Photo of author

By Gurmail Singh

ਸੁਨਾਮ ਅਪਡੇਟ- ਸਮਾਂ 15:31 ਸ਼ਾਮ, ਮਿਤੀ 28-2-2025

ਸੁਨਾਮ ਦੇ ਵੱਖ-2 ਕਲੱਬਾਂ ਦੇ ਅਹੁਦੇਦਾਰਾਂ ਰਜਿੰਦਰ ਸਿੰਘ ਕੈੰਫੀ, ਕਰਨੈਲ ਸਿੰਘ ਢੋਟ, ਠੇਕੇਦਾਰ ਅਮਰਜੀਤ ਸਿੰਘ, ਬਲਜਿੰਦਰ ਸਿੰਘ ਕਾਕਾ, ਜਸਪਾਲ ਸਿੰਘ ਪਾਲਾ, ਮਲਕੀਤ ਸਿੰਘ ਥਿੰਦ, ਕਰਨਵੀਰ ਬੱਬੂ ਨੇ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਦਾ ਸੁਨਾਮ ਦੇ ਸਾਰੇ ਕਲੱਬਾਂ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ ਤੱਕ ਲੈ ਕੇ ਜਾਣ ਤੋਂ ਇਲਾਵਾ ਉਹਨ੍ਹਾਂ ਦੀ ਮੁਲਾਕਾਤ ਸ਼ੇਖਾਵਤ ਜੀ ਨਾਲ ਕਰਵਾਉਣ ਲਈ ਧੰਨਵਾਦ ਕੀਤਾ।

IMG 20250228 WA00341

ਸੁਨਾਮ ਊਧਮ ਸਿੰਘ ਵਾਲਾ ਤੋਂ ਪੰਜਾਬ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਜੀ ਨੂੰ ਸਮਰਪਿਤ ਵੱਖ-ਵੱਖ ਕਲੱਬਾਂ ਦੇ ਮੈਂਬਰਾਂ ਨੇ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ ਨਾਲ ਦਿੱਲੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਜੀ ਦੇ ਵਿਸ਼ੇ ਉੱਪਰ ਹੀ ਚਰਚਾ ਕੀਤੀ।

IMG 20250228 WA0031

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੈਡਮ ਦਾਮਨ ਬਾਜਵਾ ਨੇ ਦੱਸਿਆ ਕਿ ਮੇਰੇ ਅਤੇ ਹਰਮਨ ਬਾਜਵਾ ਜੀ ਵੱਲੋਂ ਸ਼ੁਰੂ ਤੋਂ ਹੀ ਇਹੀ ਕੋਸ਼ਿਸ਼ ਰਹੀ ਹੈ ਕਿ ਕਿਸ ਤਰੀਕੇ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਨੂੰ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਊਂਦਾ ਰੱਖ ਸਕੀਏ। ਉਨ੍ਹਾਂ ਦੱਸਿਆਂ ਕਿ ਅਸੀਂ ਪਿਛਲੇ ਸਮੇਂ ਵਿੱਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਜੀ ਨੂੰ ਚਿੱਠੀਆਂ ਲਿਖ ਕੇ ਸ਼ਹੀਦ ਊਧਮ ਸਿੰਘ ਜੀ ਦੀ ਸੋਚ ਨੂੰ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਜਿਉਂਦਾ ਰੱਖਣ ਸ਼ਹੀਦ ਊਧਮ ਸਿੰਘ ਜੀ ਦੇ ਨਾਮ ਤੇ ਫੰਡਾਂ ਲਈ ਬੇਨਤੀ ਕੀਤੀ ਸੀ।

IMG 20250228 WA0030

ਉਨ੍ਹਾਂ ਵੱਲੋਂ ਇਸ ਗੱਲ ਤੇ ਧਿਆਨ ਦਿੰਦੇ ਹੋਏ ਇੱਕ ਰਸਮੀ ਪੱਤਰ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਨੂੰ ਵੀ ਭੇਜਿਆ ਗਿਆ ਸੀ। ਪਰ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਉਸਦਾ ਕੋਈ ਜਵਾਬ ਨਹੀਂ ਦਿੱਤਾ ਗਿਆ, ਅੱਜ ਇਸ ਸਬੰਧੀ ਅਸੀਂ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜੀ ਨੂੰ ਬੇਨਤੀ ਕੀਤੀ ਹੈ ਕਿ ਇਸ ਤੇ ਪੰਜਾਬ ਸਰਕਾਰ ਤੇ ਸਬੰਧਿਤ ਮਹਿਕਮੇ ਵੱਲੋਂ ਜੁਆਬ ਮੰਗਿਆ ਜਾਵੇ ਕਿ ਕਿਉ ਇਸ ਪਰਪੋਜ਼ਲ ਬਣਾਉਣ ਵਿੱਚ ਦੇਰੀ ਕੀਤੀ ਜਾ ਰਹੀ ਹੈ।

ਦਾਮਨ ਬਾਜਵਾ ਅਤੇ ਸ਼ਹੀਦ ਊਧਮ ਸਿੰਘ ਜੀ ਦੀ ਸੋਚ ਨੂੰ ਸਮਰਪਿਤ ਵੱਖ-ਵੱਖ ਕਲੱਬਾਂ ਦੇ ਮੈਂਬਰ ਸਹਿਬਾਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਗਜੇੰਦਰ ਸ਼ੇਖਾਵਤ ਜੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ 13 ਮਾਰਚ 1940 ਨੂੰ ਸ਼ਹੀਦ ਊਧਮ ਸਿੰਘ ਜੀ ਨੇ ਜਲ੍ਹਿਆਂਵਾਲਾ ਬਾਗ ਵਿੱਚ ਹੋਏ ਸਾਕੇ ਦਾ ਲੰਡਨ ਵਿੱਚ ਜਾ ਕੇ ਮਾਈਕਲ ਓਡਵਾਇਰ ਤੋਂ ਬਦਲਾ ਲਿਆ ਸੀ। ਇਹ ਦਿਨ ਪੂਰੇ ਭਾਰਤ ਲਈ ਬਹੁਤ ਹੀ ਅਹਿਮ ਦਿਨ ਸੀ, ਮੰਤਰੀ ਨੂੰ ਨੂੰ ਬੇਨਤੀ ਕੀਤੀ ਹੈ ਕਿ 13 ਮਾਰਚ ਨੂੰ ‘ਸਵਾਭਿਮਾਨ ਦਿਵਸ’ ਵਜੋਂ ਘੋਸ਼ਿਤ ਕੀਤਾ ਜਾਵੇ।

IMG 20250228 WA0029

ਮੈਡਮ ਦਾਮਨ ਬਾਜਵਾ ਨੇ ਕਿਹਾ ਕਿ ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਂਖਾਵਤ ਜੀ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਸ਼ਹੀਦ ਊਧਮ ਸਿੰਘ ਜੀ ਦੀ ਸੋਚ ਨੂੰ ਜਿਊਂਦਾ ਰੱਖਣ ਲਈ ਕੇਂਦਰ ਸਰਕਾਰ ਅਤੇ ਕੇਂਦਰ ਦੇ ਸਬੰਧਤ ਮਹਿਕਮੇ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਪਹੁੰਚ ਕੇ ਊਧਮ ਸਿੰਘ ਵਾਲਾ ਦੇ ਵਾਸੀਆਂ ਨੂੰ ਵੱਡਾ ਤੋਹਫਾ ਦੇ ਕੇ ਜਾਣਗੇ। ਇਸ ਮੌਕੇ ਹਰਮਨਦੇਵ ਬਾਜਵਾ ਤੋਂ ਇਲਾਵਾ ਸੁਨਾਮ ਦੇ ਕਲੱਬ ਅਹੁਦੇਦਾਰ ਰਜਿੰਦਰ ਸਿੰਘ ਕੈੰਫੀ, ਕਰਨੈਲ ਸਿੰਘ ਢੋਟ, ਠੇਕੇਦਾਰ ਅਮਰਜੀਤ ਸਿੰਘ, ਬਲਜਿੰਦਰ ਸਿੰਘ ਕਾਕਾ, ਜਸਪਾਲ ਸਿੰਘ ਪਾਲਾ, ਮਲਕੀਤ ਸਿੰਘ ਥਿੰਦ, ਕਰਨਵੀਰ ਬੱਬੂ ਆਦਿ ਹਾਜ਼ਰ ਸਨ।

Leave a Comment