Photo of author

By Gurmail Singh

ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਉਮੀਦ ਦੀ ਕਿਰਨ ਬਣਿਆ ਨੋਜਵਾਨ

ਸਮਰਾਲਾ ਦਾ ਅੰਮ੍ਰਿਤਧਾਰੀ ਨੋਜਵਾਨ ਬਣਿਆ ਮੁਕੱਦਰ ਦਾ ਸਿਕੰਦਰ

Sikander Singh From Samrala Motivation Story :

ਅਮਰੀਕਾ ਵੱਲੋਂ ਲਗਾਤਾਰ ਜਹਾਜ਼ ਭਰ-ਭਰ ਕੇ ਡਿਪੋਟ (US Deported Punjabi News) ਕੀਤੇ ਨੌਜਵਾਨ ਭਾਰਤ ਦੀ ਧਰਤੀ ਵੱਲ ਭੇਜੇ ਜਾ ਰਹੇ ਹਨ ਅਤੇ ਕੈਨੇਡਾ ਵਿਚ ਗੈਰ-ਕਾਨੂੰਨੀ ਐਲਾਨੇ ਅਜਿਹੇ ਲੱਖਾਂ ਹੀ ਨੌਜਵਾਨ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਹੇ ਹਨ।

ਅਜਿਹੇ ਨਿਰਾਸ਼ਾਜਨਕ ਮਾਹੌਲ ਵਿਚ ਸਮਰਾਲਾ ਦਾ ਅੰਮ੍ਰਿਤਧਾਰੀ ਨੌਜਵਾਨ ਸਿਕੰਦਰ ਸਿੰਘ ਨਿਰਾਸ਼ ਹੋਏ ਉਨ੍ਹਾਂ ਨੌਜਵਾਨਾਂ ਲਈ ਹਨੇਰੇ ਵਿਚ ਟਿਮਟਿਮਾਉਂਦੇ ਜੁਗਨੂੰ ਵਾਂਗ ਹੈ, ਜਿਨ੍ਹਾਂ ਨੌਜਵਾਨਾਂ ਨੂੰ ਲਗਦਾ ਹੈ ਕਿ ਸਾਡੀ ਜ਼ਿੰਦਗੀ ਕਾਲੀ-ਬੌਲੀ ਰਾਤ ਵਿੱਚ ਬਦਲ ਚੁੱਕੀ ਹੈੇ।

1200 675 23626147 thumbnail 16x9 jff

ਕੈਨੇਡਾ ਕੰਮ ਕਰਨ ਗਏ ਨੋਜਵਾਨ ਸਿਕੰਦਰ ਸਿੰਘ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿਸਮਤ ਉਸਨੂੰ ਵਾਪਸ ਲੈ ਕੇ ਆਵੇਗੀ। ਉਹ ਵੀ ਇਸ ਤਰੀਕੇ ਨਾਲ ਅੱਜ ਉਹ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਵੱਜੋ ਠਾਠ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ।

ਉਸਦਾ ਕਹਿਣਾ ਹੈ ਕਿ ਜੇਕਰ ਮੈਂ ਕੈਨੇਡਾ ਹੁੰਦਾ ਤਾਂ ਮੈਂ ਡਾਲਰ ਤਾਂ ਜ਼ਰੂਰ ਕਮਾਉਂਦਾ ਪਰ ਉਹ ਵੀ ਇਕ ਮਜ਼ਦੂਰ ਦੀ ਤਰ੍ਹਾਂ, ਹੁਣ ਮੈਨੂੰ ਆਪਣੀ ਧਰਤੀ ਨੇ ਮੁਕੱਦਰ ਦਾ ਸਿਕੰਦਰ ਬਣਾ ਦਿੱਤਾ ਹੈ।

ਪਰਿਵਾਰ ਨੇ 20 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਭੇਜਿਆ ਸੀ ਕੈਨੇਡਾ ਸਿਕੰਦਰ ਸਿੰਘ ਦੱਸਦਾ ਹੈ ਕਿ ਉਸਦੇ ਪਰਿਵਾਰ ਵੱਲੋਂ ਜੁਲਾਈ 2023 ‘ਚ 20 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸਨੂੰ ਸਟੱਡੀ ਲਈ ਕੈਨੇਡਾ ਭੇਜਿਆ ਸੀ ਹਾਲਾਂਕਿ ਉਸਨੇ ਪੰਜਾਬ ਵਿਚ ਪਹਿਲਾਂ ਹੀ ਐਮਟੈੱਕ ਦੀ ਪੜ੍ਹਾਈ ਕੀਤੀ ਹੋਈ ਸੀ।

23626147 thff

ਜਦੋਂ ਉਹ ਕੈਨੇਡਾ ਪਹੁੰਚਿਆਂ ਤਾਂ ਅਕਤੂਬਰ ਮਹੀਨੇ ਘਰ ਤੋਂ ਬਾਪੂ ਕੁਲਦੀਪ ਸਿੰਘ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਜੋ ਤੂੰ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਪੁਲਿਸ ਵਿਚ ਸਬ–ਇੰਸਪੈਕਟਰ ਦੀ ਭਰਤੀ ਲਈ ਟੈਸਟ ਦਿੱਤਾ ਸੀ। ਉਸ ਵਿਚੋਂ ਤੂੰ ਪਾਸ ਹੋ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਸੇਜ ਆਇਆ ਹੈ ਕਿ ਉਨ੍ਹਾਂ ਨੇ ਆਪਣੇ ਹੱਥੀ ਜੁਆਇੰਨਿੰਗ ਲੈਂਟਰ ਤੁਹਾਨੂੰ ਸੌਪਣੇ ਹਨ।

ਇਸ ਫੋਨ ਕਾਲ ਨੇ ਮੈਨੂੰ ਵਾਪਿਸ ਆਪਣੇ ਵਤਨ ਸੱਦ ਲਿਆ ਤੇ ਮੈਂ ਵਾਪਸ ਪੰਜਾਬ ਆ ਗਿਆ’

ਸਿਕੰਦਰ ਸਿੰਘ ਦੱਸਦਾ ਹੈ ਕਿ ਜਦੋਂ ਮੈਨੂੰ ਇੰਡੀਆਂ ਤੋਂ ਮੇਰੇ ਬਾਪੂ ਦਾ ਫੋਨ ਆਇਆ ਸੀ ਕਿ ਤੈਨੂੰ ਸਬ–ਇੰਸਪੈਕਟਰ ਵੱਜੋਂ ਜੁਆਇੰਨਿੰਗ ਲੈਟਰ ਲੈਣ ਲਈ ਵਾਪਿਸ ਪੰਜਾਬ ਆਉਣਾ ਚਾਹੀਦਾ ਹੈ। ਇਹ ਮੇਰੇ ਲਈ ਇਮਤਿਹਾਨ ਦੀ ਘੜੀ ਸੀ ਕਿ ਮੈਂ ਹੁਣ ਕੈਨੇਡਾ ਵਿਚ ਹੀ ਸੈਟ ਹੋਵਾਂ ਜਾਂ ਫਿਰ ਵਾਪਿਸ ਪੰਜਾਬ ਜਾਵਾਂ?

ਮੈਂ ਫੈਸਲਾ ਲਿਆ ਕਿ ਮੈਂ ਵਾਪਸ ਪੰਜਾਬ ਚਲਾ ਜਾਵਾਗਾਂ । ਮੇਰੇ ਫੈਸਲੇ ਦਾ ਆਧਾਰ ਇਹ ਸੀ ਕਿ ਆਪਣੀ ਧਰਤੀ ‘ਤੇ ਜੋ ਰੁਤਬਾ, ਇੱਜ਼ਤ ਅਤੇ ਸਕੂਨ ਮਿਲੇਗਾ ਉਹ ਮੈਂ ਡਾਲਰਾਂ ਨਾਲ ਵੀ ਖਰੀਦ ਨਹੀਂ ਪਾਵਾਗਾਂ।

photo 1605082351

ਅੱਜ ਵੀ ਮੈਂ ਕੈਨੇਡਾ ਹੁੰਦਾ ਤਾਂ ਮਜ਼ਦੂਰੀ ਕਰਨ ਦੇ ਨਾਲ ਨਾਲ ਮੈਂ ਸਲੂਟ ਮਾਰਦਾ ਹੁੰਦਾ। ਅੱਜ ਆਪਣੇ ਵਤਨ ਅਤੇ ਆਪਣੀ ਧਰਤੀ ਤੇ ਮੈਨੂੰ ਸਲੂਟ ਵੱਜ ਰਹੇ ਹਨ। ਹੁਣ ਮੈਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਣਾ ਸੁਹਾਣਾ ਵਿਖੇ ਤਾਇਨਾਤ ਹਾਂ ਅਤੇ ਆਪਣੀ ਜ਼ਿੰਦਗੀ ਅਤੇ ਫੈਸਲਿਆਂ ਤੋਂ ਸੰਤੁਸ਼ਟ ਹਾਂ।

Leave a Comment