Photo of author

By Gurmail Singh

ਪਾਕਿਸਤਾਨ ਦੇ ਬਲੋਚਿਸਤਾਨ ਖੇਤਰ ਵਿੱਚ ਇੱਕ ਟ੍ਰੇਨ ਉੱਪਰ ਹਮਲਾ ਕਰਕੇ ਉਸ ਤੇ ਗੋਲੀਬਾਰੀ ਤੋਂ ਇਲਾਵਾ ਯਾਤਰੀਆਂ ਨੂੰ ਬਣਾਇਆ ਗਿਆ ਬੰਧਕ।

ਪਾਕਿਸਤਾਨ ਦੇ ਬਲੋਚਿਸਤਾਨ ਦੇ ਸਿਬੀ ਜ਼ਿਲੇ ‘ਚ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਕੁਏਟਾ ਤੋਂ ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਡਰਾਈਵਰ ਜ਼ਖਮੀ ਹੋ ਗਿਆ।

531fdbc0 fe6a 11ef 91c8 fde689c8067c.png

Pakistan Railways.

ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਕੁਏਟਾ ਤੋਂ ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ ‘ਤੇ ਗੁਡਾਲਾਰ ਅਤੇ ਪੇਰੋ ਕੁਨਾਰੀ ਵਿਚਾਲੇ ਭਾਰੀ ਗੋਲੀਬਾਰੀ ਦੀਆਂ ਖਬਰਾਂ ਹਨ।

ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਜਾਫ਼ਰ ਐਕਸਪ੍ਰੈੱਸ ਰੇਲਗੱਡੀ ਉੱਤੇ ਹਮਲਾ ਕੀਤਾ ਸੀ ਜੋ ਕੁਏਟਾ ਤੋਂ ਰਾਵਲਪਿੰਡੀ ਜਾ ਰਹੀ ਸੀ।

382fa940 fe6e 11ef 8c3d b7dcc7510cb1.jpg

Getty Image’s

ਕੁਏਟਾ ਦੇ ਜ਼ਿਲ੍ਹਾ ਹਸਪਤਾਲ ਦੇ ਬੁਲਾਰੇ ਡਾ. ਵਸੀਪ ਬੈਗ਼ ਨੇ ਬੀਬੀਸੀ ਉਰਦੂ ਨੂੰ ਦੱਸਿਆ ਹੈ ਕਿ ਮੁੱਖ ਹਸਪਤਾਲ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਅਤੇ ਐਂਬੂਲੈਂਸਾਂ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਪੈਸ਼ਲ ਵਾਰਡ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਸਟਾਫ ਨੂੰ ਜਖ਼ਮੀਆਂ ਦੇ ਇਲਾਜ ਲਈ ਮੁਕੰਮਲ ਤਿਆਰੀ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।

ਕੁਏਟਾ ਵਿੱਚ ਰੇਲਵੇ ਕੰਟਰੋਲ ਦੇ ਸੀਨੀਅਰ ਅਧਿਕਾਰੀ ਮੁਹੰਮਦ ਸ਼ਰੀਫ਼ ਨੇ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਕਾਰਨ ਰੇਲਗੱਡੀ ਨੂੰ ਸਿਬੀ ਨੇੜੇ ਰੋਕ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਫਿਲਹਾਲ ਜੋ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਇਸ ਹਮਲੇ ਵਿੱਚ ਟਰੇਨ ਦਾ ਡਰਾਈਵਰ ਜ਼ਖਮੀ ਹੈ। ਸ਼ਰੀਫ ਨੇ ਦੱਸਿਆ ਕਿ ਟਰੇਨ ਸਵੇਰੇ ਨੌਂ ਵਜੇ ਕੁਏਟਾ ਤੋਂ ਪੇਸ਼ਾਵਰ ਲਈ ਰਵਾਨਾ ਹੋਈ ਸੀ।

ਰੇਲਵੇ ਬੁਲਾਰੇ ਅਨੁਸਾਰ ਜਾਫ਼ਰ ਐਕਸਪ੍ਰੈੱਸ ਟਰੇਨ ਵਿੱਚ 400 ਯਾਤਰੀ ਸਵਾਰ ਹਨ। ਕੁੱਲ ਗਿਆਰਾਂ ਬੋਗੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਸਵਾਰ ਹਨ। ਜਦੋਂ ਟਰੇਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡਰਾਈਵਰ ਜ਼ਖਮੀ ਹੋ ਗਿਆ ਅਤੇ “ਡਰਾਈਵਰ ਟਰੇਨ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।”

ਸਰਕਾਰੀ ਬੁਲਾਰੇ ਅਨੁਸਾਰ ਪਹਾੜੀ ਅਤੇ ਔਖਾ ਇਲਾਕਾ ਹੋਣ ਕਾਰਨ ਘਟਨਾ ਵਾਲੀ ਥਾਂ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ।ਰੇਲਵੇ ਦੇ ਬੁਲਾਰੇ ਅਨੁਸਾਰ, ਜਿਸ ਜਗ੍ਹਾ ‘ਤੇ ਰੇਲਗੱਡੀ ਨੂੰ ਰੋਕਿਆ ਗਿਆ ਹੈ, ਉਹ ਮੁੱਖ ਸੜਕ ਤੋਂ 24 ਕਿਲੋਮੀਟਰ ਦੂਰ ਇੱਕ ਸੁਰੰਗ ਦੇ ਨੇੜੇ ਸਥਿਤ ਹੈ, ਜਿੱਥੇ ਮੋਬਾਈਲ ਅਤੇ ਟੈਲੀਫੋਨ ਸੇਵਾਵਾਂ ਕੰਮ ਨਹੀਂ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਵੱਲੋਂ ਮੌਕੇ ‘ਤੇ ਰਾਹਤ ਰੇਲਗੱਡੀ ਭੇਜ ਦਿੱਤੀ ਗਈ ਹੈ।ਕੱਛ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਫੋਨ ‘ਤੇ ਬੀਬੀਸੀ ਨੂੰ ਦੱਸਿਆ ਕਿ ਹਮਲਾ ਸਿਬੀ ਜ਼ਿਲ੍ਹੇ ‘ਚ ਸੁਰੰਗ ਨੰਬਰ ਅੱਠ ਨੇੜੇ ਹੋਇਆ, ਜਿਸ ਕਾਰਨ ਉਸ ਇਲਾਕੇ ‘ਚ ਟਰੇਨ ਨੂੰ ਰੋਕ ਦਿੱਤਾ ਗਿਆ। ਕਵੇਟਾ ‘ਚ ਰੇਲਵੇ ਦੇ ਸੁਰੱਖਿਆ ਅਧਿਕਾਰੀ ਜ਼ਿਆ ਕੱਕੜ ਨੇ ਕਿਹਾ ਕਿ ਕਿਉਂਕਿ ਖੇਤਰ ‘ਚ ਨੈੱਟਵਰਕ ਦੀ ਸਮੱਸਿਆ ਹੈ, ਇਸ ਲਈ ਟਰੇਨ ਦੇ ਅਮਲੇ ‘ਚ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਜਿਸ ਟਰੇਨ ‘ਤੇ ਹਮਲਾ ਹੋਇਆ ਉਸ ਵਿੱਚ 9 ਡੱਬੇ ਸਨ।

Leave a Comment