ਗੜੇਮਾਰੀ ਨੇ ਮਚਾਇਆ ਕਹਿਰ

Photo of author

By Sanskriti Navi Purani

ਭਾਰੀ ਮੀਂਹ ਕਾਰਨ ਹਾਲਾਤ ਵਿਗੜੇ, ਹਿਮਾਚਲ ‘ਚ ਬੱਦਲ ਫਟਿਆ, ਪੰਜਾਬ ਦੇ ਕਈ ਪਿੰਡਾਂ ਦਾ ਸੰਪਰਕ ਟੁੱਟਿਆ

ਉਤਰੀ ਭਾਰਤ ਵਿਚ ਭਾਰੀ ਬਾਰਸ਼ ਕਾਰਨ ਹਾਲਾਤ ਵਿਗੜਨ ਲੱਗੇ ਹਨ। ਗੁਰਦਾਸਪੁਰ ਦੇ ਮਕੌੜਾ ਪੱਤਣ ‘ਤੇ ਬਣਿਆ ਆਰਜ਼ੀ ਪੁਲ ਟੁੱਟ ਗਿਆ ਹੈ। ਭਾਰੀ ਮੀਂਹ ਤੋਂ ਬਾਅਦ ਰਾਵੀ ‘ਚ ਪਾਣੀ ਦਾ ਪੱਧਰ ਇਕਦਮ ਵਧ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਆਰਜ਼ੀ ਪੁਲ ਪਾਸੇ ਤੋਂ ਟੁੱਟ ਗਿਆ ਹੈ। ਹਿਮਾਚਲ ਪ੍ਰਦੇਸ਼ ਵਿਚ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਹਿਮਾਚਲ ‘ਚ ਭਾਰੀ ਮੀਂਹ ਤੋਂ ਬਾਅਦ ਕੁੱਲੂ ‘ਚ ਤਬਾਹੀ ਮਚ ਗਈ ਹੈ।

ਭੂਤਨਾਥ ਡਰੇਨ ‘ਚ ਕਈ ਵਾਹਨ ਰੁੜ੍ਹ ਗਏ ਹਨ। ਕੁੱਲੂ ਦੇ ਗਾਂਧੀ ਨਗਰ ਵਿੱਚ ਮਲਬੇ ਹੇਠ ਕਈ ਵਾਹਨ ਦੱਬੇ ਗਏ ਹਨ। ਇਥੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਹਿਮਾਚਲ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਸੀ।

28 ਫਰਵਰੀ ਦਾ ਦਿਨ ਖਤਮ ਹੁੰਦਾ ਹੋਇਆ ਪੰਜਾਬ ਦੇ ਕਈ ਇਲਾਕਿਆਂ ਦੇ ਕਿਸਾਨਾਂ ਦੇ ਚਿਹਰੇ ਦੀ ਰੌਣਕ ਉਡਾ ਕੇ ਲੈ ਗਿਆ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ਅਤੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ।

ਅੰਮ੍ਰਿਤਸਰ ਦੇ ਰਾਜਾਸਾਂਸੀ, ਮੀਰਕੋਟ, ਮਜੀਠਾ, ਬੱਲ ਕਲਾਂ ਤੋਂ ਇਲਾਵਾ ਕਈ ਹੋਰ ਇਲਾਕਿਆਂ ਭਾਰੀ ਮੀਂਹ ਅਤੇ ਗੜੇਮਾਰੀ ਹੋਈ ਹੈ। ਕਈ ਇਲਾਕਿਆਂ ਚ ਤਾਂ ਗੜੇ ਇੱਕ ਮੋਟੀ ਸਫੇਦ ਚਾਦਰ ਵਾਂਗ ਸੜਕ ਤੇ ਇਕੱਠੇ ਹੋਏ ਦਿਖਾਈ ਦਿੱਤੇ।

ਪਟਿਆਲਾ ਦੇ ਘਨੌਰ, ਰੁੜਕਾ ਅਤੇ ਕਈ ਹੋਰ ਪਿੰਡਾਂ ਤੋਂ ਵੀ ਅੱਜ ਹੋਏ ਭਾਰੀ ਮੀਂਹ ਅਤੇ ਗੜੇਮਾਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਕੁਦਰਤੀ ਕਹਿਰ ਨੇ ਇਲਾਕੇ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਭਾਰੀ ਸੱਟ ਮਾਰੀਂ ਹੈ।

Leave a Comment