ਸੰਸਕ੍ਰਿਤੀ ਨਵੀਂ ਪੁਰਾਣੀ, ਮਹੀਨਾਵਾਰ ਪੱਤ੍ਰਿਕਾ ਤੋਂ SNPNEWS.IN ਤੱਕ ਦਾ ਸਫਰ।

Photo of author

By Sanskriti Navi Purani

Update 10 March 2025, Time 13:40 PM.

ਸੁਨਾਮ ਦੇ ਸ਼੍ਰੀ ਕਿਰਤਵ ਸੁਨਾਮੀ ਜੀ ਦੁਆਰਾ 1988 ਚ ਇੱਕ ਮਹੀਨੇਵਾਰ ਪੱਤਰ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਉਹ ਸੁਨਾਮ ਅਤੇ ਨੇੜਲੇ ਖੇਤਰ ਵਿੱਚ ਪੱਤਰਕਾਰਿਤਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਚ ਕਾਮਯਾਬ ਹੋਏ।

ਸ਼੍ਰੀ ਕਿਰਤਵ ਸੁਨਾਮੀ ਜੀ ਆਪਣੀ ਨਿਧੜਕ ਅਤੇ ਨਿਡਰਤਾ ਭਰਪੂਰ ਪੱਤਰਕਾਰਿਤਾ ਦੇ ਬਲਬੂਤੇ ਖਬਰਾਂ ਦਾ ਹਮੇਸ਼ਾ ਸੱਚ ਸਮਾਜ ਸਾਹਮਣੇ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਸਨ। ਜਿਹੜੀ ਖਬਰ ਕਰਨ ਤੋਂ ਅਕਸਰ ਨਾਮੀਂ ਅਖਬਾਰ ਦਬਾਅ ਮਹਿਸੂਸ ਕਰਦੇ ਸਨ, ਉਹ ਸੰਸਕ੍ਰਿਤੀ ਨਵੀਂ ਪੁਰਾਣੀ ਦਾ ਸ਼ਿੰਗਾਰ ਬਣਦੀ ਸੀ।

ਕਿਰਤਵ ਜੀ ਦਾ ਸੰਨ 2013 ਚ ਸਵ. ਹੋਣ ਤੋਂ ਬਾਅਦ ਕਿਰਤਵ ਸੁਨਾਮੀ ਜੀ ਦੀ ਸੋਚ ਅਤੇ ਪੱਤਰਕਾਰਿਤਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਸੰਸਕ੍ਰਿਤੀ ਨਵੀਂ ਪੁਰਾਣੀ ਦੇ ਆਰਟੀਕਲਾਂ ਦੀ ਅਕਸਰ ਕਮੀ ਮਹਿਸੂਸ ਹੁੰਦੀ ਤਾਂ ਉਹ ਉਹਨ੍ਹਾਂ ਦੇ ਪਰਿਵਾਰ ਨੂੰ ਸੰਸਕ੍ਰਿਤੀ ਨਵੀਂ ਪੁਰਾਣੀ ਦੁਬਾਰਾ ਸ਼ੁਰੂ ਕਰਨ ਲਈ ਪ੍ਰੇਰਿਤ ਕਰਦੇ।

ਸਰੋਤਿਆਂ ਦੀ ਮੰਗ ਨੂੰ ਵੇਖਦੇ ਹੋਏ ਕਿਰਤਵ ਸੁਨਾਮੀ ਜੀ ਦੇ ਸਪੁੱਤਰ ਨਵਨੀਤ ਜਯੋਤੀ ਨੇ। ਸੰਸਕ੍ਰਿਤੀ ਨਵੀਂ ਪੁਰਾਣੀ ਨੂੰ ਇੱਕ ਵਾਰ ਫਿਰ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਆਰੰਭ ਕਰ ਦਿੱਤੀ।

ਉਹਨ੍ਹਾਂ ਸਭ ਤੋਂ ਪਹਿਲਾਂ ਸੂਚਨਾ ਅਤੇ ਪ੍ਰਸਾਰਨ ਵਿਭਾਗ ਭਾਰਤ ਸਰਕਾਰ ਤੋਂ ਸੰਸਕ੍ਰਿਤੀ ਨਵੀਂ ਪੁਰਾਣੀ ਦੇ ਨਾਂ RNI ਨੰਬਰ (51591-2017) ਪ੍ਰਾਪਤ ਕੀਤਾ। ਜਿਸ ਤੋਂ ਬਾਅਦ ਨਵਨੀਤ ਜਯੋਤੀ ਨੇ ਗੁਰਪ੍ਰੀਤ ਸਿੰਘ, ਜੁਝਾਰ ਸਿੰਘ, ਗੁਰਪ੍ਰੀਤ ਸਿੰਘ (ਜੂਨੀਅਰ), ਲਾਡੀ, ਅਰਵਿੰਦ, ਪਰਮਿੰਦਰ ਸਿੰਘ ਅਤੇ ਮਨੀਸ਼ ਨਾਲ ਮਿਲ ਕੇ Youtube ਚੈਨਲ ਦੀ 10 ਮਾਰਚ 2024 ਨੂੰ ਸ਼ੁਰੂਆਤ ਕੀਤੀ।

ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ (ਜੂਨੀਅਰ) ਦੀਆਂ ਸੇਵਾਵਾਂ ਲੈ ਕੇ SNPNEWS.IN ਦੀ ਸਥਾਪਨਾ ਕੀਤੀ ਗਈ ਅਤੇ ਵੈੱਬ ਪੱਤਰਕਾਰਿਤਾ ਦੇ ਖੇਤਰ ਚ ਪੈਰ ਰੱਖਣ ਦੀ ਪਹਿਲ ਕੀਤੀ।

ਅੱਜ ਸੰਸਕ੍ਰਿਤੀ ਨਵੀਂ ਪੁਰਾਣੀ ਨੂੰ ਪੱਤਰਕਾਰਿਤਾ ਦੇ ਖੇਤਰ ਵਿੱਚ ਦੁਬਾਰਾ ਕਦਮ ਰੱਖਿਆ 1 ਸਾਲ ਪੂਰਾ ਹੋ ਰਿਹਾ ਹੈ। ਜਿਸ ਦੌਰਾਨ ਸੰਸਕ੍ਰਿਤੀ ਨਵੀਂ ਪੁਰਾਣੀ ਨੇ YouTube ਤੋਂ Website ਤੱਕ ਕਾਮਯਾਬੀ ਨਾਲ ਪੈਰ ਪਸਾਰ ਲਏ ਹਨ। ਇੱਕ ਸਾਲ ਦੇ ਅਰਸੇ ਦੌਰਾਨ SNPNEWS.IN ਸੁਨਾਮ ਖੇਤਰ ਚ ਮੀਡੀਆ ਅਦਾਰੇ ਵੱਜੋਂ ਖੁਦ ਨੂੰ ਸਥਾਪਿਤ ਕਰਨ ਚ ਕਾਮਯਾਬੀ ਹਾਸਲ ਕਰ ਚੁੱਕਿਆ ਹੈ।

ਅੱਜ-ਕੱਲ੍ਹ ਅਦਾਰਾ ਸੰਸਕ੍ਰਿਤੀ ਨਵੀਂ ਪੁਰਾਣੀ ਦਾ YouTube Channel, Website ਅਤੇ ਹੋਰ ਮੀਡੀਆ ਪਲੇਟਫਾਰਮ ਨਵਨੀਤ ਜਯੋਤੀ; ਗੁਰਪ੍ਰੀਤ ਸਿੰਘ, ਜੁਝਾਰ ਸਿੰਘ, ਅਤੇ ਗੁਰਮੇਲ ਸਿੰਘ ਮਿਲ ਕੇ ਚਲਾ ਰਹੇ ਹਨ। ਗੁਰਪ੍ਰੀਤ ਸਿੰਘ (ਜੂਨੀਅਰ) ਸੰਸਕ੍ਰਿਤੀ ਨਵੀਂ ਪੁਰਾਣੀ ਨਾਲ ਟੈਕਨੀਕਲ ਹੈੱਡ ਅਤੇ ਬਸੰਤ ਜਯੋਤੀ ਸਾਡੇ ਨਾਲ ਕਾਨੂੰਨੀ ਸਲਾਹਕਾਰ ਅਤੇ ਹੇਮੰਤ ਜਯੋਤੀ ਸਲਾਹਕਾਰ ਵੱਜੋਂ ਕੰਮ ਕਰ ਰਹੇ ਹਨ।

ਛੇਤੀ ਹੀ ਅਸੀਂ ਸਾਡੇ ਸਤਿਕਾਰਯੋਗ ਕਿਰਤਵ ਸੁਨਾਮੀ ਜੀ ਦੀ ਯਾਦ ਵਿੱਚ ਮਹੀਨਾਵਾਰ ਪੱਤ੍ਰਿਕਾ ਸ਼ੁਰੂ ਕਰਨ ਜਾ ਰਹੇ ਹਾਂ, ਜਿਸਦਾ ਸ਼ਿੰਗਾਰ ਹੋਇਆ ਕਰਨਗੀਆਂ SNPNEWS.IN ਦੀਆਂ ਚੋਣਵੀਆਂ ਖਬਰਾਂ।

ਸੰਸਕ੍ਰਿਤੀ ਨਵੀਂ ਪੁਰਾਣੀ, ਮਹੀਨਾਵਾਰ ਪੱਤ੍ਰਿਕਾ ਤੋਂ SNPNEWS.IN ਤੱਕ ਦਾ ਸਫਰ।

4 thoughts on “ਸੰਸਕ੍ਰਿਤੀ ਨਵੀਂ ਪੁਰਾਣੀ, ਮਹੀਨਾਵਾਰ ਪੱਤ੍ਰਿਕਾ ਤੋਂ SNPNEWS.IN ਤੱਕ ਦਾ ਸਫਰ।”

  1. ਬਹੁਤ ਬਹੁਤ ਧੰਨਵਾਦ ਨਵਨੀਤ ਜਯੋਤੀ ਜੀ , ਬਹੁਤ ਵਧੀਆ ਕੰਮ ਕੀਤਾ ਤੁਸੀ ਆਪਣੇ ਪਿਤਾ ਜੀ ਦਾ ਸੁਪਨਾ ਪੂਰਾ ਕੀਤਾ। ਕਿਰਤਵ ਸੁਨਾਮੀ ਜੀ ਨਾਲ ਮੇਰਾ ਬਹੁਤ ਵਧੀਆ ਮਿਲਵਰਤਨ ਸੀ ਬਹੁਤ ਹੀ ਵਧੀਆ ਸੋਚ ਤੇ ਉੱਚੇ ਕਿਰਦਾਰ ਵਾਲੇ ਇਨਸਾਨ ਸੀ ਕਿਰਤਵ ਸੁਨਾਮੀ ਜੀ।

    Reply

Leave a Comment