ਕੱਲ੍ਹ Twitter(X) ਦੇ CEO ਏਲਨ ਮਸਕ ਨੇ Tweet ਕਰਕੇ ਜਾਣਕਾਰੀ ਦਿੱਤੀ, ਕਿ ਉਸ ਦੁਆਰਾ ਸੰਚਾਲਤ Micro Blogging site X ਤੇ ਸਾਈਬਰ ਹਮਲਾ ਹੋਇਆ ਹੈ
ਦੁਨੀਆਂ ਦੇ ਅਮੀਰ ਵਿਅਕਤੀਆਂ ਚ ਸ਼ਾਮਲ ਏਲਨ ਮਸਕ ਨੇ Tweet ਕਰਕੇ ਜਾਣਕਾਰੀ ਦਿੱਤੀ ਕਿ ਉਸ ਦੁਆਰਾ ਸੰਚਾਲਤ ਕੀਤੀ ਜਾ ਰਹੀ Micro Blogging site X ਕੱਲ੍ਹ 3 ਵਾਰ ਡਾਊਨ ਹੋਈ ਉਸਨੇ ਅੱਗੇ ਦੱਸਿਆ ਕਿ ਇਸ X ਤੇ log in ਕਰਨ ਚ X ਦੇ ਵਰਤੋਂਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਵਾਰ ਤਾਂ X ਦੀ ਸਰਵਿਸ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਸੀ, ਜਿਸ ਬਾਰੇ ਡਾਊਨ ਡਿਟੈਕਟ ਵੈੱਬਸਾਈਟ ਤੇ X ਤੇ Log in ਨੂੰ ਲੈ ਕੇ ਆ ਰਹੀਆਂ ਦਿੱਕਤਾਂ ਬਾਰੇ ਸ਼ਿਕਾਇਤ ਦਰਜ ਕਰਨ ਵਾਲੇ ਵੱਡੀ ਗਿਣਤੀ ਪਹੁੰਚੇ।
ਡਾਊਨ ਡਿਟੈਕਟ ਵੈੱਬਸਾਈਟ ਅਨੁਸਾਰ ਪਹਿਲੀ ਵਾਰ ਸ਼ਾਮ ਨੂੰ 3:30 ਤੇ ਫਿਰ 7 ਵਜੇ ਅਤੇ 8:44 ਤੇ ਲੋਕਾਂ ਨੇ ਅਲੱਗ-2 ਦੇਸ਼ਾਂ ਅਤੇ ਥਾਵਾਂ ਤੋਂ App ਅਤੇ ਸਾਈਟ ਤੇ log in ਚ ਦਿੱਕਤਾਂ ਦੀ ਸ਼ਿਕਾਇਤ ਕੀਤੀ। ਇੰਗਲੈਂਡ, ਆਸਟ੍ਰੇਲੀਆ ਕੈਨੇਡਾ ਅਤੇ ਭਾਰਤ ਸਮੇਂ ਦੁਨੀਆਂ ਭਰ ਚੋਂ 40000 ਤੋਂ ਵੱਧ ਵਾਰਤਾਕਾਰਾਂ ਨੇ ਵੱਖ-2 ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸ਼ਿਕਾਇਤ ਦਰਜ ਕਰਵਾਈ।
ਡਾਊਨ ਡਿਟੈਕਟ ਵੈੱਬਸਾਈਟ ਅਨੁਸਾਰ 56% ਅਤੇ App ਤੇ 33% ਵਾਰਤਾਕਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। 11% ਵਰਤੋਂਕਾਰ ਸਰਵਰ ਚ ਦਿੱਕਤ ਦੀਆਂ ਸ਼ਿਕਾਇਤਾਂ ਦਰਜ ਕਰਦੇ ਦੇਖੇ ਗਏ।
ਇੱਕ ਵਾਰ ਤਾਂ X ਨੇ ਇਸ ਦਿੱਕਤ ਨੂੰ ਸਵਿਕਾਰ ਨਹੀਂ ਕੀਤਾ, ਵਰਤੋਂਕਾਰ ਲਗਾਤਾਰ ਇਸ ਸਮੱਸਿਆ ਬਾਰੇ ਲਗਾਤਾਰ ਸ਼ਿਕਾਇਤ ਦਰਜ ਕਰਾ ਰਹੇ ਸਨ। ਇਸ ਸਮਸਿਆ ਨੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ, ਉਹਨ੍ਹਾਂ ਦਾ ਕਹਿਣਾ ਸੀ ਕੰਪਨੀ ਦੀ ਜਵਾਬਦੇਹੀ ਨਿਰਧਾਰਤ ਕਰਨਾ ਜ਼ਰੂਰੀ ਹੈ।

ਲਗਾਤਾਰ ਆ ਰਹੀ ਦਿੱਕਤ ਤੋਂ ਬਾਅਦ ਕੰਪਨੀ ਦੇ CEO ELON MUSK ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਖਿਲਾਫ ਵੱਡੀ ਸਾਜਿਸ਼ ਹੋ ਰਹੀ, ਸਾਡੇ ਸੰਸਥਾਨਾਂ ਤੇ ਕੋਈ ਵੱਡਾ ਸਾਈਬਰ ਅਪਰਾਧ ਗਰੁੱਪ ਜਾ ਦੇਸ਼ ਕੰਮ ਕਰ ਰਿਹਾ ਹੈ।