ਮਹਾਕੁੰਭ ਦੌਰਾਨ ਕਿਉਂ ਨਹੀਂ ਬਣਿਆ ਵਿਸ਼ਵ ਰਿਕਾਰਡ?…

Photo of author

By Sanskriti Navi Purani

ਮਹਾਕੁੰਭ ਦੌਰਾਨ ਕਿਉਂ ਬਣਿਆ ਨਹੀਂ ਵਿਸ਼ਵ ਰਿਕਾਰਡ?

ਲਗਭਗ 150 ਕਰੋੜ ਦੀ ਅਬਾਦੀ ਵਾਲੇ ਦੇਸ਼ ਚ ਕੋਈ ਧਾਰਮਿਕ ਆਯੋਜਨ ਹੋਵੇ ਤਾਂ ਭੀੜ ਦੀ ਗਿਣਤੀ ਨਾਂ ਹੋਵੇ ਇਹ ਕਿਵੇਂ ਸੰਭਵ ਹੈ? 144 ਸਾਲਾਂ ਬਾਅਦ ਉੱਤਰਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ (ਮਹਾਕੁੰਭ) ਧਾਰਮਿਕ ਆਯੋਜਨ ਕੀਤਾ ਗਿਆ। ਜਿਸਨੂੰ ਨੂੰ ਆਸਥਾ ਦੀ ਡੁਬਕੀ ਕਹਿ ਕੇ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ।

ਉੱਤਰਪ੍ਰਦੇਸ਼ ਅਤੇ ਕੇਂਦਰ ਦੀਆਂ ਸਰਕਾਰਾਂ ਨੇ ਇਸ 45 ਦਿਨ ਤੱਕ ਚੱਲਣ ਵਾਲੇ ਆਯੋਜਨ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਸਨ। ਕਰੋੜਾਂ ਸਾਧੂ ਸੰਤਾਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਵੱਡੇ ਪੱਧਰ ਤੇ ਸ਼ਰਧਾਲੂਆਂ ਨੇ ਗੰਗਾ ਜੀ ਦੇ ਸੰਗਮ ਤੇ ਇਸਨਾਨ ਕੀਤਾ। ਜਿਨ੍ਹਾਂ ਦੇ ਰਹਿਣ ਖਾਣ ਪੀਣ ਦਾ ਪ੍ਰਬੰਧ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੱਡੇ ਪੱਧਰ ਤੇ ਕੀਤਾ ਗਿਆ ਸੀ।

ਜਿਆਦਾ ਭੀੜ ਹੋਣ ਕਾਰਨ ਭਗਦੜ ਦੀਆਂ 1-2 ਅਣਸੁਖਾਵੀਂਆਂ ਘਟਨਾਵਾਂ ਨੂੰ ਛੱਡ ਕੇ ਮਹਾਕੁੰਭ ਦਾ ਇਹ ਆਯੋਜਨ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਇਸ ਆਯੋਜਨ ‘ਚ 66 ਕਰੋੜ ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ। ਜਦੋਂ ਮੈਨੂੰ ਇਨ੍ਹਾਂ ਅੰਕੜਿਆਂ ਬਾਰੇ ਪਤਾ ਲੱਗਾ ਮੈਂ ਸੋਚਿਆ ਇਹ ਤਾਂ ਵਿਸ਼ਵ ਰਿਕਾਰਡ ਹੋਵੇਗਾ। ਕਿਉਂਕਿ ਜਿਨ੍ਹੇ ਲੋਕਾਂ ਦੀ ਗਿਣਤੀ ਦਾ ਦਾਅਵਾ ਇਸ ਆਯੋਜਨ ਦੌਰਾਨ ਕੀਤਾ ਜਾ ਰਿਹਾ ਹੈ ਉਹ ਕਈ ਵੱਡੇ ਦੇਸ਼ਾਂ ਦੀ ਆਬਾਦੀ ਤੋਂ ਕਈ ਗੁਣਾ ਜ਼ਿਆਦਾ ਹੈ।

ਜਾਣਕਾਰੀ ਇਕੱਠੀ ਕਰਦਿਆਂ ਮੈਨੂੰ ਪਤਾ ਲੱਗਾ ਮਹਾਕੁੰਭ ਮੇਲੇ ਦੇ ਨਾਂ 3 ਵਿਸ਼ਵ ਰਿਕਾਰਡ ਬਣੇ ਹਨ ਪਰ ਉਹ ਸ਼ਰਧਾਲੂਆਂ ਦੀ ਗਿਣਤੀ ਗਿਣਤੀ ਦੇ ਆਧਾਰ ਤੇ ਨਹੀਂ ਬਲਕਿ 329 ਥਾਂ ਤੇ ਇੱਕੋ ਵਾਰ ਗੰਗਾ ਜੀ ਦੀ ਸਫਾਈ, ਹੈਂਡ ਪੇਂਟਿੰਗ ਅਤੇ 19000 ਵਿਅਕਤੀਆਂ ਦੁਆਰਾ ਇੱਕੋ ਸਮੇਂ ਝਾੜੂ ਲਾਉਣ ਦੇ ਕਾਰਨ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਚ ਦਰਜ ਹੋਇਆ ਹੈ।

329 ਥਾਵਾਂ ‘ਤੇ ਇਕੱਠੇ ਗੰਗਾ ਦੀ ਸਫਾਈ ਮਹਾਂਕੁੰਭ ​​ਵਿੱਚ ਪਹਿਲਾ ਗਿਨੀਜ਼ ਵਰਲਡ ਰਿਕਾਰਡ ਗੰਗਾ ਦੀ ਸਫਾਈ ਸਬੰਧੀ ਦਰਜ ਕੀਤਾ ਗਿਆ ਹੈ।

ਗੰਗਾ ਵਿੱਚ ਇੱਕੋ ਸਮੇਂ 329 ਥਾਵਾਂ ਦੀ ਸਫਾਈ ਕਰਕੇ ਇੱਕ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ ਹੈ। ਵਿਸ਼ਵ ਰਿਕਾਰਡ ਬਣਾਉਣ ਲਈ ਅੱਧੇ ਘੰਟੇ ਵਿੱਚ ਇੱਕੋ ਸਮੇਂ 250 ਥਾਵਾਂ ਦੀ ਸਫਾਈ ਕਰਨ ਦਾ ਟੀਚਾ ਸੀ ਪਰ ਗੰਗਾ ਸਫਾਈ ਮੁਹਿੰਮ ਇੱਕੋ ਸਮੇਂ 329 ਥਾਵਾਂ ‘ਤੇ ਚਲਾਈ ਗਈ, ਜਿਸ ਨੇ ਇੱਕ ਵਿਸ਼ਵ ਰਿਕਾਰਡ ਬਣਾਇਆ।

ਹੈਂਡ ਪੇਂਟਿੰਗ ਨੇ ਬਣਾਇਆ ਰਿਕਾਰਡ ਦੂਜਾ ਵਿਸ਼ਵ ਰਿਕਾਰਡ ਹੈਂਡ ਪੇਂਟਿੰਗ ਨੂੰ ਲੈ ਕੇ ਬਣਿਆ ਹੈ।

ਜਿਥੇ 10,102 ਲੋਕਾਂ ਨੇ ਇਕੱਠੇ ਪੇਂਟਿੰਗ ਕੀਤੀ। ਇਹ ਪੇਂਟਿੰਗ ਲੋਕਾਂ ਵੱਲੋਂ ਇਕ ਸਮੂਹਿਕ ਕੋਸ਼ਿਸ਼ ਸੀ। ਜਿਸ ਵਿਚ ਲੋਕਾਂ ਨੇ ਆਪਣਾ ਹੁਨਰ ਦਿਖਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ 7,660 ਲੋਕਾਂ ਦਾ ਸੀ।

ਝਾੜੂ ਲਗਾਉਣ ਨੂੰ ਲੈ ਕੇ ਬਣਾਇਆ ਰਿਕਾਰਡ ਮਹਾਕੁੰਭ ‘ਚ ਝਾੜੂ ਲਗਾਉਣ ਦੀ ਮੁਹਿੰਮ ਨੇ ਇਕ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।

ਮਹਾਕੁੰਭ ‘ਚ19,000 ਲੋਕਾਂ ਨੇ ਇਕੱਠੇ ਝਾੜੂ ਲਗਾ ਕੇ ਮੇਲਾ ਖੇਤਰ ਦੀ ਸਫਾਈ ਮੁਹਿੰਮ ਨੂੰ ਗਤੀ ਦਿੱਤੀ। ਇਸ ਦੇ ਨਾਲ ਹੀ ਇਹ ਗਿਨੀਜ਼ ਵਰਲਡ ਰਿਕਾਰਡ ਵੀ ਬਣ ਗਿਆ। ਇਸ ਤੋਂ ਪਹਿਲਾਂ ਇਹ ਰਿਕਾਰਡ 10,000 ਲੋਕਾਂ ਦਾ ਸੀ।

ਜਦੋਂ ਅਸੀਂ ਲੋਕਾਂ ਦੀ ਗਿਣਤੀ ਬਾਰੇ ਰਿਕਾਰਡ ਦੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਸਰਕਾਰੀ ਤੌਰ ਤੇ ਤਾਂ ਕੁੱਝ ਖਾਸ ਪ੍ਰਾਪਤ ਨਹੀਂ ਹੋਇਆ। ਅਣਅਧਿਕਾਰਿਤ ਤੌਰ ਤੇ ਪਤਾ ਲੱਗਾ ਹੈ। ਅਜਿਹੇ ਰਿਕਾਰਡ ਬਣਾਉਣ ਬਾਰੇ ਆਯੋਜਨ ਦੇ ਪ੍ਰਬੰਧਕਾਂ ਦੁਆਰਾ ਪਹਿਲਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਰਗੀਆਂ ਸੰਸਥਾਵਾਂ ਨੂੰ ਦੱਸਣਾ ਪੈਂਦਾ ਹੈ।

ਜੋ ਮਹਾਂਕੁੰਭ ਦੇ ਆਯੋਜਨ ਤੋਂ ਪਹਿਲਾਂ ਸਰਕਾਰ ਜਾ ਪ੍ਰਸ਼ਾਸਨ ਦੁਆਰਾ ਨਹੀਂ ਕੀਤਾ ਗਿਆ ਸੀ।

Leave a Comment