali ਅਤੇ ਪੰਜਾਬ ਨਿਵਾਸੀਆਂ ਨੂੰ ਆਗਾਹ ਕਰਦਾ ਹੋਇਆ ਦੱਸਦਾ ਹੈ, ਕਿ ਇਨ੍ਹਾਂ ਕੈਮਰਿਆਂ ਰਾਹੀਂ 60 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਗਤੀ, ਰੈੱਡ ਲਾਈਟ ਜੰਪ, 2 ਵ੍ਹੀਲਰ ਵ੍ਹੀਕਲ ਬਿਨਾਂ ਹੈਲਮੇਟ, ਬਿਨਾਂ ਸੀਟ ਬੈਲਟ, ਨੰਬਰ ਪਲੇਟਾਂ ਨਹੀਂ/ ਟੁੱਟੀਆਂ ਹੋਈਆਂ, ਬੀਮਾ ਪ੍ਰਦੂਸ਼ਣ ਵਰਗੇ ਚਲਾਨ ਕੱਟੇ ਜਾਇਆ ਕਰਨਗੇ।

Leave a Comment