ਸ਼੍ਰੀ ਬਾਲਾ ਜੀ ਖਾਟੂ ਸਿਆਮ ਮੰਦਿਰ ਕਮੇਟੀ ਨੇ ਜਾਰੀ ਕੀਤਾ ਪੋਸਟਰ।

Photo of author

By Gurmail

ਸ੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਕਮੇਟੀ ਸੁਨਾਮ ਦੁਆਰਾ ਸ਼੍ਰੀ ਬਾਲਾ ਜੀ ਮਹਾਰਾਜ ਦੇ ਜਨਮ ਉਤਸਵ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਸ੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਸ੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਦਾ ਪੋਸਟਰ ਦਿੱਲੀ ਦੇ ਵਪਾਰੀ ਮਨੁਜ ਸੱਚਦੇਵਾ ਨੇ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਆਕੇ ਤਿਆਰ ਕੀਤਾ, ਇਸ ਤੋਂ ਪਹਿਲਾਂ ਸ਼੍ਰੀ ਬਾਲਾ ਜੀ ਮਹਾਰਾਜ ਦੇ ਦਰਬਾਰ ਵਿੱਚ ਨਤਮਸਤਕ ਹੋਕੇ ਆਸ਼ੀਰਵਾਦ ਲਿਆ ਤੇ ਲੱਡੂਆ ਦਾ ਭੋਗ ਲਗਵਾਇਆ ਗਿਆ। ਇਸ ਤੋਂ ਬਾਅਦ ਪੂਰੀ ਵਿਧੀ ਦੇ ਨਾਲ ਸ੍ਰੀ ਹਨੂੰਮਾਨ ਜੀ ਮਹਾਰਾਜ ਜੀ ਦੇ ਜੈਕਾਰੇ ਲਗਾਉਂਦੇ ਹੋਏ ਜਨਮ ਉਤਸਵ ਦਾ ਪੋਸਟਰ ਭਗਤਾਂ ਨਾਲ ਮਿਲ ਕੇ ਰਿਲੀਜ਼ ਕੀਤਾ ਗਿਆ।

ਸੱਚਦੇਵਾ ਨੇ ਕਿਹਾਂ ਕਿ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸ੍ਰੀ ਬਾਲਾਜੀ ਮੰਦਿਰ ਕਮੇਟੀ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਇਸ ਸ਼ੁਭ ਕੰਮ ਲਈ ਮੈਨੂੰ ਸੇਵਾ ਦਾ ਮੌਕਾ ਦਿੱਤਾ ਅਤੇ ਮੈਨੂੰ ਸ਼੍ਰੀ ਬਾਲਾ ਜੀ ਮਹਾਰਾਜ ਦੀ ਕਿਰਪਾ ਦਾ ਪਾਤਰ ਬਣਾਇਆ ਅਤੇ ਕਮੇਟੀ ਦੁਆਰਾ ਕੀਤੇ ਗਏ ਧਾਰਮਿਕ ਅਤੇ ਸਮਾਜਿਕ ਕੰਮਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਮੈਂ ਮੰਦਿਰ ਕਮੇਟੀ ਨੂੰ ਹਰ ਪ੍ਰਕਾਰ ਦਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਾ ਹਾਂ।

ਕਮੇਟੀ ਮੈਂਬਰ ਜਨਾਲੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲਾ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

ਇਸ ਵਾਰ ਹਨੂੰਮਾਨ ਜੀ ਦਾ ਜਨਮ ਉਤਸਵ 12 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਹੈ। ਜਿਸ ਦੇ ਸੰਬੰਧ ਵਿੱਚ ਪਹਿਲੀ ਵਾਰ ਸੁਨਾਮ ਵਿਚ ਤਿੰਨ ਦਿਨਾਂ ਦਾ ਸੰਕਟ-ਮੋਚਨ ਯੱਗ 10 ਅਪ੍ਰੈਲ 2025 ਦਿਨ ਵੀਰਵਾਰ ਨੂੰ ਸਵੇਰੇ 7:00 ਵਜੇ ਸ਼ੁਰੂ ਕੀਤਾ ਜਾਵੇਗਾ, ਉਸ ਤੋਂ ਬਾਅਦ ਸ਼ਾਮ ਨੂੰ 4:30 ਵਜੇ ਸ਼ਹਿਰ ਵਿੱਚ ਬਹੁਤ ਵੱਡੀ ਝੰਡਾ ਯਾਤਰਾ ਕੱਢੀ ਜਾਵੇਗੀ ਤੇ 11 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ ਸ਼੍ਰੀ ਰਾਮਚਰਿਤਮਾਨਸ ਜੀ ਦਾ ਪਾਠ ਆਰੰਭ ਕੀਤਾ ਜਾਵੇਗਾ ਅਤੇ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਪੂਰਨ ਆਹੁਤੀ ਹੋਵੇਗੀ ਤੇ ਰਾਤ ਨੂੰ ਬਾਲਾ ਜੀ ਦਾ ਵਿਸ਼ਾਲ ਜਾਗਰਣ ਹੋਵੇਗਾ।

ਇਸ ਮੌਕੇ ਹੈਪੀ ਗਰਗ, ਸ਼ੀਤਲ ਮਿੱਤਲ, ਨਰਿੰਦਰ ਗਰਗ, ਅਨਿਲ ਗੋਇਲ, ਪ੍ਰਵੇਸ਼ ਅਗਰਵਾਲ, ਵਰੁਣ ਕਾਂਸਲ, ਰਜਤ ਜੈਨ, ਸੋਨੂ ਗੋਇਲ, ਸੋਨੂ ਸਿੰਗਲਾ, ਪਰਮਾਨੰਦ, ਨਰਾਇਣ ਸ਼ਰਮਾ, ਮਾਧਵ ਜਨਾਲੀਆ, ਲੱਕੀ ਖਿੱਪਲ, ਗੌਤਮ, ਚਕਸ਼ੂ ਸਹਿਤ ਸੈਕੜੇ ਭਗਤਾਂ ਨੇ ਸ਼੍ਰੀ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।

Leave a Comment