ਪੰਜਾਬ ਦੀ ‘ਧਰਤੀ ਅਪਰਾਧੀਆਂ ਲਈ ਨਹੀਂ ਬਣੀ- ਮੁੱਖ ਮੰਤਰੀ ਭਗਵੰਤ ਮਾਨ।

Photo of author

By Sanskriti Navi Purani

3 March 2025, Time: 16:45,

ਮੁੱਖ ਮੰਤਰੀ ਹੁਸ਼ਿਆਰਪੁਰ ਦੇ ਜਹਾਨ ਖੇਲਾਂ ਵਿਖੇ ਟਰੇਨਿੰਗ ਪੂਰੀ ਕਰਕੇ ਪੰਜਾਬ ਪੁਲਿਸ ‘ਚ ਸ਼ਾਮਲ ਹੋਏ 2490 ਸਿਪਾਹੀਆਂ ਨੂੰ ਪ੍ਰਮਾਨ ਪੱਤਰ ਜਾਰੀ ਕਰਨ ਲਈ ਪਹੁੰਚੇ ਸਨ।

ਜਿੱਥੇ ਉਹਨ੍ਹਾਂ ਨੇ ਪੁਲਸ ਚ ਨਵੇਂ ਸ਼ਾਮਲ ਹੋਏ ਮੁਲਾਜ਼ਮਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਵੱਖ ਵੱਖ ਵਿਭਾਗਾਂ ਚ ਭਰਤੀ ਦਾ ਇਹ ਸਿਲਸਿਲਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ….

ਮੁੱਖ ਮੰਤਰੀ ਨੇ ਸਖਤ ਸ਼ਬਦਾਂ ਵਿੱਚ ਅਪਰਾਧੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਪੰਜਾਬ ਪੁਲਸ ਆਪਣੀ ਆਈ ਤੇ ਆ ਜਾਵੇ ਤਾਂ ਐਸੀ ਕੋਈ ਅਲਾਮਤ ਜਾ ਜ਼ੁਲਮ ਨਹੀਂ ਜਿਸਨੂੰ ਖ਼ਤਮ ਨਾਂ ਕੀਤਾ ਹਾਂ ਸਕੇ।

ਉਹਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਅਪਰਾਧੀਆਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਇਹ ਧਰਤੀ ਉਹਨਾਂ ਲਈ ਨਹੀਂ ਬਣੀ, ਇਹ ਧਰਤੀ ਅਮਨ ਅਤੇ ਸ਼ਾਂਤੀ ਪਸੰਦ ਲੋਕਾਂ ਦੀ ਧਰਤੀ ਹੈ। ਇਹ ਧਰਤੀ ਸਾਰੇ ਦੇਸ਼ ਨੂੰ ਰੋਟੀ ਖੁਆਉਣ ਵਾਲੀ ਅਤੇ ਮਿਲਖਾ ਸਿੰਘ, ਪਹਿਲਵਾਨ ਦਾਰਾ ਸਿੰਘ ਅਤੇ ਬਲਵੀਰ ਸਿੰਘ ਸੀਨੀਅਰ ਹੋਰਾਂ, ਖਿਡਾਰੀਆਂ, ਫੌਜ ਦੇ ਜਰਨੈਲਾਂ ਕਲਾਕਾਰ, ਫਕੀਰਾਂ ਅਤੇ ਭਗਤ ਸਿੰਘ ਹੋਰਾਂ ਦੀ ਧਰਤੀ ਹੈ।

ਮੁੱਖ ਮੰਤਰੀ ਨੇ ਸਬੋਧਨ ਨੂੰ ਅੱਗੇ ਤੋਰਦੇ ਹੋਏ ਕਿਹਾ ਇਸ ਧਰਤੀ ਤੇ ਜਿਹੜਾ ਮਰਜ਼ੀ ਬੀਜ ਬੀਜ ਲਓ ਉਹ ਉੱਗ ਪਵੇਗਾ ਪਰ ਇੱਥੇ ਨਫਰਤ ਦਾ ਬੀਜ ਕਦੇ ਨਹੀਂ ਉੱਗਦਾ। ਨਫਰਤ ਦਾ ਬੀਜ ਬੀਜਣ ਵਾਲਿਆਂ ਨੂੰ ਸਖਤ ਚੇਤਾਵਨੀ ਤੁਸੀਂ ਵੀ ਦੇ ਦਿਉ ਮੇਰੇ ਵੱਲੋਂ ਵੀ ਇਹ ਚੇਤਾਵਨੀ ਹੈ ਇੱਥੇ ਨਫ਼ਰਤ ਦਾ ਬੀਜ ਬੀਜਣ ਦੀ ਨਾਕਾਮ ਕੋਸ਼ਿਸ਼ ਨਾਂ ਕਰਿਓ।

Leave a Comment