Photo of author

By Gurmail Singh

2 March Sunday, 2025 Time: 14:35

ਨੇੜਲੇ ਪਿੰਡ ਮਾਡਲ ਟਾਊਨ ਸੇਰੋਂ ਦੇ ਨੌਜਵਾਨ ਸਰਪੰਚ ਸਕਿੰਦਰ ਸਿੰਘ ਔਲਖ ਨੇ ਕੀਤਾ ਐਲਾਨ।

ਪੰਜਾਬ ਸਰਕਾਰ ਵੱਲੋਂ ਚਲਾਈ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਨੂੰ ਪੰਜਾਬ ਦੇ ਪਿੰਡਾਂ ਵਿੱਚ ਵੀ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਅਤੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਨਸ਼ੇ ਤਸਕਰਾਂ ਵਿਰੁੱਧ ਸ਼ਖਤੀ ਕਰਦਿਆਂ ਜਿੱਥੇ ਨਸ਼ੇ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਨਸ਼ੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਵਾਉਣ ਲਈ ਜਨਤਕ ਪੰਚਾਇਤੀ ਮਤੇ ਪਾਏ ਜਾ ਰਹੇ ਹਨ।

16916681344005354

ਉੱਥੇ ਹੀ ਨੇੜਲੇ ਪਿੰਡ ਮਾਡਲ ਟਾਊਨ ਸੇਰੋਂ ਦੇ ਨੌਜਵਾਨ ਸਰਪੰਚ ਸਿਕੰਦਰ ਸਿੰਘ ਔਲਖ ਨੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਨਵੇਕਲੀ ਪਹਿਲਕਦਮੀ ਕਰਦਿਆਂ ਨਸ਼ੇ ਵੇਚਣ ਵਾਲੇ ਤਸਕਰ ਨੂੰ ਫੜਾਉਣ ਵਾਲਿਆਂ ਨੂੰ 11000 ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ।

ਮੀਡੀਆ ਨਾਲ ਗੱਲ ਕਰਦਿਆਂ ਸਿਕੰਦਰ ਸਿੰਘ ਸਰਪੰਚ ਪਿੰਡ ਮਾਡਲ ਟਾਊਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਦਾ ਆਗਾਜ਼ ਕੀਤਾ ਹੈ।

FB IMG 1740905449297 1

ਉਸ ਮੁਹਿੰਮ ਨੂੰ ਸਾਡੇ ਹਲਕੇ ਦੇ ਕੈਬਨਿਟ ਮੰਤਰੀ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਅਸੀਂ ਆਪਣੇ ਪਿੰਡ ਦੀ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਾਗੂ ਕਰਕੇ ਨਸ਼ੇ ਵੇਚਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਵਾਉਣ ਦਾ ਅਹਿਦ ਲਿਆ ਹੈ।

ਅਸੀਂ ਨਸ਼ਾ ਫੜਾਉਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਾਂਗੇ ਅਤੇ ਉਸ ਨੂੰ 11000 ਰੁਪਏ ਦੀ ਨਗਦ ਇਨਾਮੀ ਰਾਸ਼ੀ ਦੇਣ ਦਾ ਉਪਰਾਲਾ ਕਰਾਂਗੇ ਤਾਂ ਜੋ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਚ ਬੰਦ ਕਰਵਾ ਕੇ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਭੈੜੀ ਅਲਾਮਤ ਤੋਂ ਬਚਾ ਸਕੀਏ।

Leave a Comment