“ਪੰਜਾਬ ਦੀ ਨਵੀਂ ਆਬਕਾਰੀ ਨੀਤੀ, ਕਿਵੇਂ ਹੋਵੇਗੀ ਠੇਕਿਆਂ ਦੀ ਨਿਲਾਮੀ”
ਸ਼ਰਾਬ ਨੀਤੀ ਨੂੰ ਲੈ ਕੇ ਮਾਨ ਕੈਬਨਿਟ ਦੇ ਅਹਿਮ ਫੈਸਲੇ, BEER Shops ਲਈ ਸਸਤੇ ਲਾਇਸੈਂਸ ਤੋਂ ਲੈ ਕੇ ਵਧੇ ਗਊ ਸੈੱਸ ਤੱਕ ਜਾਣੋ ਸਭ ਕੁੱਝ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਕਈ ਅਹਿਮ ਫੈਸਲਿਆਂ ਨੂੰ ਮਨਜੂਰੀ ਦਿੱਤੀ ਗਈ, ਜਿਸ ਵਿੱਚ ਪੰਜਾਬ ‘ਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਈ ਅਹਿਮ ਫੈਸਲੇ ਸ਼ਾਮਲ ਹਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਵਿੱਚ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਸਸਤੇ ਭਾਅ ਵਿੱਚ ਮਿਲਣਗੇ, ਜਦਕਿ ਸ਼ਰਾਬ ‘ਤੇ ਗਊ ਸੈਸ ਇੱਕ ਰੁਪਏ ਤੋਂ ਵਧਾ ਕੇ ਡੇਢ ਰੁਪਏ ਤੱਕ ਕਰਨ ਨੂੰ ਮਨਜੂਰੀ ਦੇ ਦਿੱਤੀ ਗਈ ਹੈ।
ਪੰਜਾਬ ‘ਚ ਸ਼ਰਾਬ ਨੀਤੀ ਨੂੰ ਲੈ ਕੇ ਮਾਨ ਕੈਬਨਿਟ ਦੇ ਅਹਿਮ ਫੈਸਲੇਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫ਼ੀਸ ਜੋ ਕਿ ਪਹਿਲਾਂ 2 ਲੱਖ ਰੁਪਏ ਹੁੰਦੀ ਸੀ, ਹੁਣ ਘਟਾ ਕੇ 25000 ਰੁਪਏ ਲਾਇਸੈਂਸ ਕਰ ਦਿੱਤੀ ਗਈ ਹੈ, ਜਿਸ ਨਾਲ ਬੀਅਰ ਸ਼ਾਪਸ ਲੈਣ ਵਾਲੇ ਵਿਅਕਤੀ ਨੂੰ ਸਿੱਧਾ 1 ਲੱਖ 75000 ਰੁਪਏ ਦਾ ਫਾਇਦਾ ਹੋਵੇਗਾ।
ਇਸ ਤੋਂ ਇਲਾਵਾ ਪਹਿਲਾਂ ਫਾਰਮ ਹਾਊਸ ਲਾਇਸੈਂਸ ਕੋਟੇ ਤਹਿਤ 12 ਬੋਤਲਾਂ ਸ਼ਰਾਬ ਦੀਆਂ ਰੱਖਣ ਨੂੰ ਮਨਜੂਰੀ ਹੁੰਦੀ ਸੀ, ਪਰ ਹੁਣ ਇਹ ਗਿਣਤੀ ਵਧਾ ਕੇ 36 ਬੋਤਲਾਂ ਕਰ ਦਿੱਤੀ ਗਈ ਹੈ।
ਇੱਕ ਹੋਰ ਅਹਿਮ ਫੈਸਲੇ ਵਿੱਚ ਪੰਜਾਬ ਸਰਕਾਰ ਨੇ ਸ਼ਰਾਬ ‘ਤੇ Cow Cess ਵਧਾ ਕੇ 1 ਰੁਪਏ ਤੋਂ 1.50 ਰੁਪਏ ਕਰ ਦਿੱਤਾ ਹੈ।ਨਵੇਂ ਆਬਕਾਰੀ ਪੁਲਿਸ ਸਟੇਸ਼ਨ ਕਰਨ ਨੂੰ ਦਿੱਤੀ ਗਈ ਪ੍ਰਵਾਨਗੀਪੰਜਾਬ ਕੈਬਨਿਟ ਵੱਲੋਂ ਪੰਜਾਬ ‘ਚ ਬਾਟਲਿੰਗ ਪਲਾਂਟ ਲਗਾਉਣ ਨੂੰ ਵੀ ਮਨਜੂਰੀ ਦੇ ਦਿੱਤੀ ਗਈ ਹੈ।