ਅਮਰੀਕਾ, ਯੂਕਰੇਨ-ਰੂਸ ਦਰਮਿਆਨ ਸਮਝੌਤੇ ਚ ਰੂਸ ਦੇ ਕਬਜੇ ਵਾਲੇ ਇਲਾਕੇ ਰੂਸ ਨੂੰ ਛੱਡਣ ਤੋਂ ਇਲਾਵਾ ਯੂਕਰੇਨ ਦੇ ਖਣਿਜ ਭੰਡਾਰਾਂ ਤੇ ਚਾਹੁੰਦਾ ਕਬਜ਼ਾ
ਵ੍ਹਾਈਟ ਹਾਊਸ ‘ਚ ਹੋਈ ਤਿਖੀ ਬਹਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਬਹਿਬਲ ਵੋਲੋਦਿਮੀਰ ਜੇਲੈਂਸ ਸਕਾਈ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਟਰੰਪ ਨੇ ਕਿਹਾ ਕਿ ਜੇਲੈਂਸਕੀ ਸ਼ਾਂਤੀ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਅਮਰੀਕਾ ਦਾ ਅਨਾਦਰ ਕੀਤਾ। ਉਹ ਵਾਪਸ ਆ ਸਕਦੇ ਹਨ, ਜਦੋਂ ਸ਼ਾਂਤੀ ਲਈ ਤਿਆਰ ਹੋਣ।

ਉਧਰ, ਜੇਲੈਂਸਕੀ ਨੇ ਕਿਹਾ ਕਿ ਉਹ ਸਮਰਥਨ ਅਤੇ ਉਸਦੀ ਯਾਤਰਾ ਲਈ ਅਮਰੀਕਾ ਦੇ ਧੰਨਵਾਦੀ ਹਨ। ਅਸੀਂ ਅਮਰੀਕਾ ਦੀਆਂ ਸ਼ਰਤਾਂ ਅਨੁਸਾਰ ਸਮਝੌਤਾ ਨਹੀਂ ਕਰਾਂਗੇ।
ਅਮਰੀਕੀ ਰਾਸ਼ਟਰਪਤੀ ਡੋਲਡ ਟ੍ਰੰਪ ਅਤੇ ਯੂਕਰੇਨੀ ਬਹਿਬਲ ਵੋਲੋਦਿਮੀਰ ਜੇਲੈਂਸਕੀ ਕੇ ਵਿਚਕਾਰ ਸ਼ੁੱਕਰਵਾਰ ਨੂੰ ਓਵਲ ਆਫਿਸ ਵਿੱਚ ਤੀਖੀ ਬਹਿਸ ਹੋਈ। ਟ੍ਰੰਪ ਨੇ ਜੇਲੈਂਸਕੀ ਨੂੰ ਸਮਝੌਤਾ ਰੱਦ ਕਰਨ ਦੀ ਧਮਕੀ ਦੌਰਾਨ ਕਿਹਾ ਤੁਸੀਂ ਸਾਡੇ ਬਿਨਾਂ ਜੰਗ ਨਹੀਂ ਲੜ ਸਕਦੇ, ਤੁਹਾਨੂੰ ਸਮਝੌਤਾ ਕਰਨਾ ਚਾਹੀਦਾ ਹੈ। ਇਸ ਬਹਿਸ ਤੋਂ ਮੀਡੀਆ ਨੂੰ ਓਵਲ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਗਿਆ।
ਇਸ ਬਹਿਸ ਦੇ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲਾ ਯੁੱਧ ਅਤੇ ਖਣਿਜ ਦਾ ਸਮਝੌਤਾ ਟਲ ਗਿਆ ਅਤੇ ਜੇਲੈਂਸਕੀ ਬਿਨਾਂ ਸਮਝੌਤੇ ‘ਤੇ ਹਸਤਾਖਰ ਕੀਤੇ ਚਲੇ ਗਏ ਹਨ। ਬਾਅਦ ਵਿੱਚ ਦੋਵਾਂ ਨੇ ਸੋਸ਼ਲ ਮੀਡੀਆ ਨੂੰ ਆਪਣੀ ਪ੍ਰਤੀਕਿਰਿਆ ਦਿੱਤੀ।
ਮੀਟਿੰਗ ਵਿੱਚ ਹੋਈ ਤੂੰ-ਤੂੰ-ਮੈਂ-ਮੈਂ ਤੋਂ ਬਾਅਦ ਕੀ ਹੋਇਆ?
ਰਿਪੋਰਟਾਂ ਅਨੁਸਾਰ, ਇਸ ਮੀਟਿੰਗ ਦੌਰਾਨ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ। ਦੋਵੇਂ ਦੇਸ਼ਾਂ ਦੇ ਨੇਤਾ ਬਹਿਸ ਦੌਰਾਨ ਮੀਟਿੰਗ ਅੱਧ ਵਿਚਕਾਰ ਛੱਡ ਕੇ ਅਲੱਗ ਅਲੱਗ ਕਮਰਿਆਂ ਚ ਚਲੇ ਗਏ। ਇਸ ਦੌਰਾਨ ਟ੍ਰੰਪ ਪ੍ਰਸ਼ਾਸਨ ਨੇ ਯੂਕਰੇਨੀਆਂ ਨੂੰ ਓਵਲ ਆਫਿਸ ਤੋਂ ਬਾਹਰ ਜਾਣ ਨੂੰ ਕਿਹਾ। ਹਾਲਾਂਕਿ, ਯੂਕਰੇਨੀ ਅਧਿਕਾਰੀਆਂ ਨੇ ਇਸਦਾ ਵਿਰੋਧ ਕੀਤਾ। ਉਹ ਗੱਲਬਾਤ ਨੂੰ ਜਾਰੀ ਰੱਖਣਾ ਚਾਹੁੰਦੇ ਸਨ, ਪਰ ਵ੍ਹਾਈਟ ਹਾਊਸ ਦੇ ਪ੍ਰਸ਼ਾਸਨ ਨੇ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਉਨ੍ਹਾਂ ਨਾਲ ਗੱਲਬਾਤ ਲਈ ਮਨਾ ਕਰ ਦਿੱਤਾ ਗਿਆ ਹੈ। ਇਸ ਦੌਰਾਨ, ਮਹੌਲ ਵਿੱਚ ਤਣਾਅ ਦੇ ਕਾਰਨ ਹੋਣ ਵਾਲੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਵੀ ਰੱਦ ਕਰ ਦਿੱਤੀ ਗਈ।
ਸ਼ਾਂਤੀ ਲਈ ਤਿਆਰ ਨਹੀਂ ਜੇਲ੍ਹੇਂਸਕੀ:
ਟ੍ਰੰਪ ਟਰੰਪ ਨੇ ਸੋਸ਼ਲ ਮੀਡੀਆ ਨੇ ਲਿਖਿਆ, ‘ਆਜ ਵ੍ਹਾਈਟ ਹਾਊਸ ‘ਚ ਸਾਡੀ ਸਾਰਥਕ ਬੈਠਕ ਹੋਈ। ਬਹੁਤ ਕੁਝ ਸਿੱਖਣ ਨੂੰ ਮਿਲਿਆ, ਜੋ ਬਿਨਾਂ ਗੱਲਬਾਤ ਸੰਭਵ ਨਹੀਂ ਸੀ। ਅਸੀਂ ਮਹਿਸੂਸ ਕਰਦੇ ਹਾਂ ਕਿ ਰਾਸ਼ਟਰਪਤੀ ਜੈਲੈਂਸਕੀ ਸ਼ਾਂਤੀ ਲਈ ਤਿਆਰ ਨਹੀਂ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਭਾਈਵਾਲ ਗੱਲਬਾਤ ਚ ਸਭ ਤੋਂ ਵੱਡਾ ਲਾਭ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਮੈਂ ਦੱਸ ਦੇਵਾਂ ਸਾਨੂੰ ਲਾਭ ਨਹੀਂ ਚਾਹੀਦਾ, ਮੈਨੂੰ ਸ਼ਾਂਤੀ ਚਾਹੀਦੀ ਹੈ।’
ਟਰੰਪ ਨੇ ਅੱਗੇ ਕਿਹਾ ਕਿ ਜੇਲੈਂਸਕੀ ਨੇ ਪ੍ਰਤੀਸ਼ਠਿਤ ਓਵਲ ਆਫਿਸ ਵਿੱਚ ਅਮਰੀਕਾ ਦਾ ਅਨਾਦਰ ਕੀਤਾ। ਉਹ ਵਾਪਸ ਆ ਸਕਦਾ ਹੈ, ਜਦੋਂ ਉਹ ਸ਼ਾਂਤੀ ਲਈ ਤਿਆਰ ਹੋਵੇ।
ਤੁਹਾਡੇ ਸਮਰਥਨ ਲਈ ਧੰਨਵਾਦ:
ਰਾਸ਼ਟਰਪਤੀ ਜੇਲੈਂਸਕੀ ਨੇ ਓਵਲ ਆਫਿਸ ਵਿਚ ਟ੍ਰੰਪ ਨਾਲ ਹੋਈ ਬਹਿਸ ਦੇ ਬਾਅਦ ਕਿਹਾ ਕਿ ਉਹ ਅਮਰੀਕਾ ਦੇ ਸਮਰਥਨ ਅਤੇ ਆਪਣੀ ਯਾਤਰਾ ਲਈ ਅਮਰੀਕਾ ਦੇ ਧੰਨਵਾਦੀ ਹਨ। ਉਸਨੇ ਅੱਗੇ ਲਿਖਿਆ, ‘ਧੰਨਵਾਦ ਅਮਰੀਕਾ, ਯੂਕਰੇਨ ਨੂੰ ਨਿਆਂ ਸੰਗਤ ਅਤੇ ਸਥਾਈ ਸ਼ਾਂਤੀ ਦੀ ਲੋੜ ਹੈ। ਅਸੀਂ ਠੀਕ ਉਸੇ ਲਈ ਕੰਮ ਕਰ ਰਹੇ ਹਾਂ।’

ਦੋਵੇਂ ਆਗੂਆਂ ਦੀ ਮੀਟਿੰਗ ਦੌਰਾਨ ਬਹਿਸ ਹੋ ਗਈ, ਜਦੋਂ ਜੇਲੈਂਸਕੀ ਅਮਰੀਕਾ ਦੇ ਰਾਸ਼ਟਰਪਤੀ ਦੁਆਰਾ ਸਮਝੌਤੇ ਬਾਰੇ ਦਿੱਤੀ ਪਰਪੋਜ਼ਲ ਰੱਦ ਕਰਦੇ ਦਿਖਾਈ ਦਿੱਤੇ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਤਲਖ਼ ਹੋ ਗਏ ਅਤੇ ਜੇਲੈਂਸਕੀ ਤੇ ਸਮਝੌਤੇ ਲਈ ਦਬਾਅ ਪਾਉਣ ਦੇ ਲਹਿਜ਼ੇ ਵਿੱਚ ਕਿਹਾ ਤੁਸੀਂ ਤੀਸਰੇ ਵਿਸ਼ਵ ਯੁੱਧ ਲਈ ਜੂਆ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਸਮਝੌਤੇ ਨੂੰ ਮੰਨਣਾ ਪਵੇਗਾ/ਚਾਹੀਦਾ ਹੈ। ਤੁਸੀਂ ਇਸ ਤਰ੍ਹਾਂ ਅਮਰੀਕਾ ਦਾ ਅਪਮਾਨ ਨਹੀਂ ਕਰ ਸਕਦੇ।। ਟ੍ਰੰਪ ਨੇ ਅੱਗੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਸਮਝੌਤਾ ਕਰਨਾ ਚਾਹੁੰਦੇ ਹਨ। ਲੋਕ ਮਰ ਰਹੇ ਹਨ ਅਤੇ ਤੁਹਾਡੇ ਸੈਨਿਕ ਖਤਮ ਹੋ ਰਹੇ ਹਨ। ਤਿੰਨ ਸਾਲ ਦੇ ਯੁੱਧ ਵਿੱਚ ਤੁਹਾਡੇ ਸ਼ਹਿਰ ਮਲਬੇ ਵਿੱਚ ਤਬਦੀਲ ਹੋ ਗਏ ਹਨ। ਇਸੇ ਦੌਰਾਨ ਟਰੰਪ ਗੁੱਸੇ ਵਿੱਚ ਆ ਗਏ ਅਤੇ ਜੇਲੈਂਸਕੀ ਨੂੰ ਸੰਬੋਧਨ ਕਰਦਿਆਂ ਕਿਹਾ ਜੇਕਰ ਸਮਝੌਤੇ ਨੂੰ ਨਹੀਂ ਮੰਨਦੇ ਤਾਂ ਅਮਰੀਕਾ ਅਤੇ ਸਹਿਯੋਗੀਆਂ ਦੁਆਰਾ ਯੂਕ੍ਰੇਨ ਨੂੰ ਇਕੱਲਾ ਛੱਡ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਜੇਲੈਂਸਕੀ, ਇਹ ਕਹਿ ਕੇ ਮੀਟਿੰਗ ਛੱਡ ਗਏ ਤੁਸੀਂ ਪੁਤਿਨ ਦੇ ਨਾਲ ਨਰਮੀ ਨਾ ਵਰਤੋ। ਉਸਨੇ ਕਿਹਾ ਪੁਤਿਨ ਲੋਕਾਂ ਦਾ ਹੱਤਿਆਰਾ ਹੈ। ਤੁਸੀਂ ਉਸ ਨਾਲ ਜ਼ਬਰਦਸਤੀ ਸਮਝੌਤੇ ਲਈ ਦਬਾਅ ਨਾਂ ਪਾਓ।