ਸੰਗਰੂਰ, ਸਰਕਾਰੀ ਹਸਪਤਾਲ ‘ਚ ਵੱਡੀ ਲਾਪ੍ਰਵਾਹੀ ਆਈ ਸਾਹਮਣੇ, ਗਲਤ ਗੁਲੂਕੋਜ਼ ਕਾਰਨ ਵਿਗੜੀ ਔਰਤਾਂ ਦੀ ਸਿਹਤ।

Photo of author

By GURMAIL KAMBOJ

SnpNews.In

Update: Friday, 4:10 PM.

SMO ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੋਰਮਲ ਸਲਾਈਨ ਦੇ ਰਿਐਕਸ਼ਨ ਨਾਲ 13 ਤੋਂ 15 ਮਰੀਜ਼ ਬਿਮਾਰ ਹੋਏ ਹਨ ਜਿਹੜੇ ਕਿ ਲਗਭਗ ਠੀਕ ਹਨ ਇੱਕ ਦੋ ਦੀ ਹਾਲਤ ਥੋੜੀ ਗੰਭੀਰ ਹੈ ਜਿਨਾਂ ਦਾ ਇਲਾਜ ਚੱਲ ਰਿਹਾ ਹੈ।

ਸੰਗਰੂਰ ਦੇ ਸਰਕਾਰੀ ਹਸਪਤਾਲ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਹਾਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਸਰਕਾਰੀ ਹਸਪਤਾਲ ਵਿੱਚ ਗਲਤ ਗੁਲੂਕੋਜ਼ ਲੱਗਣ ਕਾਰਨ ਗਾਇਨੀ ਵਿਭਾਗ ਦੇ ਵਿੱਚ 15 ਦੇ ਲਗਭਗ ਗਰਭਪਤੀ ਔਰਤਾਂ ਬਿਮਾਰ ਹੋ ਚੁੱਕੀਆਂ ਹਨ।

ਮਿਲੀ ਜਾਣਕਾਰੀ ਦੇ ਅਨੁਸਾਰ ਇਹਨਾਂ ਗਰਭਵਤੀ ਔਰਤਾਂ ਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਆਕਸੀਜਨ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹਨਾਂ ਔਰਤਾਂ ਨੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ ਹੋਇਆ ਹੈ ਜਿਸ ਤੋਂ ਬਾਅਦ ਗਲਤ ਗਲੂਕੋਜ਼ ਲੱਗਣ ਤੋਂ ਬਾਅਦ ਰਿਐਕਸ਼ਨ ਹੋਣ ‘ਤੇ ਇਹ ਗੰਭੀਰ ਰੂਪ ਦੇ ਵਿੱਚ ਜਖਮੀ ਹਨ ਉਥੇ ਹੀ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨਾਂ ਦੇ ਮਰੀਜ਼ ਜਿਨਾਂ ਦਾ ਕਿ ਬੱਚਾ ਹੋਇਆ ਹੈ ਜਦੋਂ ਉਹ ਘਰ ਗਏ ਤਾਂ ਪਿੱਛੇ ਫੋਨ ਤੇ ਪਤਾ ਲੱਗਿਆ ਕਿ ਉਹਨਾਂ ਦਾ ਮਰੀਜ਼ ਕਾਫੀ ਬਿਮਾਰ ਹੈ ਜਿਸ ਤੋਂ ਬਾਅਦ ਉਹ ਹਸਪਤਾਲ ਗਏ ਤਾਂ ਦੇਖਿਆ ਕਿ ਉਹਨਾਂ ਦਾ ਮਰੀਜ਼ ਗੰਭੀਰ ਹਾਲਤ ਦੇ ਵਿੱਚ ਸੀ।

ਇਸ ਦੇ ਨਾਲ ਹੀ SMO ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੋਰਮਲ ਸਲਾਈਨ ਦੇ ਰਿਐਕਸ਼ਨ ਨਾਲ 13 ਤੋਂ 15 ਮਰੀਜ਼ ਬਿਮਾਰ ਹੋਏ ਹਨ ਜਿਹੜੇ ਕਿ ਲਗਭਗ ਠੀਕ ਹਨ ਇੱਕ ਦੋ ਦੀ ਹਾਲਤ ਥੋੜੀ ਗੰਭੀਰ ਹੈ ਜਿਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਇੰਜੈਕਸ਼ਨ ਨਾਲ ਨਹੀਂ ਬਲਕਿ ਜੋ ਸਲਾਈਨ ਲਗਾਈ ਗਈ ਸੀ ਉਸਦੀ ਵਰਤੋਂ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਅੱਗੇ ਜਾਂਚ ਕੀਤੀ ਜਾਵੇਗੀ ਕਿ ਇਹ ਦਵਾਈਆਂ ਐਕਸਪਾਇਰ ਡੇਟ ਦੀਆਂ ਸਨ ਜਾਂ ਨਹੀਂ।

Leave a Comment