ਕੀ ਅਫਗਾਨਿਸਤਾਨ ਨੂੰ ਹੁਣ ਘੱਟ ਸਮਝਣਾ ਚਾਹੀਦਾ ਹੈ?
ICC ਦਾ 2001 ਤੋਂ ਮੈਂਬਰ ਬਣਿਆ ਅਫਗਾਨਿਸਤਾਨ ਘਰੇਲੂ ਹਲਾਤਾਂ ਕਾਰਨ ਲੰਬੇ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਿਹਾ। ਉਸਨੇ 14 ਅਪ੍ਰੈਲ 2009 ਚ ਇੰਟਰਨੈਸ਼ਨਲ ਲੈਵਲ ਤੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ। T20 ਦਾ ਪਹਿਲਾ ਮੈਚ 1 ਫਰਵਰੀ 2010 ਨੂੰ ਖੇਡਣ ਵਾਲੀ ਅਫਗਾਨਿਸਤਾਨ ਕ੍ਰਿਕਟ ਟੀਮ ਨੂੰ ਟੈਸਟ ਖੇਡਣ ਲਈ 14 ਜੂਨ 2018 ਤੱਕ ਦਾ ਇੰਤਜ਼ਾਰ ਕਰਨਾ ਪਿਆ।

ਅਫਗਾਨਿਸਤਾਨ ਕ੍ਰਿਕਟ ਟੀਮ ਨੇ ਹੁਣ ਤੱਕ 11 ਟੈਸਟ ਮੈਚ ਖੇਡੇ ਹਨ। ਜਿਨ੍ਹਾਂ ਚੋਂ 4/6 ਦੇ ਨਤੀਜੇ ਤੋਂ ਇਲਾਵਾ ਅਫਗਾਨਿਸਤਾਨ ਟੀਮ ਨੇ 1 ਮੈਚ ਡਰਾਅ ਖੇਡਿਆ ਹੈ।
177 ਇੱਕ ਦਿਨਾਂ ਮੈਚ ਖੇਡਣ ਵਾਲੀ ਅਫਗਾਨ ਟੀਮ 86/85 ਦੇ ਨਤੀਜੇ ਤੋਂ ਇਲਾਵਾ 1 ਬਰਾਬਰੀ ਅਤੇ 5 ਬਿਨਾਂ ਨਤੀਜੇ ਨਾਲ ਆਪਣੇ ਆਪ ਨੂੰ ਇੱਕ ਦਿਨਾਂ ਕ੍ਰਿਕਟ ਚ ਸਥਾਪਤ ਕਰਨ ਚ ਕਾਮਯਾਬ ਹੋਈ ਹੈ।
T20 ਕ੍ਰਿਕਟ ‘ਚ ਆਪਣੇ ਪ੍ਰਦਰਸ਼ਨ ਨੂੰ ਨਿਖਾਰ ਕੇ ਅਫਗਾਨ ਨਤੀਜੇ ਬਿਹਤਰ ਕਰਦੇ ਦਿਖਾਈ ਦਿੰਦੇ ਹਨ। ਅਫਗਾਨਿਸਤਾਨ ਦੁਆਰਾ ਖੇਡੇ ਗਏ 141 T20 ਮੈਚਾਂ ਦੌਰਾਨ 86/52 ਦੇ ਅੰਕੜੇ ਤੋਂ ਇਲਾਵਾ 2 ਬਰਾਬਰੀ ਅਤੇ 1 ਮੈਚ ਬਿਨਾਂ ਨਤੀਜੇ ਤੋਂ ਰਿਹਾ ਹੈ।
ਅਫਗਾਨਿਸਤਾਨ ਟੀਮ ਨੇ ਬੰਗਲਾਦੇਸ਼ ਨੂੰ 8 ਵਾਰ, ਇੰਗਲੈਂਡ ਨੂੰ 2 ਵਾਰ, ਆਇਰਲੈਂਡ ਨੂੰ 18 ਵਾਰ, ਪਾਕਿਸਤਾਨ ਨੂੰ 1 ਵਾਰ, ਸਾਊਥ ਅਫਰੀਕਾ ਨੂੰ 2 ਵਾਰ, ਸ਼੍ਰੀਲੰਕਾ ਨੂੰ 4 ਵਾਰ, ਵੇਸਟਇੰਡੀਜ ਨੂੰ 3 ਵਾਰ ਅਤੇ ਜ਼ਿਮਬਾਵੇ ਨੂੰ 20 ਵਾਰ ਇੱਕ ਦਿਨਾਂ ਕ੍ਰਿਕਟ ਚ ਹਾਰ ਦਾ ਸੁਆਦ ਚਖਾਉਣ ਦਾ ਕਾਰਨਾਮਾ ਕੀਤਾ ਹੈ। ਇਸ ਤੋਂ ਇਲਾਵਾ ਉਸਨੇ ਕੈਨੇਡਾ ਕੀਨੀਆ ਨੀਦਰਲੈਂਡ ਸਕਾਟਲੈਂਡ ਅਤੇ ਯੂ ਏ ਈ ਵਰਗੇ ਛੋਟੇ ਖਿਡਾਰੀ 28 ਵਾਰ ਢਾਅ ਕੇ ਜਿੱਤ ਹਾਸਲ ਕੀਤੀ ਹੈ।

ਜੇਕਰ T20 ਦੀ ਗੱਲ ਕਰੀਏ ਤਾਂ ਅਫਗਾਨ ਆਸਟ੍ਰੇਲੀਆ 1, ਪਾਕਿਸਤਾਨ 3, ਨਿਊਜ਼ੀਲੈਂਡ 1, ਜ਼ਿਮਬਾਵੇ 16 ਵੇਸਟਇੰਡੀਜ 3 ਬੰਗਲਾਦੇਸ਼ 7, ਆਇਰਲੈਂਡ 18, ਸ੍ਰੀਲੰਕਾ ਨੂੰ 3 ਅਤੇ ਕੈਨੇਡਾ, ਕੀਨੀਆ, ਨੀਦਰਲੈਂਡ, ਸਕਾਟਲੈਂਡ, ਹਾਂਗਕਾਂਗ ਨਾਮੀਬੀਆ, ਅਤੇ ਯੂ ਏ ਈ ਵਰਗੇ ਦੇਸ਼ਾਂ ਨੂੰ 34 ਵਾਰ ਢੇਰ ਕਰ ਚੁੱਕੇ ਹਨ।
ਅਫਗਾਨ ਕ੍ਰਮਵਾਰ ਬੰਗਲਾਦੇਸ਼ 1, ਆਇਰਲੈਂਡ 1, ਅਤੇ ਜ਼ਿਮਬਾਵੇ ਨੂੰ 2 ਟੈਸਟ ਮੈਚ ਹਰਾ ਚੁੱਕੇ ਹਨ।

ਅਫਗਾਨ ਟੀਮ ਇੱਕ ਵਾਰ ਫਿਰ ਤੋਂ ਉਦੋਂ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਉਸਨੇ ਇੰਗਲੈਂਡ ਦੀ ਟੀਮ ਨੂੰ ਰੋਮਾਂਚਕ ਮੁਕਾਬਲੇ ਵਿੱਚ ਆਲ ਆਊਟ ਕਰਦੇ ਹੋਏ ਨਜ਼ਦੀਕੀ ਜਿੱਤ ਦਰਜ ਕੀਤੀ ਅਤੇ ਚੈਂਪੀਅਨ ਟਰਾਫੀ 2025 ਚੋਂ ਲਗਭਗ ਬਾਹਰ ਕਰ ਦਿੱਤਾ।