ਸੁਨਾਮ ਦੇਵੀ ਦੁਆਰ ਤਲਾਬ ਮੰਦਿਰ ਡੇਰਾ ਗੰਗਾ ਵਾਲਾ ਵਿਖੇ ਦੁਪਹਿਰ ਅਤੇ ਸ਼ਾਮ ਨੂੰ ਲਗਾਇਆ ਜਾਂਦਾ ਹੈ ਲੰਗਰ।
ਬੱਸ ਸਟੈਂਡ ਸੁਨਾਮ, ਨੇੜੇ ਸਥਿਤ ਪੁਰਾਤਨ ਮੰਦਿਰ ਦੇਵੀ ਤਲਾਬ ਡੇਰਾ ਗੰਗਾ ਵਾਲਾ ਵਿਖੇ ਸੁਨਾਮ ਦੇ ਸੀਨੀਅਰ ਸਿਟੀਜਨ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਰੋਜ਼ਾਨਾ ਦੁਪਹਿਰ ਅਤੇ ਸ਼ਾਮ ਨੂੰ ਗਰੀਬ ਅਤੇ ਲੋੜਵੰਦ ਵਿਅਕਤੀਆਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।

ਕਮੇਟੀ ਮੈਂਬਰ ਸ੍ਰੀ ਪ੍ਰੇਮ ਚੰਦ ਜੀ ਦੇ ਦੱਸਣ ਅਨੁਸਾਰ ਇਹ ਲੰਗਰ 2001 ਤੋਂ ਦਾਨੀ ਸੱਜਣਾਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਜਾਰੀ ਹੈ।

ਉਹਨ੍ਹਾਂ ਦੱਸਿਆ ਇਸ ਸੇਵਾ ਕਾਰਜ ਵਿੱਚ ਸੰਦੀਪ ਕੁਮਾਰ ਪ੍ਰਧਾਨ, ਸਕੱਤਰ ਸਤੀਸ਼ ਕੁਮਾਰ, ਖਜ਼ਾਨਚੀ ਰੋਬਿਨ ਗਰਗ, ਚੇਅਰਮੈਨ ਕਮਲ ਅਗਰਵਾਲ, ਸਰਪ੍ਰਸਤ ਪ੍ਰੇਮ ਚੰਦ, ਅਤੇ ਮੈਂਬਰ ਰਾਮੇਸ਼ਵਰ ਲਾਲ, ਡਾ. ਵਿਜੇ ਗਰਗ, ਬਲਵੀਰ ਚੰਦ ਅਤੇ ਤਾਰੀ ਜੀ ਤੋਂ ਇਲਾਵਾ ਸਮੂਹ ਮੈਂਬਰ ਲਗਾਤਾਰ ਜਾਰੀ ਰੱਖਣ ਲਈ ਕੰਮ ਕਰ ਰਹੇ ਹਨ।
ਇਸ ਤੋਂ ਉਹਨਾਂ ਦੱਸਿਆ ਸੰਸਥਾ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਕੱਪੜਿਆਂ ਦੀ ਸੇਵਾ ਵੀ ਕੀਤੀ ਜਾਂਦੀ ਹੈ।
ਜੇਕਰ ਤੁਸੀਂ ਸੰਸਥਾ ਨਾਲ ਜੁੜਨ ਦੇ ਇੱਛੁਕ ਹੋ ਤਾਂ 98720-24447, 97814-22461, 98728-21698 ਤੇ ਸੰਪਰਕ ਕਰ ਸਕਦੇ ਹੋ ਜਾ ਸਿੱਧੇ ਮੰਦਿਰ ਚ ਮਿਲ ਕੇ ਸੇਵਾ ਕਰ ਸਕਦੇ ਹੋ।