Photo of author

By Gurmail Singh

3 March Monday 2025, Time 14:40 PM.

ਪ੍ਰੈੱਸ ਕਾਨਫਰੰਸ ਦੌਰਾਨ ਦੀਪਾ ਨੇ ਦੱਸਿਆ, ਜਿਹੜੀ ਨਸ਼ਿਆਂ ਖਿਲਾਫ ਪੰਜਾਬ ਦੀ ਭਗਵੰਤ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਹੈ, ਉਹ ਕੁੱਝ ਸਮੇਂ ਲਈ ਲੋਕ ਦਿਖਾਵੇ ਵੱਜੋਂ ਚਲਾਈ ਜਾਂਦੀ ਹੈ। ਹੁਣ ਵੀ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਪੁਲਸ ਕਾਰਵਾਈ ਦਾ ਵੱਧ ਚੜ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਰਾਜਿੰਦਰ ਦੀਪਾ ਅਨੁਸਾਰ ਸਰਕਾਰ ਇਹ ਕਾਰਵਾਈਆਂ ਦਿੱਲੀ ਵੋਟਾਂ ਚ ਹਾਰ ਤੋਂ ਬਾਅਦ ਪੰਜਾਬ ਚ AAP ਦੀ ਸਥਿਤੀ ਸੁਧਾਰਨ ਲਈ ਕਰਵਾ ਰਹੀ ਹੈ।

Screenshot 20250303 141005 Facebook

ਰਜਿੰਦਰ ਦੀਪਾ ਅਨੁਸਾਰ, ਸੁਨਾਮ ‘ਚ ਕੋਈ ਵੱਡਾ ਨਸ਼ੇ ਦਾ ਤਸਕਰ ਇਸ ਕਾਰਵਾਈ ਦੌਰਾਨ ਕਾਬੂ ਨਹੀਂ ਕੀਤਾ ਜਾ ਸਕਿਆ। ਉਹਨ੍ਹਾਂ ਕਿਹਾ ਕੁੱਝ ਸੈਂਕੜੇ ਨਸ਼ੇ ਦੀਆਂ ਗੋਲੀਆਂ, ਮੋਬਾਇਲ ਅਤੇ ਵ੍ਹੀਕਲ ਰਿਕਵਰ ਕਰਨਾ ਜਾ ਕੁੱਝ ਵਿਅਕਤੀਆਂ ਤੇ ਪਰਚਾ ਕਰਨਾ ਵੱਡੀ ਪ੍ਰਾਪਤੀ ਨਹੀਂ, ਕਿਉਂਕਿ ਜਿਹੜੇ ਵੱਡੇ ਪੱਧਰ ਤੇ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ, ਉਹਨਾਂ ਉੱਪਰ ਤਾਂ ਸਰਕਾਰ ਕੋਈ ਕਾਰਵਾਈ ਕਰਦੀ ਹੀ ਨਹੀਂ, ਸਭ ਕੁੱਝ ਮਿਲੀਭੁਗਤ ਨਾਲ 3 ਸਾਲ ਤੋਂ ਲਗਾਤਾਰ ਜਾਰੀ ਹੈ।

ਰਾਜਿੰਦਰ ਦੀਪਾ ਨੇ ਕਿਹਾ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪੁਲਸ ਕਾਰਵਾਈ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ, ਜਦੋਂ ਪੁਲਸ ਪਾਰਟੀ ਰੇਡ ਕਰਨ ਲਈ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਘਰਾਂ ਚੋਂ ਇੱਕ ਪਾਸੇ ਖਿਸਕ ਜਾਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਮ ਆਦਮੀ ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪਾਰਟੀ ਚ ਸ਼ਾਮਲ ਕਰਨ ਦੇ ਵੀ ਇਲਜ਼ਾਮ ਲਗਾਏ।

ਸਾਥੀ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦੀਪਾ ਨੇ ਕਿਹਾ, ਆਦਮੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੋਟਾਂ ਤੋਂ ਨਸ਼ਿਆਂ ਨੂੰ ਰੋਕਣ ਲਈ ਪਹਿਲਾਂ 4 ਮਹੀਨੇ ਦਾ ਸਮਾਂ ਮੰਗਿਆ ਸੀ, 3 ਸਾਲ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਕਿਉਂ ਸਰਕਾਰ ਨਸ਼ਿਆਂ ਨੂੰ ਰੋਕਣ ਚ ਨਾਕਾਮ ਰਹੀ ਹੈ?

16916681344005354

ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾਂਦੇ ਇਲਜ਼ਾਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਜੇਕਰ ਤੁਹਾਨੂੰ ਲੱਗਦਾ ਹੈ ਅਕਾਲੀ ਕਾਂਗਰਸੀ ਨਸ਼ਿਆਂ ਦਾ ਕਾਰੋਬਾਰ ਕਰਦੇ ਸਨ ਤਾਂ 3 ਸਾਲ ਚ ਕਾਰਵਾਈ ਕਿਉਂ ਨਹੀਂ ਹੋਈ।

ਉਹ ਸਰਕਾਰ ਅਤੇ ਪ੍ਰਸ਼ਾਸਨ ਦੀ ਇੱਛਾ ਸ਼ਕਤੀ ਅਤੇ ਨੀਅਤ ਉੱਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਦਿਖਾਈ ਦਿੱਤੇ, ਉਹਨ੍ਹਾਂ ਕਿਹਾ ਜੇਕਰ ਇੱਛਾ ਸ਼ਕਤੀ ਹੋਵੇ ਕੁੱਝ ਵੀ ਨਾਮੁਮਕਿਨ ਨਹੀਂ। ਅਫਸੋਸ ਸਰਕਾਰ ਦਿੱਲੀ ਵੋਟਾਂ ਚ ਲੋਕਾਂ ਵੱਲੋਂ ਦਿੱਤੇ ਝਟਕੇ ਤੋਂ ਬਾਅਦ ਇੱਕ ਡਰਾਮੇ ਵਾਂਗ ਕੰਮ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਦੇ ਅੱਖੀਂ ਘੱਟਾ ਪਾਇਆ ਜਾ ਸਕੇ ਅਤੇ ਲੋਕ ਸਰਕਾਰ ਦੀਆਂ 3 ਸਾਲ ਦੀਆਂ ਨਾਕਾਮੀਆਂ ਭੁੱਲ ਜਾਣ।

ਦੀਪਾ ਨੇ ਕਿਹਾ ਸੱਤਾਧਾਰੀ ਪਾਰਟੀ 3 ਸਾਲਾਂ ਚ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਚ ਨਾਕਾਮ ਰਹੀ ਹੈ। ਜੇਕਰ ਸਰਕਾਰ ਨੇ ਕੰਮ ਕਰਨ ਦਾ ਤਰੀਕਾ ਨਾਂ ਬਦਲਿਆ ਤਾਂ ਲੋਕ ਦਿੱਲੀ ਵਾਂਗ ਪੰਜਾਬ ‘ਚ ਵੀ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।

Leave a Comment