ਨਸ਼ਿਆਂ ਵਿਰੁੱਧ ਆਖਰੀ ਹੱਲਾ, ਯੁੱਧ ਨਸ਼ਿਆਂ ਵਿਰੁੱਧ, ਅਮਨ ਅਰੋੜਾ

Photo of author

By Gurmail

Update 5 March 2025, 11:10 PM.

ਆਪ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸੀਆਂ ਸਰਕਾਰ ਦੀਆਂ ਪ੍ਰਾਪਤੀਆਂ, ਉਹਨ੍ਹਾਂ ਨੇ ਕਿਹਾ ਸਰਕਾਰ ਲਗਭਗ 3 ਸਾਲ ਤੋਂ ਲਗਾਤਾਰ ਨਸ਼ਿਆਂ ਖਿਲਾਫ ਜੰਗ ਲੜ ਰਹੀ ਹੈ। ਜਿਸਨੂੰ ਤੇਜ਼ ਕਰਦੇ ਹੋਏ 1 ਮਾਰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਪੁਲਸ ਨੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ।

You can listen to the full press conference by clicking on the link. 👇

https://www.facebook.com/share/v/1611FDUVwT/?mibextid=qi2Omg

ਪ੍ਰੈੱਸ ਕਾਨਫਰੰਸ ਦੌਰਾਨ ਅਮਨ ਅਰੋੜਾ ਨੇ ਦੱਸਿਆ ਕਿ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੁਆਰਾ ਸਾਂਝੇ ਤੌਰ ਤੇ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਪੰਜਾਬ ਦੇ 3 ਕਰੋੜ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ ਹੈ। ਜਿਸ ਲਈ ਉਨ੍ਹਾਂ ਪੰਜਾਬ ਦੇ ਲੋਕਾਂ ਅਤੇ ਮੀਡੀਆ ਦਾ ਧੰਨਵਾਦ ਕਰਦਿਆਂ ਦੱਸਿਆ ਕਿ 1 ਮਾਰਚ ਤੋਂ 4 ਮਾਰਚ ਸ਼ਾਮ ਤੱਕ ਪੰਜਾਬ ਪੁਲਸ ਦੀਆਂ ਕਾਰਵਾਈਆਂ ਦੌਰਾਨ ਪੰਜਾਬ ਭਰ ‘ਚ NDPS Narcotic Drugs And Psychotropic Substances Act, 1985 ਅਧੀਨ 580 FIR ਦਰਜ਼ ਕਰਕੇ 789 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।

ਅਮਨ ਅਰੋੜਾ ਨੇ ਅੱਗੇ ਦੱਸਿਆ ਪੰਜਾਬ ਪੁਲਸ ਨੇ ਇਸ ਸਮੇਂ ਦੌਰਾਨ 73.77 ਕਿੱਲੋ ਹੈਰੋਇਨ, 19.5 ਕਿੱਲੋ ਅਫੀਮ, 77 ਕਿੱਲੋ ਸਿੰਥੈਟਿਕ ਡਰੱਗ ਰਿਕਵਰ ਕੀਤੀ ਹੈ। ਇਸੇ ਦੌਰਾਨ ਅਮਨ ਅਰੋੜਾ ਨੇ ਦੱਸਿਆ 25 ਫਰਵਰੀ ਤੋਂ 1 ਮਾਰਚ ਦੇ ਸਮੇਂ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੇ ਸੌਦਾਗਰਾਂ ਅਤੇ ਗੈਂਗਸਟਰ ਖਿਲਾਫ ਕ੍ਰਮਵਾਰ ਤਰਨਤਾਰਨ 11, ਮੋਗਾ 44, ਫਿਰੋਜ਼ਪੁਰ 1, ਅੰਮ੍ਰਿਤਸਰ ਪੁਲਸ 4 ਅਤੇ ਅੰਮ੍ਰਿਤਸਰ ਰੂਰਲ ਚ 1 FIR ਦਰਜ਼ ਕੀਤੀ ਗਈ ਹੈ।

ਅਮਨ ਅਰੋੜਾ ਨਸ਼ਿਆਂ ਦੇ ਮਾਮਲੇ ਚ ਸਿੱਧੇ ਤੌਰ ਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਦਿਖਾਈ ਦਿੱਤੇ, ਉਹਨ੍ਹਾਂ ਨੇ ਇੱਕ NGO ਦਾ ਨਾਮ ਲੈ ਦੋਸ਼ ਲਗਾਇਆ ਕਿ ਇਹ NGO ਨਸ਼ੇ ਦੇ ਕਾਰੋਬਾਰੀ ਲੋਕਾਂ ਦੇ ਘਰਾਂ ਤੇ ਹੋ ਰਹੀ ਪ੍ਰਸ਼ਾਸਨਿਕ ਕਾਰਵਾਈ ਦੇ ਵਿਰੋਧ ਵਿੱਚ ਅਦਾਲਤ ਗਈ ਹੈ। ਇਸਦਾ ਸਬੰਧ ਕਾਂਗਰਸੀਆਂ ਨਾਲ ਹੈ।

ਅਮਨ ਅਰੋੜਾ ਨੇ ਕਿਹਾ ਕਾਂਗਰਸੀ ਉਹਨ੍ਹਾਂ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੇ ਪੰਚਾਇਤ ਰਾਜ ਸਰਕਾਰ ਅਤੇ ਵਕਫ ਬੋਰਡ ਦੀਆਂ ਦੱਬੀਆਂ ਜ਼ਮੀਨਾਂ ਤੇ ਕਬਜ਼ਾ ਕਰ ਕੇ ਨਸ਼ਿਆਂ ਦੀ ਤਸਕਰੀ ਤੋਂ ਪੈਸੇ ਬਣਾ ਕੇ ਮਹਿਲ ਉਸਾਰੇ ਹਨ।

Leave a Comment