ਘਰ ਤੋਂ ਬਾਹਰ ਬੁਲਾ ਕੇ ਮਾਰੀਆਂ ਨੌਜਵਾਨ ਦੇ ਗੋਲੀਆਂ, ਕਰਿਆਨੇ ਦਾ ਕੰਮ ਕਰਦਾ ਸੀ।
ਫਿਰੋਜ਼ਪੁਰ ਦੇ ਵਿੱਚ ਇੱਕ ਨੌਜਵਾਨ ਦੇ ਸਰੇਆਮ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਇਹ ਨੌਜਵਾਨ 22 ਸਾਲ ਦਾ ਸੀ ਅਤੇ ਕਰਿਆਨੇ ਦਾ ਕੰਮ ਕਰਦਾ ਸੀ। ਹਾਲਾਂਕਿ ਜਿਵੇਂ ਇਹ ਆਪਣੇ ਘਰ ਆਇਆ ਤਾਂ ਇਸ ਨੂੰ ਕੁਝ ਇਸ ਦੇ ਨਾਲ ਦੇ ਨੌਜਵਾਨਾਂ ਦਾ ਫੋਨ ਆਉਂਦਾ ਹੈ। ਪਹਿਲਾਂ ਇਸਨੂੰ ਘਰ ਤੋਂ ਬਾਹਰ ਬੁਲਾਇਆ ਜਾਂਦਾ ਹੈ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਸਦੇ ਸਿਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ।

ਹਾਲਾਂਕਿ ਜਦੋਂ ਤੱਕ ਪਰਿਵਾਰ ਬਾਹਰ ਆਉਂਦਾ ਉਦੋਂ ਤੱਕ ਇਹ ਸਾਰੇ ਹਮਲਾਵਰ ਫਰਾਰ ਹੋ ਚੁੱਕੇ ਸੀ ਅਤੇ ਨੌਜਵਾਨ ਜ਼ਮੀਨ ਤੇ ਤੜਫ ਰਿਹਾ ਸੀ। ਜਿਵੇਂ ਹੀ ਨੌਜਵਾਨ ਨੂੰ ਹਸਪਤਾਲ ਲਿਜਾਂਦਾ ਗਿਆ। ਉੱਥੇ ਜਾ ਕੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।