Update, 5 March 2025, Time 11:28 AM.
ਸਰਪੰਚ ਦੇ ਥੱਪੜ ਮਾਰੇ ਜਾਣ ਦੀ ਗੱਲ ਅੱਗ ਵਾਂਗ ਫੈਲ ਗਈ ਤੇ ਪਿੰਡ ਵਾਸੀ ਇਕੱਠੇ ਹੋਣ ਲੱਗੇ। ASI ਚੌਂਕੀ ਸੀਡ ਫਾਰਮ ਪਹੁੰਚ ਗਿਆ, ਤਾਂ 7 ਪਿੰਡਾਂ ਘੇਰ ਲਿਆ ਥਾਣਾ।
ਪੰਜਾਬ ਪੁਲਸ ਦੇ ਮੁਲਾਜ਼ਮ ਆਏ ਦਿਨ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਤਾਜ਼ਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਕਿ ਪਿੰਡ ਸੀਡ ਫਾਰਮ ਪੱਕਾ ਵਿਖੇ ਸਰਪੰਚ ਪਰਿਵਾਰਿਕ ਮਸਲਾ ਸੁਲਝਾਉਣ ਲਈ ਗਿਆ ਤਾਂ ਮਹਿਲਾ ਦੁਆਰਾ 112 ਤੇ ਫੋਨ ਕਰਨ ਤੋਂ ਬਾਅਦ ਪਹੁੰਚੇ ASI ਨੇ ਸਰਪੰਚ ਦੇ ਥੱਪੜ ਜੜ ਦਿੱਤਾ, ਜਿਸ ਤੋਂ ਬਾਅਦ ‘ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।

।
ਜਾਣਕਾਰੀ ਮੁਤਾਬਕ ਅਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਦੇ ਸਰਪੰਚ ਛਿੰਦਰਪਾਲ ਸਿੰਘ ਪਿੰਡ ਦੇ ਇਕ ਘਰ ਵਿਚ ਪਰਿਵਾਰਿਕ ਮਸਲਾ ਸੁਲਝਾਉਣ ਗਏ ਸੀ। ਮੌਕੇ ‘ਤੇ ਮਹਿਲਾ ਵੱਲੋਂ 112 ‘ਤੇ ਫ਼ੋਨ ਕੀਤਾ ਗਿਆ ਤਾਂ ਇਕ ASI ਪੱਪੂ ਰਾਮ ਆਪਣੇ ਨਾਲ ਇਕ ਮੁਲਾਜ਼ਮ ਲੈ ਕੇ ਮੌਕੇ ‘ਤੇ ਪਹੁੰਚਿਆ। ਉਸ ਨੇ ਘਰ ਅੰਦਰ ਦਾਖਲ ਹੁੰਦੇ ਹੀ ਮਸਲਾ ਸੁਲਝਾਉਣ ਆਏ ਸਰਪੰਚ ਛਿੰਦਰਪਾਲ ਸਿੰਘ ਦੇ ਥੱਪੜ ਜੜ ਦਿੱਤਾ।

ਇਸ ਤੋਂ ਬਾਅਦ ਮਾਮਲਾ ਵੱਧ ਗਿਆ ਤੇ ਸਰਪੰਚ ਦੇ ਥੱਪੜ ਮਾਰੇ ਜਾਣ ਦੀ ਗੱਲ ਅੱਗ ਵਾਂਗ ਫੈਲ ਗਈ ਤੇ ਪਿੰਡ ਵਾਸੀ ਇਕੱਠੇ ਹੋਣ ਲੱਗੇ। ਇੰਨੇ ਵਿਚ ASI ਆਪਣੇ ਸਾਥੀ ਮੁਲਾਜ਼ਮ ਨਾਲ ਚੌਂਕੀ ਸੀਡ ਫਾਰਮ ਪਹੁੰਚ ਗਿਆ। ਲੋਕ ਅਤੇ ਨਾਲ ਲਗਦੇ ਕਰੀਬ 7 ਪਿੰਡਾਂ ਦੇ ਸਰਪੰਚ ਵੀ ਪਹੁੰਚ ਗਏ। ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਥਾਣੇ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਸਬੰਧਤ ASI ਖਿਲਾਫ਼ ਕਾਰਵਾਈ ਦੀ ਮੰਗ ਕਰਨ ਲੱਗੇ।

ਮਾਮਲਾ ਵਿਗੜਿਆ ਵੇਖ ਥਾਣਾ ਸਿਟੀ ਅਬੋਹਰ ਦੇ ਮੁੱਖੀ ਮੰਨਿਦਰ ਸਿੰਘ ਵੀ ਪੁਲਸ ਟੀਮ ਨਾਲ ਪਹੁੰਚੇ ਅਤੇ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਥਾਣਾ ਮੁੱਖੀ ਨੇ ਦੱਸਿਆ ਕਿ ਪੁਲਸ ਵੱਲੋਂ ‘ਤੁਰੰਤ ਉੱਕਤ ASI ਪੱਪੂ ਰਾਮ ਨੂੰ ਸਸਪੈਂਡ ਕਰਨ ਤੋਂ ਬਾਅਦ ਵਿਭਾਗੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਹਨ।