Photo of author

By Gurmail Singh

27 ਫਰਵਰੀ 2025 ਨੂੰ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਨੇ ਸੁਨਾਮ ਤੋਂ ਸ਼ਹੀਦ ਊਧਮ ਸਿੰਘ ਜੀ ਨਾਲ ਸੰਬੰਧਤ ਵੱਖ-2 ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ ਨਾਲ ਮੁਲਾਕਾਤ ਕੀਤੀ ਸੀ।

IMG 20250301 WA0040

ਜਿਸ ਦੇ ਸਬੰਧ ਵਿੱਚ ਦਾਮਨ ਥਿੰਦ ਬਾਜਵਾ ਨੇ ਜਾਣਕਾਰੀ ਦੇਣ ਲਈ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਵਿੱਚ ਸ਼ਹੀਦ ਊਧਮ ਸਿੰਘ ਨਾਲ ਸੰਬੰਧਤ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਇਸ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਮਾਸਟਰ ਕੇਹਰ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਰਾਜ ਪੱਧਰੀ ਛੁੱਟੀ ਰੱਦ ਕਰਕੇ ਜ਼ਿਲ੍ਹਾ ਪੱਧਰ ਤੇ ਛੁੱਟੀ ਕਰਨ ਅਤੇ 31 ਜੁਲਾਈ ਦਾ ਸ਼ਹੀਦੀ ਸਮਾਗਮ ਸੁਨਾਮ ਅਨਾਜ ਮੰਡੀ ਤੋਂ ਬਦਲ ਕੇ ਇੱਕ ਪੈਲੇਸ ਤੱਕ ਸੀਮਤ ਕਰਨ ਤੇ ਰੋਸ ਪ੍ਰਗਟ ਕਰਦਿਆਂ ਕੀਤੀ,

ਉਹਨਾਂ ਨੇ ਰਾਜ ਸਰਕਾਰ ਤੋਂ ਸ਼ਹੀਦ ਦੇ ਸ਼ਹੀਦੀ ਦਿਹਾੜੇ ਨੂੰ ਰਾਜ ਪੱਧਰੀ ਛੁੱਟੀ ਅਤੇ 31 ਜੁਲਾਈ ਦਾ ਸਮਾਗਮ ਅਨਾਜ ਮੰਡੀ ਵਿੱਚ ਕਰਨ ਤੋਂ ਇਲਾਵਾ ਸ਼ਹੀਦ ਦੇ ਜੱਦੀ ਘਰ ਦੇ ਨਾਲ ਵਾਲਾ ਘਰ ਖਰੀਦ ਕੇ ਸ਼ਹੀਦ ਊਧਮ ਸਿੰਘ ਜੀ ਦੇ ਨਾਮ ਤੇ ਲਾਇਬ੍ਰੇਰੀ ਬਣਾਉਣ ਦੀ ਮੰਗ ਕੀਤੀ।

Udham Singh ancestral house

ਇਸਤੋਂ ਇਲਾਵਾ ਉਹਨ੍ਹਾਂ ਨਾਲ ਮੌਜੂਦ ਗਿਆਨੀ ਜੰਗੀਰ ਸਿੰਘ ਰਤਨ ਵੱਲੋਂ ਦਾਮਨ ਥਿੰਦ ਬਾਜਵਾ ਦਾ ਅਮਰਿੰਦਰ ਸਿੰਘ ਸਰਕਾਰ ਸਮੇਂ “ਸ਼ਹੀਦ ਦਾ ਸਮਾਰਕ ਬਠਿੰਡਾ ਰੋਡ ਸੁਨਾਮ” ਬਣਾਉਣ ਲਈ ਯਤਨ ਕਰਨ ਲਈ ਧੰਨਵਾਦ ਕਰਦਿਆਂ ਦਾਮਨ ਥਿੰਦ ਬਾਜਵਾ ਅੱਗੇ ਸ਼ਹੀਦ ਨਾਲ ਸਬੰਧਤ ਵਸਤਾਂ ਜਿਹੜੀਆਂ ਇੰਗਲੈਂਡ ਵਿਖੇ ਮੌਜੂਦ ਹਨ, ਉਹ ਦੇਸ਼ ਲਿਆਉਣ ਅਤੇ ਸ਼ਹੀਦ ਦੇ ਸਮਾਰਕ ਵਿਖੇ ਸ਼ਹੀਦ ਮਿਊਜ਼ੀਅਮ, ਇੱਕ ਲਾਇਬ੍ਰੇਰੀ, ਸ਼ਹੀਦ ਯਾਦਗਾਰ ਨੂੰ ਸੈਰ ਸਪਾਟਾ ਕੇਂਦਰ ਵੱਜੋਂ ਵਿਕਸਤ ਕਰਨ ਲਈ ਫੰਡ ਜਾਰੀ ਕਰਨ ਬਾਰੇ ਕੇਂਦਰ ਸਰਕਾਰ ਅੱਗੇ ਉਹਨ੍ਹਾਂ ਦਾ ਪੱਖ ਰੱਖਣ ਦੀ ਅਪੀਲ ਕੀਤੀ।

ਪ੍ਰੈਸ ਕਾਨਫਰੰਸ ਦੌਰਾਨ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਨੇ ਦੱਸਿਆ ਕੇਂਦਰ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਸਬੰਧਤ ਅਧਿਕਾਰੀਆਂ ਅਤੇ ਵਿਭਾਗ ਨੂੰ ਸ਼ਹੀਦ ਸਮਾਰਕ ਨੂੰ ਸੈਰ ਸਪਾਟਾ ਕੇਂਦਰ ਵੱਜੋਂ ਵਿਕਸਤ ਕਰਨ ਸੰਬਧੀ ਪਰਪੋਜ਼ਲ ਤਿਆਰ ਕਰਕੇ ਭੇਜਣ ਲਈ ਲਗਭਗ 5 ਮਹੀਨੇ ਪਹਿਲਾਂ ਹੀ ਪੱਤਰ ਲਿਖ ਕੇ ਭੇਜਿਆ ਗਿਆ ਸੀ।

IMG 20230215 WA0027

ਜਿਸ ਬਾਰੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਵੱਲੋਂ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ, ਜਦੋਂ ਕਰੀਬ ਇੱਕ ਮਹੀਨਾ ਪਹਿਲਾਂ ਸੁਨਾਮ ਤੋਂ ਵਿਧਾਇਕ ਅਤੇ ਮੰਤਰੀ ਅਮਨ ਅਰੋੜਾ ਤੋਂ ਪੱਤਰਕਾਰ ਸਾਥੀ ਨੇ ਇਸ ਸਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨ੍ਹਾਂ ਇਸ ਪੱਤਰ ਬਾਰੇ ਅਣਜਾਣਤਾ ਪ੍ਰਗਟ ਕੀਤੀ ਗਈ।

ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਸਵਾਲ ਦੇ ਜਵਾਬ ਵਿੱਚ ਦਾਮਨ ਥਿੰਦ ਬਾਜਵਾ ਨੇ ਕਿਹਾ ਮੈਂਨੂੰ ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਲਈ ਜੇਕਰ ਫੰਡ ਜਾਰੀ ਕਰਨ ਲਈ ਪਰਪੋਜ਼ਲ ਭੇਜਣ ਬਾਰੇ ਮੰਤਰੀ ਅਮਨ ਅਰੋੜਾ ਨਾਲ ਮਿਲਣਾ ਪਿਆ ਤਾਂ ਉਹ ਬਿਨਾਂ ਕਿਸੇ ਝਿਜਕ ਤੋਂ ਜਾਣਗੇ।

ਸਰਕਾਰ ਦੁਆਰਾ 31 ਜੁਲਾਈ ਦਾ ਸਮਾਗਮ ਸੁਨਾਮ ਅਨਾਜ ਮੰਡੀ ਤੋਂ ਬਦਲ ਕੇ ਇੱਕ ਪੈਲੇਸ ਵਿੱਚ ਤਬਦੀਲ ਕਰਨ ਦੇ ਜਵਾਬ ਵਿੱਚ ਹਰਮਨਦੇਵ ਬਾਜਵਾ ਨੇ ਕਿਹਾ ਜੇਕਰ ਸਰਕਾਰ ਸਮਾਗਮ ਇਸ ਵਾਰ ਵੀ ਪੈਲੇਸ ਵਿੱਚ ਕਰਵਾਉਂਦੀ ਹੈ ਤਾਂ ਉਹ ਸ਼ਹਿਰ ਦੀਆਂ ਸਮੂਹ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਸੁਨਾਮ ਅਨਾਜ ਮੰਡੀ ਵਿਖੇ ਕਰਵਾਉਣ ਲਈ ਯਤਨਸ਼ੀਲ ਹੋਣਗੇ।

ਦੋਵੇਂ ਆਗੂਆਂ ਨੇ ਪੰਜਾਬ ਸਰਕਾਰ ਅਤੇ ਸੁਨਾਮ ਤੋਂ ਵਿਧਾਇਕ ਅਤੇ ਮੰਤਰੀ ਅਮਨ ਅਰੋੜਾ ਨੂੰ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਕੇਂਦਰ ਵੱਲੋਂ ਭੇਜੇ ਗਏ ਪੱਤਰ ਦੇ ਜਵਾਬ ‘ਚ ਪਰਪੋਜ਼ਲ ਤਿਆਰ ਕਰਵਾ ਕੇ ਭੇਜਣ ਲਈ ਬੇਨਤੀ ਕੀਤੀ, ਤਾਂ ਜੋ ਕੇਂਦਰ ਸਰਕਾਰ ਜਿਹੜੇ ਫੰਡ ਜਾਰੀ ਕਰਨ ਲਈ ਤਿਆਰ ਹੈ ਉਹ ਤਾਂ ਜਾਰੀ ਕਰਵਾ ਲਏ ਜਾਣ।

Leave a Comment