SnpNews.In
Update 13 March 2025, Time 7:20 AM
ਅਕਸਰ ਵਿਰੋਧੀ ਧਿਰ ਸਰਕਾਰ ਅਤੇ ਰਾਜ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜ੍ਹੇ ਕਰਦੇ ਦਿਖਾਈ ਦਿੰਦੇ ਹਨ, ਪਿੱਛਲੇ ਹਫ਼ਤੇ ਦੇ ਸਮੇਂ ਦੌਰਾਨ ਵਾਪਰੀਆਂ ਕੁੱਝ ਅਜਿਹੀਆਂ ਘਟਨਾਵਾਂ ਜਿਨ੍ਹਾਂ ਕਾਰਨ ਕਾਨੂੰਨ ਵਿਵਸਥਾ ਦਾ ਵਿਰੋਧੀ ਧਿਰ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਕੇ ਸਵਾਲ ਕਰ ਸਕਦੀਆਂ ਹਨ।
● ਅੰਮ੍ਰਿਤਸਰ ਦੇ ਦੇ ਪਿੰਡ ਨੰਗਲੀ ਦੇ ਫੁੱਟਬਾਲ ਖਿਡਾਰੀ 13 ਸਾਲਾ ਨੋਜਵਾਨ ਦੀ ਇੱਕ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਸਮੇਂ ਹੋਈ ਗੋਲੀਬਾਰੀ ਦੌਰਾਨ ਮੌਤ ਹੋ ਗਈ ਅਤੇ ਇੱਕ ਫ਼ੋਜੀ ਜਿਹੜਾ ਛੁੱਟੀ ਤੇ ਆਇਆ ਸੀ ਜ਼ਖਮੀ ਹੋ ਗਿਆ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
● ਅਮਰਗੜ੍ਹ ਕਿਸਾਨ ਦਾ 7 ਸਾਲ ਦਾ ਬੱਚਾ 2 ਅਗਵਾਕਾਰ ਮੋਟਰ ਸਾਈਕਲ ਤੇ ਅਗਵਾ ਕਰਕੇ ਲੈ ਗਏ, ਪ੍ਰਸ਼ਾਸਨਿਕ ਅਧਿਕਾਰੀ ਰਾਤ ਭਰ ਕਰਦੇ ਰਹੇ ਤਲਾਸ਼।
● ਚੰਡੀਗੜ੍ਹ ਤੋਂ ਵਾਪਸ ਪਰਤਦੇ ਸਮੇਂ ਮੋੜ ਦੀ ਨੋਜਵਾਨ ਕੁੜੀ ਹੋਈ ਲਾਪਤਾ, ਲਾਸ਼ ਪਿੰਡ ਯਾਤਰੀ ਦੇ ਨੇੜੇ ਨਹਿਰ ਚੋਂ ਮਿਲਣ ਦਾ ਦਾਅਵਾ, ਲੋਕਾਂ ਦੇ ਦਬਾਅ ਅਤੇ ਧਰਨੇ ਤੋਂ ਬਾਅਦ 5 ਵਿਅਕਤੀ ਗ੍ਰਿਫਤਾਰ, ਥਾਣਾ ਮੌੜ ਮੁੱਖੀ ਡਿਊਟੀ ਚ ਅਣਗਹਿਲੀ ਦੇ ਦੋਸ਼ ਚ ਮੁਅੱਤਲ।
● ਲੁਧਿਆਣਾ ਦੇ ਡੇਹਲੋਂ ਥਾਣਾ ਅਧੀਨ ਪੈਂਦੇ ਰਿਲਾਇੰਸ ਪੈਟਰੋਲ ਪੰਪ ਤੇ 9-10 ਮਾਰਚ ਦੀ ਰਾਤ ਨੂੰ ਹੋਈ 6 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਚ ਪੰਪ ਮੁਲਾਜ਼ਮਾਂ ਅਤੇ ਸਾਥੀ ਗ੍ਰਿਫਤਾਰ 3 ਲੱਖ ਰੁਪਏ ਹੋਏ ਬਰਾਮਦ।
● ਬਠਿੰਡਾ ਦੇ ਭੁੱਚੋ ਮੰਡੀ ਚ ਆਦੇਸ਼ ਹਸਪਤਾਲ ਨਜ਼ਦੀਕ ਇੱਕ ਨਿੱਜੀ ਹੋਟਲ ਚ 8000 ਰੁਪਏ ਦੀ ਲੁੱਟ, CCTV ਕੈਮਰੇ ਚ ਕੈਦ 3 ਦੋਸੀਆਂ ਚੋਂ 1 ਕੋਲ ਸੀ AK-47 ਵਰਗਾ ਹਥਿਆਰ ਜਿਸ ਦੀ ਨੋਕ ਤੇ ਹੋਈ ਲੁੱਟ ਦੀ ਵਾਰਦਾਤ।
●ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਸ ਨੇ 10 ਦਿਨਾਂ ਚ 1 ਟਨ ਤੋਂ ਨਸ਼ਾ ਬਰਾਮਦ, 24 ਨਸ਼ਿਆਂ ਦੇ ਤਸਕਰਾਂ ਦੀ ਜਾਇਦਾਦ ਤੇ ਚਲਿਆ ਪੀਲਾ ਪੰਜਾ।
● ਫਾਜਿਲਕਾ ਪੁਲਸ ਨੇ ਮੈਡੀਕਲ ਨਸ਼ਿਆਂ ਖਿਲਾਫ ਛਾਪੇਮਾਰੀ ਦੌਰਾਨ 18,150 ਅਲਪਰਾਜ਼ੋਲਮ ਗੋਲੀਆਂ ਅਤੇ 5,68,200 ਪ੍ਰੇਗਾ ਕੈਪਸੂਲਾ ਸਮੇਤ 2 ਵਿਅਕਤੀ ਕੀਤੇ ਗ੍ਰਿਫਤਾਰ।
● ਪੰਜਾਬ ਪੁਲਸ ਨੇ ਇੱਕ ਮੁੱਠਭੇੜ ਦੌਰਾਨ ਵਿਦੇਸ਼ੀ ਗਿਰੋਹ ਨਾਲ ਸਬੰਧਤ ਗੈਂਗਸਟਰ ਮਲਕੀਤ ਸਿੰਘ ਮੰਨੂੰ ਨੂੰ ਮੋਗਾ ਤੋਂ ਕੀਤਾ ਗ੍ਰਿਫਤਾਰ।