Photo of author

By Gurmail Singh

ਕਾਂਗਰਸ ਨਾਲ ਸਬੰਧਤ ਮਹਿਲ ਵਰਕਰ ਹਿਮਾਨੀ ਨਰਵਾਲ ਦੀ ਲਾਸ਼ ਸ਼ਨੀਵਾਰ ਸਵੇਰੇ ਇੱਕ ਸੂਟਕੇਸ ਵਿੱਚੋਂ ਰੋਹਤਕ ਦਿੱਲੀ ਰੋਡ ਤੇ ਸਾਂਪਲਾ ਬੱਸ ਸਟੈਂਡ ਨੇੜੇ ਤੋਂ ਮਿਲੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮੁਤਾਬਕ ਪਹਿਲੀ ਨਜ਼ਰੇ ਲੱਗਦਾ ਹੈ ਕਿ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।

himani narwal murder 318293ed65df6907d1117477663d0ac7 1

ਹਿਮਾਨੀ ਨਰਵਾਲ ਕਾਂਗਰਸ ਦੀ ਸਰਗਰਮ ਵਰਕਰ ਸੀ। ਉਹ ਭੁਪੇਂਦਰ ਹੁੱਡਾ ਪਰਿਵਾਰ ਦੇ ਕਰੀਬੀ ਸਨ। ਖਾਸ ਕਰਕੇ ਭੂਪੇਂਦਰ ਹੁੱਡਾ ਦੀ ਪਤਨੀ ਨਾਲ ਉਸ ਦੇ ਚੰਗੇ ਸੰਪਰਕ ਸਨ। ਅਕਸਰ ਪਾਰਟੀ ਦੇ ਹਰ ਵੱਡੇ ਪ੍ਰੋਗਰਾਮ ਵਿੱਚ ਉਹ ਦਿਖਾਈ ਦਿੰਦੀ ਸੀ। ਹਿਮਾਨੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨਾਲ ਵੀ ਜੁੜੀ ਹੋਈ ਸੀ।

ਬੱਸ ਸਟੈਂਡ ਨੇੜੇ ਤੋਂ ਲਾਸ਼ ਮਿਲਣ ਤੋਂ ਬਾਅਦ, ਐਫਐਸਐਲ ਟੀਮ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਮੌਕੇ ਤੋਂ ਸਾਰੇ ਲੋੜੀਂਦੇ ਸਬੂਤ ਇਕੱਠੇ ਕੀਤੇ। ਪ੍ਰਸ਼ਾਸਨ ਵੱਲੋਂ ਲਾਸ਼ ਦੀ ਪਛਾਣ ਕਰ ਲਈ ਗਈ ਹੈ ਹੁਣ ਪੋਸਟਮਾਰਟਮ ਕਰਵਾਇਆ ਜਾਵੇਗਾ। ਸਾਡੇ ਕੋਲ ਮੌਜੂਦ ਤੱਥਾਂ ਅਤੇ ਰਿਪੋਰਟ ਆਉਣ ਤੋਂ ਬਾਅਦ ਅਸੀਂ ਅਗਲੇਰੀ ਕਾਰਵਾਈ ਕਰਾਂਗੇ।

ਅਸੀਂ ਪਹਿਲੀ ਨਜ਼ਰੇ ਜੋ ਦੇਖਿਆ, ਉਸ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਹਨ੍ਹਾਂ ਦੱਸਿਆ ਕਿ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਰਹੇ ਹਾਂ ਅਤੇ ਅਸੀਂ ਸਬੂਤ ਦੇਖ ਰਹੇ ਹਾਂ, “ਰਿਪੋਰਟ ਅਨੁਸਾਰ ਕਾਰਵਾਈ ਕਰਾਂਗੇ।” ਇਸ ਮਾਮਲੇ ਬਾਰੇ ਜਿਆਦਾ ਜਾਣਕਾਰੀ ਤਾਂ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਹੋਣ ਤੋਂ ਬਾਅਦ ਹੀ ਪ੍ਰਾਪਤ ਹੋਵੇਗੀ।

ਮ੍ਰਿਤਕ ਹਿਮਾਨੀ ਨਰਵਾਲ ਦੀ ਮਾਂ ਸਵਿਤਾ ਨੇ ਆਪਣੀ ਧੀ ਦੇ ਕਤਲ ਲਈ ਪਾਰਟੀ ਅਤੇ ਚੋਣਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਕਿਹਾ, “ਚੋਣਾਂ ਅਤੇ ਪਾਰਟੀ ਨੇ ਮੇਰੀ ਧੀ ਦੀ ਜਾਨ ਲੈ ਲਈ। ਪਾਰਟੀ ਕਾਰਨ ਉਸ ਨੇ ਕੁਝ ਦੁਸ਼ਮਣ ਬਣ ਗਏ ਸਨ। (ਅਪਰਾਧੀ) ਪਾਰਟੀ ਚੋਂ ਜਾ ਉਸ ਦੇ ਦੋਸਤਾਂ ਚੋ ਵੀ ਹੋ ਸਕਦੇ ਹਨ।

1740898620 himani 6 2025 03 aefaf6512e9e036a1123d1c9f6e16600

ਸਾਨੂੰ ਥਾਣੇ ਤੋਂ (ਘਟਨਾ ਬਾਰੇ) ਫੋਨ ਆਇਆ। ਮੇਰੀ ਧੀ ਭੁਪਿੰਦਰ ਸਿੰਘ ਹੁੱਡਾ ਦੀ ਪਤਨੀ ਆਸ਼ਾ ਹੁੱਡਾ ਦੇ ਬਹੁਤ ਨੇੜੇ ਸੀ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਤੁਰੰਤ ਬਾਅਦ ਮੇਰੀ ਧੀ ਦੇ ਕੁਝ ਦੁਸ਼ਮਣ ਬਣ ਗਏ ਸਨ। ਜਿਹੜੇ ਹੈਰਾਨ ਸਨ ਕਿ ਇੰਨੀ ਛੋਟੀ ਉਮਰ ਵਿੱਚ ਉਹ ਇੰਨੀ ਜਲਦੀ ਤਰੱਕੀ ਕਿਵੇਂ ਕਰ ਗਈ।

ਉਸਨੇ ਕਿਹਾ ਆਸ਼ਾ ਹੁੱਡਾ ਨੂੰ ਇਹ ਪਤਾ ਸੀ, ਬੱਤਰਾ ਸਾਬ੍ਹ ਅਤੇ ਹੁੱਡਾ ਸਾਬ੍ਹ ਵੀ ਇਹ ਜਾਣਦੇ ਸਨ। ਇਹ ਸਭ ਨੂੰ ਪਤਾ ਸੀ। ਚੋਣਾਂ ਦੌਰਾਨ ਉਹ 2 ਵਜੇ ਤੱਕ ਕੰਮ ਕਰਦੀ ਸੀ, ਅੱਜ ਮੈਂ ਆਸ਼ਾ ਹੁੱਡਾ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਮੈਂ 27 ਫਰਵਰੀ ਸ਼ਾਮ 4 ਵਜੇ ਤੱਕ ਆਪਣੀ ਧੀ ਦੇ ਨਾਲ ਸੀ। ਉਸਨੇ ਮੈਨੂੰ ਦੱਸਿਆ ਕਿ ਉਹ ਉਸ ਸ਼ਾਮ 4 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਦਿੱਲੀ ਬਾਈਪਾਸ ਤੋਂ ਬੱਸ ਲਵੇਗੀ।

ਮੈਂ ਉਸ ਰਾਤ ਉਸ ਨਾਲ ਦੁਬਾਰਾ ਗੱਲ ਕੀਤੀ। ਉਸਨੇ ਮੈਨੂੰ ਦੱਸਿਆ ਕਿ ਅਗਲੇ ਦਿਨ ਹੁੱਡਾ ਸਾਬ੍ਹ ਦਾ ਪ੍ਰੋਗਰਾਮ ਹੈ ਅਤੇ ਉਹ ਗੱਲ ਨਹੀਂ ਕਰ ਸਕਣਗੇ। ਉਸਨੇ ਕਿਹਾ ਕਿ ਉਹ ਮੈਨੂੰ ਇੱਕ ਵਾਰ ਕਾਲ ਕਰੇਗੀ, ਜਦੋਂ ਉਹ ਵਿਹਲੀ ਹੋਵੇਗੀ।

1740898622 himani narwal 2025 03 e1e37e7da00ded8a2c3d72c0328e1185

ਮੈਂ ਸਾਰਾ ਦਿਨ ਇੰਤਜ਼ਾਰ ਕਰਦੀ ਰਹੀ, ਪਰ ਰਾਤ ਨੂੰ ਜਦੋਂ ਮੈਂ ਆਪਣੀ ਧੀ ਨੂੰ ਫ਼ੋਨ ਕੀਤਾ ਤਾਂ ਉਸ ਦਾ ਨੰਬਰ ਬੰਦ ਸੀ। ਜਦੋਂ ਮੈਂ ਅਗਲੀ ਸਵੇਰ ਉਸਨੂੰ ਫੋਨ ਕੀਤਾ ਤਾਂ 2 ਵਾਰ ਫੋਨ ਆਨ ਹੋਇਆ ਤੇ ਉਸ ਤੋਂ ਬਾਅਦ ਬੰਦ ਹੋ ਗਿਆ।

ਹਿਮਾਨੀ ਦੀ ਮਾਂ ਨੇ ਅੱਗੇ ਦੱਸਿਆ ਸਾਡਾ ਪਰਿਵਾਰਕ ਝਗੜਾ ਸੀ, ਅਸੀਂ ਥੋੜ੍ਹੇ ਜਿਹੇ ਡਰ ਦੇ ਮਾਹੌਲ ਵਿੱਚ ਰਹਿੰਦੇ ਸੀ। 2011 ਵਿੱਚ ਮੇਰੇ ਵੱਡੇ ਪੁੱਤਰ ਦਾ ਕਤਲ ਹੋ ਗਿਆ ਸੀ। ਸਾਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਇਸ ਲਈ ਮੈਂ ਆਪਣੇ ਦੂਜੇ ਪੁੱਤਰ ਦੀ ਜਾਨ ਬਚਾਉਣ ਲਈ ਉਸਨੂੰ ਬੀਐਸਐਫ ਕੈਂਪ ਵਿੱਚ ਲੈ ਗਈ ਸੀ।

ਚੋਣਾਂ ਤੋਂ ਬਾਅਦ ਮੇਰੀ ਧੀ ਪਾਰਟੀ ਤੋਂ ਥੋੜੀ ਨਿਰਾਸ਼ ਸੀ। ਉਸ ਨੇ ਕਿਹਾ ਕਿ ਉਸ ਨੂੰ ਨੌਕਰੀ ਦੀ ਲੋੜ ਹੈ ਅਤੇ ਉਹ ਪਾਰਟੀ ਲਈ ਜ਼ਿਆਦਾ ਕੰਮ ਨਹੀਂ ਕਰਨਾ ਚਾਹੁੰਦੀ ਅਤੇ ਮੇਰੀ ਧੀ ਵਿਆਹ ਲਈ ਵੀ ਰਾਜ਼ੀ ਹੋ ਗਈ ਸੀ। ਅਸੀਂ ਪਿਛਲੇ 10 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ।

ਹਿਮਾਨੀ ਨਰਵਾਲ ਦੇ ਭਰਾ ਜਤਿਨ ਨੇ ਦੱਸਿਆ ਕਿ “ਸਾਡੀ ਕਲੋਨੀ ਵਿੱਚ ਕਈ ਸੀਸੀਟੀਵੀ ਲੱਗੇ ਹੋਏ ਹਨ। ਜਿਸ ਸੂਟਕੇਸ ਵਿੱਚ ਲਾਸ਼ ਮਿਲੀ ਹੈ, ਉਹ ਸਾਡੇ ਘਰ ਦਾ ਹੈ। ਸੰਭਵ ਹੈ ਕਿ ਮੁਲਜ਼ਮ ਕਾਂਗਰਸ ਪਾਰਟੀ ਦਾ ਕੋਈ ਵਿਅਕਤੀ ਹੋ ਸਕਦਾ ਹੈ। ਮੈਂ ਵੀ ਕੁਝ ਦਿਨਾਂ ਲਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਹਿੱਸਾ ਸੀ।

ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਸਹਿਯੋਗ ਨਹੀਂ ਕਰ ਰਿਹਾ, ਜੇਕਰ ਉਨ੍ਹਾਂ ਨੇ ਸਹਿਯੋਗ ਕੀਤਾ ਹੁੰਦਾ ਤਾਂ ਅਪਰਾਧੀ ਹੁਣ ਤੱਕ ਫੜੇ ਜਾ ਚੁੱਕੇ ਹੁੰਦੇ। ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਅਜੇ ਤੱਕ ਸਾਨੂੰ ਨਹੀਂ ਮਿਲਿਆ ਹੈ। ਅਸੀਂ ਆਸ਼ਾ ਹੁੱਡਾ ਨੂੰ ਫ਼ੋਨ ਕੀਤਾ, ਪਰ ਉਨ੍ਹਾਂ ਨੇ ਸਾਡਾ ਫ਼ੋਨ ਨਹੀਂ ਚੁੱਕਿਆ।

ਮੇਰੀ ਭੈਣ ਪਿਛਲੇ 10 ਸਾਲਾਂ ਤੋਂ ਪਾਰਟੀ ਨਾਲ ਜੁੜੀ ਹੋਈ ਸੀ, ਉਹ ਰੋਹਤਕ ਵਿੱਚ ਇਕੱਲੀ ਰਹਿੰਦੀ ਸੀ। ਮੈਂ ਉਸ ਨਾਲ ਆਖਰੀ ਵਾਰ 24 ਫਰਵਰੀ ਨੂੰ ਗੱਲ ਕੀਤੀ ਸੀ। ਮੈਂ ਆਪਣੀ ਭੈਣ ਲਈ ਇਨਸਾਫ ਦੀ ਅਪੀਲ ਕਰਦਾ ਹਾਂ। ਮੈਂ ਆਪਣੇ ਪਿਤਾ, ਭਰਾ ਅਤੇ ਭੈਣ ਨੂੰ ਗੁਆ ਦਿੱਤਾ ਹੈ। ਹੁਣ ਸਿਰਫ਼ ਮੈਂ ਅਤੇ ਮੇਰੀ ਮਾਂ ਬਚੇ ਹਾਂ, ਮੈਂ ਹੱਥ ਜੋੜ ਕੇ ਇਨਸਾਫ਼ ਦੀ ਮੰਗ ਕਰਦਾ ਹਾਂ।”

ਇਸ ਮਾਮਲੇ ‘ਚ ਰੋਹਤਕ ਤੋਂ ਕਾਂਗਰਸ ਦੇ ਵਿਧਾਇਕ ਭਾਰਤ ਭੂਸ਼ਣ ਬੱਤਰਾ ਨੇ ਕਿਹਾ ਕਿ ਪੁਲਿਸ ਨੂੰ ਲੜਕੀ ਦੇ ਕਤਲ ਦੀ ਜਾਂਚ ਲਈ ਵਿਸ਼ੇਸ਼ ਐੱਸਆਈਟੀ ਟੀਮ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਜੋ ਕਾਤਲ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ।

ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, “ਇਹ ਬਹੁਤ ਹੀ ਦਰਦਨਾਕ ਘਟਨਾ ਹੈ। ਹਰਿਆਣਾ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ। ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਵਿੱਚ ਹਰਿਆਣਾ ਦੇਸ਼ ਵਿੱਚ ਪਹਿਲੇ ਨੰਬਰ ‘ਤੇ ਹੈ।

bhupendra hooda 79cb701e3bfe3827736f482988ec0370

ਇਸ ਘਟਨਾ ਦੀ ਜਲਦੀ ਤੋਂ ਜਲਦੀ ਜਾਂਚ ਹੋਣੀ ਚਾਹੀਦੀ ਹੈ। ਮੈਂ ਪੁਲਿਸ ਮੁਲਾਜ਼ਮਾਂ ਦੇ ਸੰਪਰਕ ਵਿੱਚ ਹਾਂ, ਮੈਂ ਐਸਪੀ ਨਾਲ ਵੀ ਗੱਲ ਕੀਤੀ ਹੈ। ਉਸਨੂੰ ਉਮੀਦ ਹੈ ਕਿ ਸ਼ਾਮ ਤੱਕ ਉਸਨੂੰ ਕੁਝ ਸੁਰਾਗ ਮਿਲ ਜਾਣਗੇ। ਮੈਂ ਉਸਨੂੰ ਕਿਹਾ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ.। ਦੋਸ਼ੀ ਜੋ ਵੀ ਹੈ, ਭਾਵੇਂ ਇਹ ਪਾਰਟੀ ਵਿੱਚ ਕੋਈ ਹੋਵੇ ਜਾਂ ਬਾਹਰ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਮੇਰਾ 28 ਫਰਵਰੀ ਨੂੰ ਕੋਈ ਪ੍ਰੋਗਰਾਮ ਨਹੀਂ ਸੀ, ਮੈਂ ਚੰਡੀਗੜ੍ਹ ਗਿਆ ਸੀ। ਇਸ ਘਟਨਾ ਤੋਂ ਬਾਅਦ ਕਾਂਗਰਸ ਲਗਾਤਾਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਭਾਜਪਾ ਸਰਕਾਰ ਤੇ ਸਵਾਲ ਚੁੱਕ ਰਹੀ ਹੈ।

ਉਹਨ੍ਹਾਂ ਕਿਹਾ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਪ੍ਰਵੀਨ ਅਤਰੇ ਨੇ ਕਿਹਾ ਕਿ ਹਿਮਾਨੀ ਦੀ ਮਾਂ ਨੇ ਖੁਦ ਇਹ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਕਤਲ ਪਿੱਛੇ ਕਾਂਗਰਸ ਨਾਲ ਜੁੜੇ ਕੁਝ ਲੋਕ ਹੋ ਸਕਦੇ ਹਨ। ਇਹ ਕਾਂਗਰਸ ਦੇ ਚਰਿੱਤਰ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਦੋਸ਼ੀ ਵੱਡਾ ਹੋਵੇ ਜਾਂ ਛੋਟਾ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

“ਐਸਆਈਟੀ ਬਣਾਈ ਜਾ ਚੁੱਕੀ ਹੈ। ਉਸਦਾ ਫ਼ੋਨ ਬਰਾਮਦ ਕਰ ਲਿਆ ਗਿਆ ਹੈ। ਅਸੀਂ ਸਾਈਬਰ ਅਤੇ ਐਫਐਸਐਲ (ਫੋਰੈਂਸਿਕ ਸਾਇੰਸ ਲੈਬਾਰਟਰੀ) ਦੀ ਮਦਦ ਲੈ ਰਹੇ ਹਾਂ,

1740898617 himani5 2025 03 8db4d2f4482dd32688b939076a15aa40

DSP ਨੇ ਅੱਗੇ ਦੱਸਿਆ ਕਿ ਪੀੜਤਾ, ਜੋ ਕਿ ਐਲਐਲਬੀ (ਬੈਚਲਰ ਆਫ਼ ਲਾਅ) ਕਰ ਰਹੀ ਸੀ, ਰਾਜ ਵਿੱਚ ਇਕੱਲੀ ਰਹਿੰਦੀ ਸੀ। ਜਦੋਂ ਕਿ ਉਸਦਾ ਪਰਿਵਾਰ ਦਿੱਲੀ ਵਿੱਚ ਸੀ। ਪੋਸਟਮਾਰਟਮ ਹੋ ਗਿਆ ਹੈ। ਪਰ ਉਸਦੇ ਪਰਿਵਾਰਕ ਮੈਂਬਰ ਰਿਪੋਰਟ ਲੈਣ ਜਾਂ ਲਾਸ਼ ਨੂੰ ਸਸਕਾਰ ਲਈ ਲਿਜਾਣ ਲਈ ਮੁਰਦਾਘਰ ਵਿੱਚ ਮੌਜੂਦ ਨਹੀਂ ਸਨ।

Leave a Comment