Update 7 March 2025, Time 7:32 AM.
ਭਾਰਤੀ ਫੁੱਟਬਾਲ ਦੇ ਸਟਾਰ ਖਿਡਾਰੀ ਅਤੇ ਸਾਬਕਾ ਕਪਤਾਨ ਸੁਨੀਲ ਛੇਤਰੀ ਨੇ ਦੇਸ਼ ਹਿਤ’ਚ ਰਿਟਾਇਰਮੈਂਟ ਤੋਂ ਬਾਹਰ ਆਉਦਿਆਂ ਭਾਰਤੀ ਫੁੱਟਬਾਲ ਟੀਮ ਖ਼ਾਤਰ ਖੇਡਣ ਦਾ ਫੈਸਲਾ ਕੀਤਾ ਹੈ।
ਭਾਰਤ ਦੇ ਸਟਾਰ ਫੁੱਟਬਾਲ ਖਿਡਾਰੀ ਸੁਨੀਲ ਛੇਤਰੀ ਨੇ ਰਿਟਾਇਰਮੈਂਟ ਵਾਪਸ ਲੈ ਕੇ ਭਾਰਤ ਲਈ ਖੇਡਣ ਦਾ ਲਿਆ ਫੈਸਲਾਭਾਰਤੀ ਫੁੱਟਬਾਲ ਦੇ ਸਟਾਰ ਖਿਡਾਰੀ ਅਤੇ ਸਾਬਕਾ ਕਪਤਾਨ ਸੁਨੀਲ ਛੇਤਰੀ ਨੇ ਦੇਸ਼ ਹਿਤ’ਚ ਰਿਟਾਇਰਮੈਂਟ ਤੋਂ ਬਾਹਰ ਆਉਦਿਆਂ ਭਾਰਤੀ ਫੁੱਟਬਾਲ ਟੀਮ ਖ਼ਾਤਰ ਖੇਡਣ ਦਾ ਫੈਸਲਾ ਕੀਤਾ ਹੈ।ਤਕਰੀਬਨ 41 ਵਰ੍ਹਿਆਂ ਦੇ ਸੁਨੀਲ ਛੇਤਰੀ ਨਾ ਭਾਰਤੀ ਫੁੱਟਬਾਲ ਦੇ ਸਭ ਤੋਂ ਵੱਧ ਚਰਿੱਤਰ ਖਿਡਾਰੀ ਰਹੇ ਹਨ ਉਹਨ੍ਹਾਂ ਦੇ ਨਾਂ ਦੇਸ਼ ਲਈ ਸਭ ਤੋਂ ਵੱਧ ਮੈਚ ਖੇਡ ਕੇ ਸਭ ਤੋਂ ਵੱਧ ਗੋਲ ਦਾਗਨ ਦਾ ਰਿਕਾਰਡ ਵੀ ਹੈ।

ਸੁਨੀਲ ਛੇਤਰੀ ਨੇ ਭਾਰਤ ਲਈ ਸਭ ਤੋਂ ਵੱਧ ਅੰਤਰ-ਰਾਸ਼ਟਰੀ ਮੈਚ (151)) ਖੇਡ ਕੇ ਮੁਲਖ ਲਈ ਸਭ ਤੋਂ ਇੰਟਰਨੈਸ਼ਨਲ ਗੋਲ (94) ਕੀਤੇ ਹਨ। ਵਿਸ਼ਵ ਭਰ ‘ਚ ਕੌਮਾਂਤਰੀ ਮੈਚਾਂ ‘ਚ ਗੋਲਾਂ ਦੀ ਗਿਣਤੀ ‘ਚ ਤਾਂ ਛੇਤਰੀ ਕੇਵਲ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ (135), ਅਰਜਨਟੀਨਾ ਦੇ ਲਿਓਨਲ ਮੇਸੀ (112) ਤੇ ਇਰਾਨ ਦੇ ਅਲੀ ਡੇਈ (108) ਤੋਂ ਹੀ ਪਿੱਛੇ ਹੈ।ਜ਼ਿਕਰਯੋਗ ਹੈ ਕਿ 16 ਮਈ 2024 ਨੂੰ ਸੁਨੀਲ ਛੇਤਰੀ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਤੇ ਉਸ ਨੇ ਕੁਵੈਤ ਖਿਲਾਫ ਆਪਣਾ ਆਖ਼ਰੀ ਅੰਤਰਰਾਸ਼ਟਰੀ ਫੁੱਟਬਾਲ ਮੈਚ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ’ਚ 6 ਜੂਨ 2024 ਨੂੰ ਖੇਡਿਆ ਸੀ, ਜੋ 0-0 ਨਾਲ ਡਰਾਅ ਖ਼ਤਮ ਹੋਇਆ ਸੀ।
ਅੱਜ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਆਪਣੀ ਰਿਟਾਇਰਮੈਂਟ ਚੋਂ ਬਾਹਰ ਆਉਣ ਦਾ ਫੈਸਲਾ ਕੀਤਾ ਹੈ ਤੇ ਉਹ ਮਾਰਚ ਮਹੀਨੇ ਵਿੱਚ ਭਾਰਤੀ ਰਾਸ਼ਟਰ ਟੀਮ ਲਈ ਖੇਡਣਗੇ।
ਸੁਨੀਲ ਛੇਤਰੀ ਦੀ ਵਾਪਸੀ ਨਾਲ, ਭਾਰਤ ਮਾਲਦੀਵ ਨਾਲ 19 ਮਾਰਚ ਨੂੰ ਇੱਕ ਅੰਤਰਰਾਸ਼ਟਰੀ ਦੋਸਤੀ-ਮੈਚ ਖੇਡੇਗਾ ਅਤੇ ਬੰਗਲਾਦੇਸ਼ ਖਿਲਾਫ਼ 25 ਮਾਰਚ ਨੂੰ ਏਐੱਫਸੀ ਏਸ਼ੀਅਨ ਕਪ 2027 ਦਾ ਤੀਜਾ ਫਾਇਨਲ ਰਾਊਂਡ ਦਾ ਕੁਆਲੀਫਾਇਰ ਖੇਡੇਗਾ।