ਸੁਨਾਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਿਆਂ ਨੂੰ ਰੋਕਣ ਲਈ ਕੀਤਾ ਸੁਨਾਮ ਮੰਡੀ ਨੇੜੇ ਬੁਲਡੋਜ਼ਰ ਐਕਸ਼ਨ।
ਅੱਜ ਸੁਨਾਮ ਵਿਖੇ SSP ਸੰਗਰੂਰ ਸਰਤਾਜ ਸਿੰਘ ਚਾਹਲ ਅਤੇ SP ਨਵਦੀਪ ਸਿੰਘ ਵਿਰਕ ਦੀ ਅਗਵਾਈ ਹੇਠ ਨਸ਼ਿਆਂ ਨੂੰ ਠੱਲ ਪਾਉਣ ਲਈ ਇੱਕ ਵੱਡੀ ਕਾਰਵਾਈ ਕੀਤੀ ਗਈ, ਇੱਥੇ ਦੱਸਣਯੋਗ ਹੈ ਕਿ ਸੁਨਾਮ ਅਨਾਜ ਮੰਡੀ ਨੇੜੇ ਮਾਰਕੀਟ ਕਮੇਟੀ ਦੀ ਥਾਂ ਚ ਨਜਾਇਜ਼ ਉਸਾਰੀ ਕੀਤੀ ਗਈ ਸੀ। ਜਿਸ ਚ ਰਹਿਣ ਵਾਲੇ ਵਿਅਕਤੀ ਤੇ NDPS ਐਕਟ ਤਹਿਤ ਕਈ ਮਾਮਲੇ ਦਰਜ ਹਨ।
ਇਸ ਮੌਕੇ ਤੇ ਮੰਤਰੀ ਅਮਨ ਅਰੋੜਾ ਦੇ ਮੀਡੀਆ ਸਲਾਹਕਾਰ ਜਤਿੰਦਰ ਜੈਨ ਨੇ ਦੱਸਿਆ ਸਰਕਾਰ ਦੁਆਰਾ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਸ ਪ੍ਰਸ਼ਾਸਨ ਦੁਆਰਾ ਇਹ ਕਾਰਵਾਈ ਕੀਤੀ ਗਈ ਹੈ, ਉਹਨ੍ਹਾਂ ਦੱਸਿਆ ਮਾਰਕੀਟ ਕਮੇਟੀ ਸੁਨਾਮ ਦੀ ਜਗ੍ਹਾ ਉੱਤੇ ਕਬਜ਼ਾ ਕਰਕੇ ਦੋਸ਼ੀ ਵੱਲੋਂ ਲੰਬੇ ਸਮੇਂ ਤੋਂ ਇੱਥੋਂ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਜਿਸਨੂੰ ਹੁਣ ਢਾਅ ਦਿੱਤਾ ਗਿਆ ਹੈ।

SP ਨਵਦੀਪ ਸਿੰਘ ਵਿਰਕ ਨੇ ਦੱਸਿਆ ਇਸ ਬਿਲਡਿੰਗ ਦੇ ਕਬਜ਼ਾਕਾਰ ਵਿਅਕਤੀ ਤੇ ਨਸ਼ਿਆਂ ਨਾਲ ਸਬੰਧਤ ਕਈ ਪਰਚੇ ਦਰਜ ਹਨ, ਇਸ ਸਬੰਧ ਚ ਅਸੀਂ ਕਾਰਵਾਈ ਕਰਨ ਲਈ ਸਿਵਲ ਪ੍ਰਸ਼ਾਸਨ ਨੂੰ ਦੱਸਿਆ ਸੀ। ਮਾਰਕੀਟ ਕਮੇਟੀ ਦੇ EO ਅਤੇ ਸਿਵਲ ਪ੍ਰਸ਼ਾਸਨ ਦੁਆਰਾ ਸਾਂਝੇ ਤੌਰ ਤੇ ਇਸ ਨਜਾਇਜ਼ ਉਸਾਰੀ ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮੌਕੇ ਪਹੁੰਚੇ SSP ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਇਸ ਨਜਾਇਜ਼ ਉਸਾਰੀ ਇਮਾਰਤ ਚ ਰਹਿ ਰਹੇ ਸਖ਼ਸ ਤੇ NDPS ਐਕਟ ਅਧੀਨ ਕਈ ਮਾਮਲੇ ਦਰਜ ਹਨ ਫਿਲਹਾਲ ਉਹ ਪੁਲਸ ਹਿਰਾਸਤ ਚੋਂ ਬਾਹਰ ਹੈ। ਇਹ ਕਾਰਵਾਈ ਨਜਾਇਜ਼ ਕਬਜੇ ਉੱਤੇ ਸੁਨਾਮ ਸਿਵਲ ਪ੍ਰਸ਼ਾਸਨ ਦੁਆਰਾ ਕੀਤੀ ਗਈ ਹੈ। SSP ਚਾਹਲ ਨੇ ਦੱਸਿਆ ਹੁਣ ਤੱਕ ਜ਼ਿਲ੍ਹੇ ਚ 50 ਤੋਂ ਵੱਧ ਪਰਚੇ ਦਰਜ ਕੀਤੇ ਜਾ ਚੁੱਕੇ ਹਨ।