Photo of author

By Gurmail Singh

Update 5 March 2025, Time 10:9 PM.

ਕਪੂਰਥਲਾ ਤੋਂ ਠੱਗੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਿਰਾਨਾ ਦੁਕਾਨਦਾਰ ਕਿਸਾਨ ਨੂੰ ਦੁੱਗਣੇ ਕਰਨ ਦਾ ਲਾਲਚ ਦੇ ਕੇ ਲਾ ਗਿਆ 35 ਲੱਖ ਰੁਪਏ ਦੀ ਠੱਗੀ,

ਕਰਿਆਨੇ ਦੇ ਵਪਾਰੀ ਨੇ ਉਸਨੂੰ ਉਸਦੇ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੱਤਾ, ਨਿਵੇਸ਼ ਕਰਨ ਲਈ ਦਬਾਅ ਪਾਇਆ।

ਪੀੜਤ ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਲੋਧੀ ਭੁਲਾਣਾ ਦਾ ਰਹਿਣ ਵਾਲਾ ਹੈ। ਮੁਲਜ਼ਮ ਸਤਨਾਮ ਸਿੰਘ ਅਤੇ ਉਸਦੀ ਪਤਨੀ ਬਲਜੀਤ ਕੌਰ, ਬੂਟਾ ਸਿੰਘ ਅਤੇ ਉਸਦੀ ਪਤਨੀ ਰਵਿੰਦਰ ਕੌਰ ਅਤੇ ਭੁਪਿੰਦਰ ਸਿੰਘ ਗੁਰੂ ਰਾਮਦਾਸ ਮਾਰਟ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ। ਬਲਬੀਰ ਪਿਛਲੇ 8-10 ਸਾਲਾਂ ਤੋਂ ਉਹਨ੍ਹਾਂ ਤੋਂ ਕਰਿਆਨੇ ਦਾ ਸਮਾਨ ਖਰੀਦ ਰਿਹਾ ਸੀ।

Screenshot 20250305 214349 Chrome

ਪੀੜਤ ਬਲਵੀਰ ਸਿੰਘ ਦੀ ਫਾਈਲ ਫੋਟੋ

ਲਗਭਗ ਦੋ ਸਾਲ ਪਹਿਲਾਂ, ਜਦੋਂ ਬਲਬੀਰ ਆਪਣੇ ਪੁੱਤਰ ਤੇਜਬੀਰ ਨਾਲ ਦੁਕਾਨ ‘ਤੇ ਗਿਆ ਸੀ, ਤਾਂ ਦੋਸ਼ੀ ਨੇ ਉਸਨੂੰ ਇੱਕ ਪੇਸ਼ਕਸ਼ ਕੀਤੀ। ਉਸਨੇ ਕਿਹਾ ਕਿ ਉਹ ਪੈਸੇ ਦੁੱਗਣੇ ਕਰਨ ਵਾਲੀ ਕੰਪਨੀ ਲਈ ਕੰਮ ਕਰਦਾ ਹੈ। ਜਿਸ ‘ਚ ਨਿਵੇਸ਼ ਕਰਨ ਨਾਲ ਪੰਜ ਸਾਲਾਂ ਵਿੱਚ ਨਿਵੇਸ਼ ਕੀਤੀ ਰਕਮ ਦੁੱਗਣੀ ਹੋਣ ਦੀ ਗੱਲ ਉਸਨੇ ਆਖੀ।

ਉਸ ਤੋਂ ਬਾਅਦ ਪੈਸਾ ਨਿਵੇਸ਼ ਕਰਨ ਲਈ ਸਤਨਾਮ ਸਿੰਘ, ਬੂਟਾ ਸਿੰਘ ਅਤੇ ਰਵਿੰਦਰ ਕੌਰ ਦੁਆਰਾ ਬਲਵੀਰ ਸਿੰਘ ਨੂੰ ਵਾਰ-ਵਾਰ ਬੇਨਤੀਆਂ ਕਰਨ ‘ਤੇ, ਬਲਬੀਰ ਉਨ੍ਹਾਂ ਦੇ ਜਾਲ ਵਿੱਚ ਫਸ ਗਿਆ।

ਉਸਨੇ ਦੱਸਿਆ ਵੱਖ-ਵੱਖ ਸਮਿਆਂ ‘ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੁੱਲ 35 ਲੱਖ ਰੁਪਏ ਜਮ੍ਹਾ ਕਰਵਾਏ।

images 2

ਸ਼ੁਰੂ ਵਿੱਚ, ਦੋਸ਼ੀ ਸੱਤ ਮਹੀਨਿਆਂ ਲਈ ਹਰ ਮਹੀਨੇ 1 ਲੱਖ ਰੁਪਏ ਵਾਪਸ ਕਰਦਾ ਸੀ। ਫਿਰ ਉਨ੍ਹਾਂ ਨੇ ਮੇਰੇ ‘ਤੇ ਹੋਰ ਪੈਸੇ ਲਗਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਬਲਬੀਰ ਨੇ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੇ ਪੈਸੇ ਦੇਣਾ ਬੰਦ ਕਰ ਦਿੱਤਾ। ਉਹ ਜਦੋਂ ਵੀ ਪੈਸਿਆਂ ਦੀ ਮੰਗ ਕਰਦਾ ਤਾਂ ਦੋਸ਼ੀ ਟਾਲ ਮਟੌਲ ਕਰਨ ਲੱਗ ਪਏ, ਜਿਸ ਤੋਂ ਬਾਅਦ ਉਸਨੇ ਦੋਸੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਾਇਆ ਹੈ।

ਜਾਂਚ ਅਧਿਕਾਰੀ ਏਐਸਆਈ ਦਵਿੰਦਰ ਪਾਲ ਦੇ ਅਨੁਸਾਰ, ਸਦਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਜਾਂਚ ਤੋਂ ਬਾਅਦ, ਪੁਲਿਸ ਨੇ ਦੋਸ਼ੀ ਸਤਨਾਮ ਸਿੰਘ ਅਤੇ ਭੁਪਿੰਦਰ ਸਿੰਘ ਵਿਰੁੱਧ ਸਾਰੇ ਦੋਸ਼ ਸੱਚ ਪਾਏ। ਜਿਸ ਕਾਰਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

Leave a Comment