ਅਕਸਰ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਗਏ ਨੋਜਵਾਨਾਂ ਦੀ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਨਾਂ ਕਿਸੇ ਮੁੱਦੇ ਨੂੰ ਲੈ ਕੇ ਝੜਪ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਜਿਸ ਨੂੰ ਬਾਅਦ ‘ਚ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਹੋਲਾ ਮੁਹੱਲਾ ਮਨਾਉਣ ਲਈ ਨੋਜਵਾਨ ਹਿਮਾਚਲ ਦੇ ਮਨੀਕਰਨ ਗਏ ਸਨ। ਜਿਸ ਦੌਰਾਨ ਰਾਸਤੇ ਚ ਇੱਕ ਬੈਰੀਅਰ ਆਉਂਦਾ ਹੈ, ਜਿੱਥੇ ਬੈਰੀਅਰ ਦੀ ਪਰਚੀ ਨਾਂ ਕਟਵਾਉਣ ਨੂੰ ਲੈ ਕੇ ਨੋਜਵਾਨ ਬੈਰੀਅਰ ਕਰਮਚਾਰੀਆਂ ਨਾਲ ਉਲਝ ਪਏ।
ਇਸ ਸਾਰੇ ਘਟਨਾਕ੍ਰਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ viral ਹੋ ਰਹੀ ਹੈ। ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਨੋਜਵਾਨ ਬੈਰੀਅਰ ਨੂੰ ਲੱਤਾਂ ਮਾਰ ਕੇ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸੇ ਦਰਮਿਆਨ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਹੜੀ ਮਨਾਲੀ ਦੀ ਦੱਸੀ ਜਾ ਰਹੀ ਹੈ, ਜਿੱਥੇ ਪੰਜਾਬ ਤੋਂ ਗਏ ਨੋਜਵਾਨਾਂ ਦੀ ਝੜਪ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਝੜਪ ਦੇ ਕਾਰਨ ਤਾਂ ਹਾਲੇ ਤੱਕ ਸਾਹਮਣੇ ਨਹੀਂ ਆ ਸਕੇ, ਵੀਡੀਓ ‘ਚ ਇਹ ਨੋਜਵਾਨ ਮਨਾਲੀ ਦੇ ਸਥਾਨਕ ਲੋਕਾਂ ਨਾਲ ਉਲਝਦੇ ਹੋਏ ਦਿਖਾਈ ਦੇ ਰਹੇ ਹਨ। ਜਿੱਥੇ ਮੌਜੂਦ ਲੋਕਾਂ ਦੁਆਰਾ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ।