ਆਪਣੇ ਸਾਥੀਆਂ ਤੇ ਵਿਜੀਲੈਂਸ ਬਿਊਰੋ ਦੀਆਂ ਕਾਰਵਾਈਆਂ ਅਤੇ ਰਿਸ਼ਵਤ ਲੈਣ ਵਾਲੇ ਮੁਲਾਜ਼ਮਾਂ ਦੇ ਲਈ ਦਫ਼ਤਰ ਦਾ ਕੰਮ ਛੱਡ ਕੇ ਸਮੂਹਿਕ ਛੁੱਟੀ ਤੇ ਗਏ ਮੁਲਾਜ਼ਮਾਂ ਚੋਂ 14 ਮੁਲਾਜ਼ਮਾਂ ਨੂੰ ਸਰਕਾਰ ਨੇ ਕੀਤਾ ਮੁਅੱਤਲ।
ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਨਿਯਮ, 1970 ਦੇ ਨਿਯਮ 8 ਅਧੀਨ ਵੱਡੀ ਸਜ਼ਾ ਲਈ ਕਾਰਵਾਈਆਂ ਹੇਠ ਲਿਖੇ ਤਹਿਸੀਲਦਾਰਾਂ/ਨਾਇਬ-ਤਹਿਸੀਲਦਾਰਾਂ ਵਿਰੁੱਧ ਵਿਚਾਰੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।
● ਗੁਰਮੁਖ ਸਿੰਘ, ਤਹਿਸੀਲਦਾਰ, ਬਾਘਾਪੁਰਾਣਾ, ਮੋਗਾ
● ਭੀਮ ਸੇਨ, ਨਾਇਬ ਤਹਿਸੀਲਦਾਰ, ਬਾਘਾਪੁਰਾਣਾ, ਮੋਗਾ
● ਅਮਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ, ਸਮਾਲਸਰ, ਮੋਗਾ
● ਰਮੇਸ਼ ਢੀਂਗਰਾ, ਨਾਇਬ ਤਹਿਸੀਲਦਾਰ, ਧਰਮਕੋਟ, ਮੋਗਾ
● ਹਮੀਸ਼ ਕੁਮਾਰ, ਨਾਇਬ ਤਹਿਸੀਲਦਾਰ, ਬੱਧਨੀਕਲਾਂ, ਮੋਗਾ
● ਸੁਖਵਿੰਦਰ ਸਿੰਘ, ਨਾਇਬ ਤਹਿਸੀਲਦਾਰ, ਨਿਹਾਲ ਸਿੰਘ ਵਾਲਾ, ਮੋਗਾ
● ਰਜਿੰਦਰ ਸਿੰਘ, ਤਹਿਸੀਲਦਾਰ, ਗੁਰੂਹਰਸਹਾਏ, ਵਾਧੂ ਚਾਰਜ ਫਿਰੋਜ਼ਪੁਰ, ਫਿਰੋਜ਼ਪੁਰ
● ਜਗਤਾਰ ਸਿੰਘ, ਨਾਇਬ ਤਹਿਸੀਲਦਾਰ, ਫਿਰੋਜ਼ਪੁਰ, ਫਿਰੋਜ਼ਪੁਰ
● ਜਤਿੰਦਰਪਾਲ ਸਿੰਘ, ਤਹਿਸੀਲਦਾਰ, ਮਲੋਟ ਵਾਧੂ ਚਾਰਜ, ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ
● ਰਣਜੀਤ ਸਿੰਘ ਖਹਿਰਾ, ਨਾਇਬ ਤਹਿਸੀਲਦਾਰ, ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ
● ਪਰਮਿੰਦਰ ਸਿੰਘ, ਤਹਿਸੀਲਦਾਰ, ਬਰੀਵਾਲਾ
● ਕੰਵਲਦੀਪ ਸਿੰਘ ਬਰਾੜ, ਤਹਿਸੀਲਦਾਰ, ਗਿੱਦੜਬਾਹਾ, ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ
● ਅੰਮ੍ਰਿਤਾ ਅਗਰਵਾਲ, ਨਾਇਬ ਤਹਿਸੀਲਦਾਰ, ਗਿੱਦੜਬਾਹਾ, ਸ਼੍ਰੀ ਮੁਕਤਸਰ ਸਾਹਿਬ
● ਬਲਵਿੰਦਰ ਸਿੰਘ, ਨਾਇਬ ਤਹਿਸੀਲਦਾਰ, ਡੋਡਾ, ਸ਼੍ਰੀ ਮੁਕਤਸਰ ਸਾਹਿਬ


ਪੰਜਾਬ ਸਰਕਾਰ ਦੇ ਹੁਕਮ ਦੇ ਖਿਲਾਫ ਅੜੀਅਲ ਰਵੱਈਆ ਰੱਖਣ ਵਾਲੇ ਇਕ ਹੋਰ ਤਹਿਸੀਲਦਾਰ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਹੁਣ ਤਰਨਤਾਰਨ ਦੇ ਪੱਟੀ ਇਲਾਕੇ ਦੇ ਤਹਿਸੀਲਦਾਰ ਲਛਮਨ ਸਿੰਘ ਦੇ ਖਿਲਾਫ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਕੁਝ ਦੇਰ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਸਬੰਧੀ ਹੜਤਾਲ ਰੋਕ ਕੇ ਕੰਮ ਉੱਤੇ ਪਰਤਣ ਸਬੰਧੀ ਹੁਕਮ ਨਾ ਮੰਨਣ ਉੱਤੇ 14 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਮੋਗਾ, ਫਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਤਹਿਸੀਲਦਾਰ ਸ਼ਾਮਲ ਸਨ। ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਨੋਟੀਫਿਕੇਸ਼ਨ ਵਿਚ ਲਿਖਿਆ ਕਿ ਇਹ ਹੁਕਮ ਪੰਜਾਬ ਸਿਵਲ ਸਰਵਿਸ ( ਪਨਿਸ਼ਮੈਂਟ ਤੇ ਅਪੀਲ ) ਦੇ ਨਿਯਮਾਂ ਮੁਤਾਬਕ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਸਸਪੈਂਸ਼ਨ ਦੌਰਾਨ ਇਹ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇਤ ਦਫਤਰ ਰਿਪੋਰਟ ਕਰਨਗੇ।