Photo of author

By Gurmail Singh

SnpNews.In

Update 15 March 2025, Time: 02:09 AM.

ਪੰਜਾਬ ਦੀ ਧਰਤੀ ‘ਤੇ ਮਜਹਬੀ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਦਾ ਪੂਰੇ ਸਮਾਜ ਨੂੰ ਵਿਰੋਧ ਕਰਨਾ ਚਾਹੀਦਾ ਹੈ, ਪੰਜਾਬ ਦੀ ਸ਼ਾਂਤੀ ਨੂੰ ਲਾਂਬੁ ਲਾਉਣ ਦੀ ਇਜਾਜ਼ਤ ਕਿਸੇ ਵੀ ਵਿਅਕਤੀ ਨੂੰ ਨਹੀਂ ਦਿੱਤੀ ਜਾ ਸਕਦੀ।

ਅੱਜ ਹੋਲੀ ਅਤੇ ਸ਼ੁੱਕਰਵਾਰ ਹੋਣ ਕਰਕੇ ਦੇਸ਼ ਦੇ ਯੂਪੀ, ਮੱਧਪ੍ਰਦੇਸ਼, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਵਿੱਚ ਦੋ ਧਿਰਾਂ ਵਿੱਚ ਕਈ ਥਾਵਾਂ ਤੇ ਖਿੱਚੋਤਾਣ ਦੇ ਹਾਲਾਤ ਬਣੇ, ਜਿਸ ਉੱਪਰ ਕੋਈ ਹੈਰਾਨੀ ਨਹੀਂ ਹੁੰਦੀ। ਕਿਉਂਕਿ ਉਹਨਾਂ ਸੂਬਿਆਂ ਵਿੱਚ ਸਿਆਸਤ ਲਈ ਨਫਰਤ ਹੱਦੋਂ ਵੱਧ ਫੈਲਾ ਦਿੱਤੀ ਗਈ ਹੈ।

Screenshot 20250314 222753 Dainik Bhaskar

ਇਸਦੇ ਉਲਟ ਜੇਕਰ ਹੈਰਾਨੀ ਪੈਦਾ ਕਰਦਾ ਹੈ ਤਾਂ ਉਹ ਹੈ, ਪੰਜਾਬ ਦੇ ਲੁਧਿਆਣਾ ਵਿੱਚ ਦੋ ਧਿਰਾਂ ਵਿੱਚ ਹੋਇਆ ਵਿਵਾਦ ਦੇਖ ਕੇ, ਜੋ ਟਾਲਿਆ ਜਾ ਸਕਦਾ ਸੀ। ਦੋਨੇਂ ਪਾਸੇ ਤੋਂ ਇੱਟਾ ਰੋੜੇ ਚਲਾਏ ਗਏ, ਜਿਸ ਵਿੱਚ 11 ਵਿਅਕਤੀਆਂ ਨੂੰ ਸੱਟਾਂ ਲੱਗੀਆਂ।

ਦੋਸ਼ ਹੈ ਕਿ ਲਗਭਗ ਸ਼ਾਮ 4 ਵਜੇ ਕੁੱਝ ਵਿਅਕਤੀਆਂ ਨੇ ਮਸਜਿਦ ਉੱਪਰ ਇੱਟਾ ਰੋੜੇ ਚਲਾਏ ਅਤੇ ਕਈ ਪ੍ਰਾਈਵੇਟ ਵ੍ਹੀਕਲ ਭੰਨ ਦਿੱਤੇ। ਇਸ ਘਟਨਾਕ੍ਰਮ ਦੌਰਾਨ ਮਸਜਿਦ ਦੇ ਸ਼ੀਸ਼ੇ ਵੀ ਟੁੱਟ ਗਏ।

Screenshot 20250314 222735 Dainik Bhaskar

ਘਟਨਾ ਸਥਾਨ ਤੇ ਮੌਜੂਦ ਮੁਹੰਮਦ ਮੁਸਤਕੀਮ ਨੇ ਦੱਸਿਆ ਦੁਪਹਿਰ 1 ਵਜੇ ਜੁੰਮੇ ਦੀ ਨਮਾਂਜ ਅਦਾ ਕੀਤੀ ਜਾ ਰਹੀ ਸੀ। ਇਸੇ ਦੌਰਾਨ ਕੁੱਝ ਹੁੱਲੜਬਾਜ਼ ਮਸਜਿਦ ਦੇ ਬਾਹਰ ਇਕੱਠ ਕਰਕੇ ਆਏ ਅਤੇ ਹੁੜਦੰਗ ਮਚਾਉਣ ਲੱਗ ਪਏ। ਇਸ ਦੌਰਾਨ ਪੁਲਸ ਨੇ ਹੁੜਦੰਗ ਮਚਾਉਣ ਵਾਲੇ ਓਥੋਂ ਖਦੇੜ ਦਿੱਤੇ। ਸ਼ਾਮ 4 ਵਜੇ ਦੀ ਨਮਾਂਜ ਸਮੇਂ ਹੁੱਲੜਬਾਜ਼ ਫਿਰ ਤੋਂ ਇਕੱਠੇ ਹੋ ਕੇ ਆ ਗਏ ਅਤੇ ਬੋਤਲਾਂ ਅਤੇ ਇੱਟਾ ਰੋੜੇ ਚਲਾਉਣ ਲੱਗ ਪਏ। ਜਿਸ ਦੌਰਾਨ ਮਸਜਿਦ ਦੇ ਸ਼ੀਸ਼ੇ ਤੱਕ ਟੁੱਟ ਗਏ। ਇਸ ਘਟਨਾਕ੍ਰਮ ਦੌਰਾਨ 6-7 ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਚ ਇੱਕ ਬੱਚਾ ਵੀ ਸ਼ਾਮਿਲ ਹੈ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇੱਕ ਹੋਰ ਪ੍ਰਤੱਖ ਦਰਸ਼ੀ, ਅਲਮੂਦੀਨ ਸੈਫੀ ਨੇ ਦੱਸਿਆ ਰਮਜਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਅੱਜ ਜੁੰਮੇ ਦੀ ਨਮਾਂਜ ਤੋਂ ਪਹਿਲਾਂ ਹੀ ਧਾਰਮਿਕ ਆਗੂਆਂ ਨੇ ਸਾਰੀਆਂ ਮਸਜਿਦ ਤੋਂ ਕਿਹਾ ਸੀ ਜੇਕਰ ਕੋਈ ਰੰਗ ਵੀ ਲਾ ਦੇਵੇ ਉਸ ਨਾਲ ਉਲਝਣ ਦੀ ਕੋਸ਼ਿਸ਼ ਨਹੀਂ ਕਰਨੀ। ਪਰ 4 ਵਜੇ ਦੇ ਕਰੀਬ ਮਾਰਕੀਟ ਵਿੱਚ ਸਥਿਤ ਮਸਜਿਦ ਤੇ ਪੂਰੀ ਯੋਜਨਾ ਬਣਾ ਕੇ ਹਮਲਾ ਕੀਤਾ ਗਿਆ ਜਿਸ ਦੌਰਾਨ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਅਤੇ ਇੱਟਾ ਰੋੜੇ ਮਸਜਿਦ ਤੇ ਸੁੱਤੇ ਗਏ। ਹਮਲਾ ਕਰਨ ਵਾਲੀ ਭੀੜ ਹਮਲੇ ਤੋਂ ਬਾਅਦ ਜੈ ਸ਼੍ਰੀ ਰਾਮ ਦੇ ਨਾਹਰੇ ਵੀ ਲਾ ਕੇ ਗਈ

ਇੱਕ ਧਾਰਮਿਕ ਆਗੂ ਨੇ ਦਾਅਵਾ ਕੀਤਾ, ਇਸ ਹਮਲੇ ਲਈ ਹਮਲਾਵਾਰਾਂ ਨੂੰ ਮੈਸੇਜ UP ਤੋਂ ਆਇਆ ਸੀ। ਹਮਲਾਵਾਰ ਤਲਵਾਰਾਂ ਇੱਟਾ ਰੋੜੇ ਅਤੇ ਬੋਤਲਾਂ ਲੈ ਕੇ ਆਏ ਸਨ। ਉਹਨ੍ਹਾਂ ਸਾਡੇ ਤੋਂ ਇਲਾਵਾ ਪੁਲਸ ਤੇ ਵੀ ਹਮਲਾ ਕੀਤਾ। ਜਿਸਦੀ ਸਾਡੇ ਕੋਲ ਵੀਡੀਓ ਵੀ ਹੈ। ਹਮਲਾ ਪੂਰੀ ਤਿਆਰੀ ਨਾਲ ਕੀਤਾ ਗਿਆ ਸੀ ਜਿਸ ਵਿੱਚ 6-7 ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ।

ਇਸ ਸਾਰੇ ਘਟਨਾਕ੍ਰਮ ਦੌਰਾਨ ਜ਼ਖਮੀ ਹੋਏ ਇਕਬਾਲ ਅਹਿਮਦ ਨੇ ਦੱਸਿਆ ਕਿ ਹਮਲਾਵਰ 200-300 ਦੀ ਗਿਣਤੀ ਵਿੱਚ ਆਏ ਸਨ। ਉਹ ਮਸਜਿਦ ਸਾਹਮਣੇ ਖੜ੍ਹੇ ਹੋ ਕੇ ਧਮਕੀ ਦੇ ਰਹੇ ਸਨ ਕਿ ਨਾਂ ਤਾਂ ਇਥੇ ਨਮਾਜ਼ ਅਦਾ ਕਰਨ ਦਿੱਤੀ ਜਾਵੇਗੀ ਨਾਂ ਹੀ ਇਨ੍ਹਾਂ ਨੂੰ ਇਥੇ ਰਹਿਣ ਦਿੱਤਾ ਜਾਵੇਗਾ। ਉਸਨੇ ਦੱਸਿਆ ਕਿ ਹੁੱਲੜਬਾਜ਼ੀ ਕਰਨ ਵਾਲਿਆਂ ਨੇ ਉਸਦੀ ਦੁਕਾਨ ਚ ਭੰਨ ਤੋੜ ਕੀਤੀ ਅਤੇ PCR ਬੈਨ ਨੂੰ ਵੀ ਨੁਕਸਾਨ ਪਹੁੰਚਾਇਆ।

ਦੂਜੇ ਪੱਖ ਦੇ ਲਛਮਣ ਦਾ ਕਹਿਣਾ ਹੈ ਮਸਜਿਦ ਤੋਂ ਕੁੱਝ ਦੂਰੀ ਤੇ DJ ਲਾ ਕੇ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। 4 ਵਜੇ ਦੇ ਲਗਭਗ ਮਸਜਿਦ ਤੋਂ ਇੱਟ ਸਾਡੇ ਵੱਲ ਸੁੱਟੀ ਗਈ ਅਤੇ ਗਾਲਾਂ ਕੱਢੀਆਂ ਗਈਆਂ। ਅਸੀਂ ਆਪਣੇ ਬਚਾਅ ਲਈ ਇੱਟਾ ਰੋੜੇ ਚਲਾਏ ਸਾਡੇ 4-5 ਵਿਅਕਤੀ ਜ਼ਖ਼ਮੀ ਹੋਏ ਹਨ।

Screenshot 20250314 222709 Dainik Bhaskar

ਪੂਨਮ ਨਾਂ ਦੀ ਔਰਤ ਨੇ ਦੋਸ਼ ਲਗਾਇਆ ਕਿ ਪੁਲਸ ਵਾਲਿਆਂ ਨੂੰ 2 ਲੱਖ ਰੁਪਏ ਦੇ ਕੇ ਸਾਨੂੰ ਬੁਰੀ ਤਰ੍ਹਾਂ ਨਾਲ ਘਰਾਂ ਵਿੱਚ ਪਹੁੰਚ ਕੇ ਕੁੱਟਿਆ ਗਿਆ। ਅਸੀਂ ਸਾਡਾ ਤਿਉਹਾਰ ਮਨਾ ਰਹੇ ਸੀ ਅਤੇ ਬੱਚੇ ਹੋਲੀ ਖੇਡ ਰਹੇ ਸਨ। ਜਿਸ ਦੌਰਾਨ ਇੱਟਾ ਰੋੜੇ ਸੁੱਟੇ ਜਾਣ ਲੱਗੇ। ਪੂਨਮ ਨੇ ਕਿਹਾ ਇੱਟਾ ਰੋੜੇ ਮਾਰਨ ਦੀ ਸ਼ੁਰੂਆਤ ਮਸਜਿਦ ਵਾਲੇ ਤੋਂ ਹੋਈ ਸੀ।

ਇਸ ਵਿਵਾਦ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਇਲਾਕੇ ਵਿੱਚ ਪਹੁੰਚ ਗਈ, ਜਿਨ੍ਹਾਂ ਨਾਲ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Screenshot 20250314 220522 Dainik Bhaskar

ਮੌਕੇ ਤੇ ਸਥਿਤੀ ਕਾਬੂ ਕਰਨ ਲਈ ਪਹੁੰਚੇ ADCP ਪੀ ਐਸ ਵਿਰਕ ਨੇ ਦੱਸਿਆ ਮਾਮੂਲੀ ਜਿਹੀ ਕਿਹਾ ਸੁਣੀ ਤੋਂ ਬਾਅਦ ਇੱਟਾ ਰੋੜੇ ਚਲਾਏ ਜਾਣ ਲੱਗ ਪਏ। ਇਸੇ ਦੌਰਾਨ ਪੁਲਸ ਨੇ ਪਹੁੰਚ ਕੇ ਸਥਿਤੀ ਕਾਬੂ ਕੀਤੀ। ਇਸ ਘਟਨਾਕ੍ਰਮ ਦੌਰਾਨ 5 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Leave a Comment