ਪਾਕਿਸਤਾਨ ਕ੍ਰਿਕਟ ਟੀਮ ਚੈਂਪੀਅਨ ਟਰਾਫੀ ਤੋਂ ਹੋਈ ਸਭ ਤੋਂ ਪਹਿਲਾਂ ਬਾਹਰ।

ਕਿਸੇ ਸਮੇਂ ਦੁਨੀਆਂ ਦੀਆਂ ਸਭ ਤੋਂ ਖਤਰਨਾਕ ਟੀਮਾਂ ਚ ਗਿਣੀ ਜਾਣ ਵਾਲੀ ਪਾਕਿਸਤਾਨ ਦੀ ਕ੍ਰਿਕਟ ਟੀਮ ਅੱਜਕਲ ਆਪਣੇ ਨਾਲ ਹੀ ਸੰਘਰਸ਼ ਕਰਦੀ ਦਿਖਾਈ ਦੇ ਰਹੀ ਹੈ।
ਹੱਦ ਤੋਂ ਜ਼ਿਆਦਾ ਸਿਆਸੀ ਦਾਖਲ ਅਤੇ ਗੁੱਟਬਾਜ਼ੀ ਕਾਰਨ ਪਾਕਿਸਤਾਨ ਦੀ ਟੀਮ ਲਗਾਤਾਰ ਮੌਜੂਦਾ ਕ੍ਰਿਕਟ ਚੋਂ ਪਿਛੜਦੀ ਜਾ ਰਹੀ ਹੈ। ਜਿਸ ਦਾ ਨਤੀਜਾ ਲੰਬੇ ਸਮੇਂ ਤੋਂ ਘਰੇਲੂ ਅਤੇ ਵਿਦੇਸ਼ੀ ਧਰਤੀ ਤੇ ਟੀਮ ਨੂੰ ਕਈ ਸ਼ਰਮਨਾਕ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ।

2024 T20 ਵਿਸ਼ਵ ਕੱਪ ਦੌਰਾਨ 2009 ਦੀ T20 ਚੈਂਪੀਅਨ ਪਾਕਿਸਤਾਨ ਦੀ ਟੀਮ 2014 ਤੋਂ ਬਾਅਦ ਪਹਿਲੀ ਵਾਰ ਗਰੁੱਪ ਸਟੇਜ ਚੋਂ ਹੀ ਬਾਹਰ ਹੋ ਗਈ ਸੀ। ਟੀਮ ਲਈ ਸਭ ਤੋਂ ਸ਼ਰਮਨਾਕ ਇਹ ਰਿਹਾ ਕਿ ਕ੍ਰਿਕਟ ਦੀ ਦੁਨੀਆਂ ਲਈ ਨਵੀਂ ਟੀਮ ਅਮਰੀਕਾ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋਇਆ ਸੀ।

2025 ਚੈਂਪੀਅਨ ਟਰਾਫੀ ਟੂਰਨਾਮੈਂਟ ਦਾ ਮੇਜ਼ਬਾਨ ਪਾਕਿਸਤਾਨ ਭਾਰਤ ਅਤੇ ਨਿਊਜ਼ੀਲੈਂਡ ਹੱਥੋਂ ਹਾਰ ਕੇ ਅਤੇ ਰਾਵਲਪਿੰਡੀ ਦੇ ਮੈਦਾਨ ਤੇ 27 ਫਰਵਰੀ ਨੂੰ ਬੰਗਲਾਦੇਸ਼ ਖਿਲਾਫ ਮੀਂਹ ਕਾਰਨ ਰੱਦ ਹੋਏ ਮੈਚ ਕਾਰਨ 29 ਸਾਲਾਂ ਬਾਅਦ ਕਿਸੇ ICC ਟੂਰਨਾਮੈਂਟ ਦੀ ਮੇਜਬਾਨੀ ਕਰਦਿਆਂ ਗਰੁੱਪ ਸਟੇਜ ਚੋਂ ਬਾਹਰ ਹੋਣ ਦੇ ਨਾਲ ਹੀ ਟੂਰਨਾਮੈਂਟ ਚ ਰਿਹਾ ਸਭ ਤੋਂ ਹੇਠਲੇ ਸਥਾਨ ਨਾਲ ਤੇ’
good news