ਸੁਨਾਮ ਊਧਮ ਸਿੰਘ ਵਾਲਾ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਬਹਾਦਰੀ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸਦਾ ਮਕਸਦ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਹੈ।
13 ਮਾਰਚ ਨੂੰ ਸ਼ਹੀਦ ਊਧਮ ਸਿੰਘ ਜੀ ਦੇ ਬਹਾਦਰੀ ਦਿਵਸ ਨੂੰ ਸਮਰਪਿਤ ਕੀਤੀ ਜਾ ਰਹੀ “ਨਸ਼ਾ ਮੁਕਤ ਪੰਜਾਬ” ਸਾਈਕਲ ਰੈਲੀ ਦੀਆਂ ਤਿਆਰੀਆਂ ਮੁਕੰਮਲ,,

ਸੁਨਾਮ ਊਧਮ ਸਿੰਘ ਵਾਲਾ:
ਸ਼ਹੀਦ ਊਧਮ ਸਿੰਘ ਕੰਬੋਜ ਇੰਟਰਨੈਸ਼ਨਲ ਮਹਾਂ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਸੁਨਾਮ, ਸਾਈਕਲ ਕਲੱਬ ਅਤੇ ਸਮੂਹ ਸਕੂਲਾਂ , ਕਾਲਜਾ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਬਹਾਦਰੀ ਦਿਵਸ ਨੂੰ ਸਮਰਪਿਤ “ਨਸ਼ਾ ਮੁਕਤ ਪੰਜਾਬ” ਸਾਈਕਲ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਹ ਸਾਈਕਲ ਰੈਲੀ ਸ਼ਹੀਦ ਊਧਮ ਸਿੰਘ ਸਟੇਡੀਅਮ ਵਿੱਚੋਂ ਸਵੇਰੇ 7.30 ਵਜੇ ਆਰੰਭ ਹੋ ਕੇ ਅੰਡਰ ਬ੍ਰਿਜ, ਪੀਰ ਬੰਨਾ ਬਨੋਈ ਰੋਡ, ਪੀਰਾਂ ਵਾਲਾ ਗੇਟ, ਨਵਾਂ ਬਾਜ਼ਾਰ, ਬੱਸ ਸਟੈਂਡ, ਅਗਰ ਸੈਨ ਚੌਂਕ, ਮਾਤਾ ਮੋਦੀ ਚੌਂਕ, ਸ਼ਿਵ ਨਿਕੇਤਨ ਧਰਮਸ਼ਾਲਾ, ਜੱਦੀ ਘਰ ਸ਼ਹੀਦ ਊਧਮ ਸਿੰਘ, ਚੁੱਹਟਾ ਬਾਜ਼ਾਰ ਅਤੇ ਸੀਤਾਸਰ ਰੋਡ ਤੋਂ ਹੁੰਦੀ ਹੋਈ ਸ਼ਹੀਦ ਊਧਮ ਸਿੰਘ ਸਮਾਰਕ ਬਠਿੰਡਾ ਰੋਡ ਤੇ ਸਮਾਪਤ ਹੋਵੇਗੀ। ਸ਼ਹੀਦ ਊਧਮ ਸਿੰਘ ਕੰਬੋਜ ਇੰਟਰਨੈਸ਼ਨਲ ਮਹਾ ਸਭਾ ਵੱਲੋਂ ਸਾਰਿਆਂ ਨੂੰ ਅਪੀਲ ਹੈ ਕਿ ਇਸ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੋ।