Photo of author

By Gurmail Singh

ਬੱਜੂ ਦੇ ਰਣਜੀਤਪੁਰਾ ਇਲਾਕੇ ਵਿੱਚ ਪੁਲਿਸ ਨੇ ਅੱਧਾ ਦਰਜਨ ਸ਼ਿਕਾਰੀਆਂ ਨੂੰ ਦੋ ਵਾਹਨਾਂ ਸਮੇਤ ਹਿਰਾਸਤ ਵਿੱਚ ਲਿਆ। ਪੰਜਾਬ ਨੰਬਰ ਵਾਲੀ ਇੱਕ ਥਾਰ ਕਾਰ ਅਤੇ ਇੱਕ ਜੀਪ ਵੀ ਬਰਾਮਦ ਕੀਤੀ ਗਈ ਹੈ।

ਪੁਲਿਸ ਦੀ ਇੱਕ ਟੀਮ, ਪਿੰਡ ਦੇ ਸਰਪੰਚ ਸੁਰੇਸ਼ ਤੇਤਰਵਾਲ ਅਤੇ ਮਾਨਕਾਸਰ ਸਰਪੰਚ ਜੈਸੁਖ ਬਿਸ਼ਨੋਈ ਨੇ 40 ਕਿਲੋਮੀਟਰ ਤੱਕ ਇੱਕ ਵਾਹਨ ਦਾ ਪਿੱਛਾ ਕੀਤਾ ਅਤੇ ਦੋਸ਼ੀਆਂ ਨੂੰ ਫੜ ਲਿਆ। ਚਸ਼ਮਦੀਦਾ ਅਨੁਸਾਰ ਮੁਲਜ਼ਮ ਬੀਕਾਨੇਰ ਵਿੱਚ ਚਿੰਕਾਰਾ ਹਿਰਨ ਦਾ ਸ਼ਿਕਾਰ ਕਰ ਰਹੇ ਸਨ।

images

ਲੋਕਾਂ ਨੇ ਮੌਕੇ ਤੋਂ ਮਰਿਆ ਹੋਇਆ ਹਿਰਨ ਵੀ ਬਰਾਮਦ ਕੀਤਾ। ਇਸ ਮਾਮਲੇ ’ਤੇ ਪਿੰਡ ਵਾਸੀਆਂ ਤੇ ਪੁਲਸ ਵਾਲਿਆਂ ਵੱਲੋਂ ਉਕਤ ਸ਼ਿਕਾਰੀਆਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਗੱਡੀਆਂ ਭਜਾ ਲਈਆਂ। ਪੁਲਸ ਤੇ ਲੋਕਾਂ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਜੇ.ਸੀ.ਬੀ. ਮਸ਼ੀਨ ਲਾ ਕੇ ਰਸਤਾ ਵੀ ਰੋਕਿਆ ਪਰ ਫਿਰ ਵੀ ਇਹ ਫਿਲਮੀ ਸਟਾਈਲ ’ਚੋਂ ਮਸ਼ੀਨ ਦੇ ਥੱਲਿਓਂ ਗੱਡੀ ਕੱਢ ਕੇ ਨਿਕਲ ਗਏ।

Suspension Order news 0 1

ਸ਼ੋਸ਼ਲ ਮੀਡੀਆ ’ਤੇ ਆਈਆਂ ਵੀਡੀਓ ਅਨੁਸਾਰ ਪੁਲਸ ਤੇ ਪਿੰਡ ਵਾਲਿਆਂ ਨੇ 40 ਕਿਲੋਮੀਟਰ ਤੱਕ ਪਿੱਛਾ ਕਰ ਕੇ ਉਕਤ ਗੱਡੀਆਂ ਨੂੰ ਘੇਰਿਆ। ਇਸ ਮਾਮਲੇ ’ਤੇ ਵੀਡੀਓ ਅਨੁਸਾਰ ਪੁਲਸ ਵੱਲੋਂ ਵਾਰ-ਵਾਰ ਉਕਤ ਜੀਪ ਤੇ ਸਵਾਰ ਵਿਅਕਤੀਆਂ ਨੂੰ ਰੁਕ ਜਾਣ ਲਈ ਕਿਹਾ ਜਾ ਰਿਹਾ ਸੀ ਪਰ ਪੁਲਸ ਨੇ ਆਖਿਰ ਘੇਰਾ ਪਾ ਕੇ ਉਕਤ ਸ਼ਿਕਾਰੀਆਂ ਨੂੰ ਕਾਬੂ ਕੀਤਾ। ਜਿਸ ਤੋਂ ਬਾਅਦ ਗੁੱਸੇ ’ਚ ਆਏ ਜੀਵ ਪ੍ਰੇਮੀਆਂ ਨੇ ਉਕਤ ਵਿਅਕਤੀਆਂ ਦੀ ਕੁੱਟਮਾਰ ਵੀ ਕੀਤੀ। ਕਾਬੂ ਵਿਅਕਤੀਆਂ ’ਚੋਂ 3 ਮਲੋਟ ਦੇ ਨੇੜੇ ਇਕ ਪਿੰਡ ਤੇ 3 ਵਿਅਕਤੀ ਘੜਸਾਣਾ ਦੇ ਰਹਿਣ ਵਾਲੇ ਹਨ। ਪੁਲਸ ਨੇ ਉਕਤ ਵਿਅਕਤੀਆਂ ਕੋਲੋਂ ਪੰਜਾਬ ਨੰਬਰ ਦੀ ਥਾਰ ਗੱਡੀ, ਇਕ ਜੀਪ, ਇਕ 12 ਬੋਰ ਅਤੇ ਇਕ 32 ਬੋਰ ਦੀ ਰਾਈਫਲ ਵੀ ਬਰਾਮਦ ਕੀਤੀ ਹੈ। ਪੁਲਸ ਨੇ ਉਕਤ ਵਿਅਕਤੀਆਂ ਵਿਰੁੱਧ ਬੀਕਾਨੇਰ ਜ਼ਿਲੇ ਦੇ ਬੱਜੂ ਥਾਣੇ ’ਚ ਮੁਕੱਦਮਾ ਦਰਜ ਕੀਤਾ ਹੈ।

ਮੁਲਜ਼ਮਾਂ ’ਚੋਂ ਇੱਕ ਨੋਜਵਾਨ ਦਾ ਸਬੰਧ ਇੱਕ ਵੱਡੇ ਅਤੇ ਰਸੂਖਦਾਰ ਪਰਿਵਾਰ ਨਾਲ ਦੱਸਿਆ ਜਾ ਰਿਹਾ ਹੈ। ਉਕਤ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਰਾਜਸਥਾਨ ਵਿੱਚ ਆਪਣੇ ਪੁੱਤਰ ਨੂੰ ਮਿਲਣ ਵੀ ਗਏ ਸਨ।

Leave a Comment