ਗਾਇਕ ਅਤੇ ਅਦਾਕਾਰ ਹਰਭਜਨ ਮਾਨ ਵੱਲੋਂ ਕੁੱਝ ਸੋਸ਼ਲ ਮੀਡੀਆ ਅਦਾਰਿਆਂ ਅਤੇ Youtube ਚੈਨਲਾ ਨੂੰ ਆਪਣੇ ਵਕੀਲ ਰਾਹੀਂ ਮਾਨਹਾਨੀ ਦਾ ਨੋਟਿਸ ਭੇਜਿਆ ਗਿਆ।
ਪਿੱਛਲੇ ਦਿਨੀਂ Facbook, Instagram ਅਤੇ YouTube ਤੇ ਗਾਇਕ ਅਤੇ ਅਦਾਕਾਰ ਹਰਭਜਨ ਦੀ ਬੇਟੀ ਬਾਰੇ ਕੁੱਝ ਕੁ ਵਿਅਕਤੀਆਂ ਵੱਲੋਂ ਅਪਮਾਨਜਨਕ ਅਤੇ ਝੂਠੀ ਖਬਰ ਚਲਾਈ ਗਈ,
ਜਿਸ ਤੋਂ ਬਾਅਦ ਬਾਅਦ ਸੋਸ਼ਲ ਮੀਡੀਆ ਤੇ ਗਾਇਕ ਤੇ ਉਸਦੇ ਪਰਿਵਾਰ ਨੂੰ ਲੈ ਕੇ ਤਰ੍ਹਾਂ-2 ਦੀਆਂ ਮਨਘੜਤ ਅਫਵਾਹਾਂ ਉਡਾਈਆਂ ਗਈਆਂ। ਇਸ ਸਭ ਤੋਂ ਬਾਅਦ ਅੱਜ ਹਰਭਜਨ ਮਾਨ ਨੇ ਸਬੰਧਤ ਵਿਅਕਤੀਆਂ ਨੂੰ Punjab Haryana High Court ਦੇ ਵਕੀਲ ਰਾਜੀਵ ਮਲਹੋਤਰਾ ਰਾਹੀਂ ਨੋਟਿਸ ਭੇਜੇ ਹਨ।

ਜਿਸ ਦੀ ਜਾਣਕਾਰੀ ਹਰਭਜਨ ਮਾਨ ਨੇ ਆਪਣੇ Facbook ਅਕਾਊਂਟ ਤੋਂ ਦਿੱਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ, DGP ਪੰਜਾਬ ਅਤੇ ADGP ਸਾਈਵਰ ਕ੍ਰਾਇਮ ਨੂੰ ‘ਟੈਗ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ।
ਗਾਇਕ ਨੇ ਕਿਹੜੇ ਵਿਅਕਤੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ?
ਗਾਇਕ ਦੀ Facbook ਪੋਸਟ ਅਨੁਸਾਰ, ‘ਪੰਜਾਬ ਸੇਵਕ ਟੀਵੀ’ ‘ਪੰਜਾਬ ਦੀ ਖਬਰ’ ‘ਸੁੱਖਜੀਤਸਿੰਘ.ਸੁੱਖਜੀਤਸਿੰਘ.142’ ‘ਗੌਰਮਿੰਟ ਫਰਿਸ਼ ਜੌਬਜ਼’ ਪੰਜਾਬ’ਜ਼ ਲਾਈਫ’ ‘ਟੇਸ਼ਨ ਖਬਰਾਂ ਦਾ’ ‘ਦੇਵਾ ਸਿੱਧੂ’ ‘ਅੋਲਡ ਗੋਲ਼ਡ ਟੀਵੀ, ‘ਬਰਾੜ ਰਾਜਿੰਦਰ’ ਅਤੇ ਕੁੱਝ ਹੋਰ ਯੂ-ਟਿਊਬ ਚੈਨਲਜ਼ ਤੇ ਇੰਨਸਾਗਰਾਮ ਹੈਂਡਲਜ਼ ਵੱਲੋਂ ਉਸ ਦੀ ਬੇਟੀ ਬਾਰੇ ਬਿਲਕੁਲ ਝੂਠੀ ਅਤੇ ਅਪਮਾਨਜਨਕ ਖ਼ਬਰ ਫੈਲਾਈ ਗਈ ਹੈ।

ਉਸਨੇ ਪੋਸਟ ਨੂੰ ਜਾਰੀ ਰੱਖਦੇ ਹੋਏ ਅੱਗੇ ਲਿਖਿਆ, ਕਿਸੇ ਦੀ ਵੀ ਧੀ ਜਾਂ ਪੁੱਤਰ ਬਾਰੇ ਝੂਠੀ ਜਾਂ ਗ਼ਲਤ ਖ਼ਬਰ ਫੈਲਾਉਣਾ ਅਨੈਤਿਕ ਕਾਰਜ ਹੈ। ਅਜਿਹਾ ਕਰਨ ਨਾਲ਼ ਧੀ ਜਾਂ ਪੁੱਤਰ ਸਮੇਤ ਉਸਦੇ ਪਰਿਵਾਰ ਅਤੇ ਸੰਬੰਧਿਤ ਧਿਰਾਂ ਮਾਨਸਿਕ ਤੇ ਸਰੀਰਿਕ ਪੱਖੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਮੈਂ ਹਮੇਸ਼ਾ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਖੜ੍ਹਾ ਹਾਂ। ਮੇਰੀ ਧੀ ਬਾਰੇ ਝੂਠੀ ਖ਼ਬਰ ਫੈਲਾਉਣ ਵਾਲਿਆਂ ਖ਼ਿਲਾਫ਼ ਮੈਂ ਕ਼ਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੈਂ ਇਹ ਆਸ ਕਰਦਾ ਹਾਂ ਕਿ ਮੇਰੀ ਇਹ ਕਾਰਵਾਈ ਉਹਨਾਂ ਮੰਦੇ ਇਰਾਦੇ ਵਾਲ਼ੇ ਲੋਕਾਂ ਲਈ ਇੱਕ ਸਬਕ ਹੋਵੇਗੀ, ਜੋ ਪਰਿਵਾਰ ਅਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਨਾ ਤਾਂ ਮਹਿਸੂਸ ਕਰਦੇ ਨੇ ਅਤੇ ਨਾ ਹੀ ਸਮਝਦੇ ਹਨ।

ਪੱਤਰਕਾਰਿਤਾ ਕੇਵਲ Views ਅਤੇ Like ਨਹੀਂ…………….
ਅਸੀਂ ਖੁਦ ਮਹਿਸੂਸ ਕਰਦੇ ਹਾਂ ਕਿ ਜੇਕਰ ਸਾਡੇ ਹੱਥ ਵਿੱਚ ਮਾਈਕ ਜਾਂ ਕਲਮ ਆ ਗਈ ਜਾ ਸਾਨੂੰ ਕੁੱਝ ਲੋਕ ਵੇਖਣ/ਪੜ੍ਹਨ ਲੱਗ ਪਏ ਤਾਂ ਸਾਨੂੰ ਲਾਇਸੈਂਸ ਥੋੜ੍ਹਾ ਜਾਰੀ ਹੋ ਗਿਆ, ਕਿ ਚੰਦ Views, Like ਲੈਣ ਲਈ ਅਸੀਂ ਕਿਸੇ ਵੀ ਵਿਅਕਤੀ ਦੀ ਨਿੱਜੀ ਜ਼ਿੰਦਗੀ ਨੂੰ ਫਰੋਲ ਕੇ ਰੱਖ ਦੇਈਏ,
ਬਿਨਾਂ ਇਹ ਸੋਚੇ ਜੇਕਰ ਇਹ ਖਬਰ ਨਿਰਾਧਾਰ ਨਿਕਲੀ ਤਾਂ ਸਬੰਧਤ ਵਿਅਕਤੀਆਂ ਅਤੇ ਉਸਦਾ ਪਰਿਵਾਰ ਸਮਾਜ ਨੂੰ ਕਿਵੇਂ ਫੇਸ ਕਰੇਗਾ।