ਰਜਿੰਦਰ ਦੀਪਾ ਨਿਡਰ ‘ਅਤੇ ਨਿਧੜਕ ਸਿਆਸਤਦਾਨ ਕਿਵੇਂ ਬਣਿਆ?…….

Photo of author

By Gurmail

Update 9 March 2025, Time 10:00 PM

ਰਜਿੰਦਰ ਦੀਪਾ ਦਾ ਪਿਛੋਕੜ ਮੁਕਤਸਰ ਸਾਹਿਬ ਦੇ ਇੱਕ ਵਪਾਰਕ ਪਰਿਵਾਰ ਤੋਂ ਹੈ। ਦੀਪਾ ਜੀ ਦੇ ਦੱਸਣ ਮੁਤਾਬਕ ਉਹਨ੍ਹਾਂ ਦੇ ਪਰਿਵਾਰ ਦਾ ਸ਼ੁਰੂ ਚ ਸਿਆਸਤ ਨਾਲ ਕੋਈ ਸਰੋਕਾਰ ਨਹੀਂ ਸੀ। ਉਨ੍ਹਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ 80 ਦੇ ਦਹਾਕੇ ਦੌਰਾਨ ਵਿਦਿਆਰਥੀ ਸਿਆਸਤ ਤੋਂ ਹੋਈ ਸੀ।

ਰਜਿੰਦਰ ਦੀਪਾ ਜੀ ਦਾ ਜਨਮ ਮੁਕਤਸਰ ਸਾਹਿਬ ਦੇ ਸ੍ਰੀ ਸੋਹਣ ਲਾਲ ਜੀ ਦੇ ਗ੍ਰਹਿ ਵਿਖੇ 8-2-1961 ਨੂੰ ਹੋਇਆ। ਉਹਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਮੁਕਤਸਰ ਸਾਹਿਬ ਦੇ DAV ਸਕੂਲ ਮੁਕਤਸਰ ਤੋਂ ਹੋਈ ਅਤੇ 2 ਸਾਲ ਸਰਕਾਰੀ ਕਾਲਜ ਮੁਕਤਸਰ ਚ ਪੜ੍ਹਾਈ ਕਰਨ ਤੋਂ ਬਾਅਦ ਦੀਪਾ ਨੇ 1980 ਚ DAV ਕਾਲਜ ਚੰਡੀਗੜ੍ਹ ਚ ਦਾਖਲਾ ਲਿਆ ਅਤੇ BA ਦੀ ਡਿਗਰੀ ਪ੍ਰਾਪਤ ਕੀਤੀ।

ਉਸ ਤੋਂ ਬਾਅਦ ਉਨ੍ਹਾਂ PU ਕੈਂਪਸ ਦਾਖਲਾ ਲੈ ਲਿਆ, ਜਿੱਥੋਂ MA ਦੀ ਡਿਗਰੀ ਦੇ ਨਾਲ-2 ਵਿਦਿਆਰਥੀ ਸਿਆਸਤ ਵਿੱਚ ਵੀ ਆਪਣੇ ਆਪ ਨੂੰ ਸਥਾਪਤ ਕਰਨ ਚ ਕਾਮਯਾਬੀ ਹਾਸਲ ਕੀਤੀ।

Photo: From the early days of Rajinder Deepa’s political journey.

ਰਜਿੰਦਰ ਦੀਪਾ ਦੇ ਸਿਆਸੀ ਜੀਵਨ ਦੀ ਸ਼ੁਰੂਆਤ 1980 ਚ DAV ਕਾਲਜ ਦੇ ਸੈਕਟਰੀ ਬਣਨ ਤੋਂ ਹੋਈ। ਉਹ 1982 ਚ PU ਸਟੂਡੈਂਟ ਯੂਨੀਅਨ ਦੇ ਪ੍ਰਧਾਨ ਬਣੇ, ਇੱਥੇ ਦਿਲਚਸਪ ਗੱਲ ਇਹ ਰਹੀ ਉਹਨ੍ਹਾਂ ਅਤੇ ਸਹਿਯੋਗੀਆਂ ਨੂੰ 85% ਤੋਂ ਵੱਧ ਵੋਟਾਂ ਮਿਲੀਆਂ, ਉਸ ਤੋਂ ਬਾਅਦ ਰਜਿੰਦਰ ਦੀਪਾ 1983 ਚ ਲਗਾਤਾਰ ਦੂਜੀ ਵਾਰ ਫਿਰ ਤੋਂ 80% ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ।

photo: Rajinder Deepa and his college friends.

ਰਜਿੰਦਰ ਦੀਪਾ ਦੀ ਸਿਆਸੀ ਕਾਬਲੀਅਤ ਦਾ ਅੰਦਾਜ਼ਾ ਉਹਨਾਂ ਦੇ ਸਿਆਸੀ ਜੀਵਨ ਦੀ ਪਹਿਲੀ ਵੱਡੀ ਸਫ਼ਲਤਾ 1984 PU ਸੈਨੇਟ ਦੇ ਇਲੈਕਸ਼ਨ ਦੌਰਾਨ 23 ਸਾਲ ਦੀ ਉਮਰ ਚ ਸਭ ਤੋਂ ਨੋਜਵਾਨ ਜੇਤੂ ਵਜੋਂ ਸੈਨੇਟ ਮੈਂਬਰ ਬਣਨ ਅਤੇ 1988 ਚ ਲਗਾਤਾਰ 32 ਸਾਲ ਤੋਂ ਸੈਨੇਟ ਚੋਣਾਂ ਜਿੱਤ ਰਹੇ ਸਵ. ਜੀਵਨ ਤਿਵਾੜੀ ਨੂੰ ਹਰਾਉਣ ਤੋਂ ਲਾਇਆ ਜਾ ਸਕਦਾ ਹੈ।

ਰਜਿੰਦਰ ਦੀਪਾ ਦਾ ਪੰਜਾਬ ਦੀ ਸਿਆਸਤ ਚ ਯੂਥ ਕਾਂਗਰਸ ਦੇ ਸੈਕਟਰੀ ਤੋਂ ਸਫਰ ਸ਼ੁਰੂ ਹੋਇਆ ਅਤੇ ਉਹ ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸੈਕਟਰੀ ਹੋਣ ਦੇ ਨਾਤੇ ਦੱਸਦੇ ਹਨ, ਉਹਨਾਂ ਨੇ ਕਾਂਗਰਸ ਪ੍ਰਧਾਨ ਪਵਨ ਬਾਂਸਲ, ਪ੍ਰਤਾਪ ਸਿੰਘ ਬਾਜਵਾ ਨਾਲ ਵੀ ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਲਈ ਕੰਮ ਕੀਤਾ।

Photos: official Rajinder Deepa FB.

ਉਹ ਗੱਲਬਾਤ ਦੌਰਾਨ ਰਣਦੀਪ ਸੁਰਜੇਵਾਲਾ, ਕੁਮਾਰੀ ਸ਼ੈਲਜਾ, ਮਨੀਸ਼ ਤਿਵਾੜੀ ਅਤੇ ਕੁਲਜੀਤ ਨਾਗਰਾ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਉਹਨ੍ਹਾਂ ਸਾਰਿਆਂ ਨੇ ਇਕੱਠੇ ਹੀ ਯੂਥ ਕਾਂਗਰਸ ਲਈ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਸੀ।

ਸੁਨਾਮ ਦੀ ਸਿਆਸਤ ਚ ਆਪਣੇ ਸਫਰ ਦੀ ਸ਼ੁਰੂਆਤ ਦੀ ਗੱਲ ਕਰਦੇ ਹੋਏ ਰਜਿੰਦਰ ਦੀਪਾ ਦੱਸਦੇ ਹਨ, ਭਗਵਾਨ ਦਾਸ ਅਰੋੜਾ ਜੀ ਦੇ ਪਰਿਵਾਰ ਨਾਲ ਦਾਮਾਦ ਵਜੋਂ ਜੁੜਨ ਤੋਂ ਬਾਅਦ, ਬਾਉ ਜੀ ਦੇ ਸੁਨਾਮ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ 1991 ਵਿਧਾਨ ਸਭਾ ਚੋਣਾਂ ਰੱਦ ਹੋਣ ਤੋਂ ਬਾਅਦ, 1992 ਚੋਣਾਂ ਲਈ ਬਾਉ ਭਗਵਾਨ ਦਾਸ ਅਰੋੜਾ ਲਈ ਕਾਂਗਰਸ ਪਾਰਟੀ ਦਾ ਟਿਕਟ ਲੈਣ ਲਈ ਦੀਪਾ ਜੀ ਨੇ ਪਾਰਟੀ ਤੱਕ ਪਹੁੰਚ ਕੀਤੀ, ਜਿਸਨੂੰ ਉਸ ਸਮੇਂ ਦੇ ਆਗੂਆਂ ਨੇ ਪ੍ਰਵਾਨ ਕਰ ਲਿਆ ਅਤੇ ਦੀਪਾ ਅਤੇ ਬਾਉ ਜੀ ਦੀ ਮਿਹਨਤ ਦੀ ਬਦੌਲਤ ਉਹਨ੍ਹਾਂ ਅਕਾਲੀ ਆਗੂ ਸਨਮੁੱਖ ਸਿੰਘ ਮੋਖਾ ਨੂੰ ਪਹਿਲੀ ਵਾਰ ਹਰਾਇਆ। ਜਿਸ ਤੋਂ ਬਾਅਦ ਬਾਉ ਭਗਵਾਨ ਦਾਸ ਅਰੋੜਾ ਜੀ ਨੂੰ ਸਰਦਾਰ ਹਰਚਰਨ ਮੰਤਰੀ ਬਰਾੜ ਦੀ ਅਗਵਾਈ ਵਾਲੀ ਸਰਕਾਰ ਦੇ ਮੰਡਲ ਚ ਥਾਂ ਮਿਲੀ।

Photos: official Rajinder Deepa FB.

ਉਸਤੋਂ ਬਾਅਦ ਦੀਪਾ ਜੀ ਨੇ ਲਗਾਤਾਰ ਹਲਕੇ ਚ ਬਾਉ ਭਗਵਾਨ ਦਾਸ ਅਰੋੜਾ ਦੇ ਨਾਲ ਵਿਚਰਨਾ ਸ਼ੁਰੂ ਕੀਤਾ ਅਤੇ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸਦੇ ਨਤੀਜੇ ਵੱਜੋਂ 1997 ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਹਨੇਰੀ ਚ ਭਗਵਾਨ ਦਾਸ ਅਰੋੜਾ ਨੇ ਅਕਾਲੀ ਦਲ ਦੇ ਵੱਡੇ ਆਗੂ ਨੂੰ ਹਰਾਇਆ।

ਬਾਉ ਜੀ ਦੀ ਮੌਤ ਤੋਂ ਬਾਅਦ 2002 ਚ ਕਾਂਗਰਸ ਨੇ ਦੀਪਾ ਦੀ ਪਤਨੀ ਸੋਨੀਆ ਅਰੋੜਾ ਨੂੰ ਸੁਨਾਮ ਹਲਕੇ ਦੀ ਨੁਮਾਇੰਦਗੀ ਲਈ ਚੁਣਿਆ ਅਤੇ ਪਾਰਟੀ ਟਿਕਟ ਤੇ ਚੋਣ ਲੜਾਈ,

2007 ਚ ਦੀਪਾ ਨੇ ਆਜ਼ਾਦ ਚੋਣ ਲੜ ਕੇ 19000 ਤੋਂ ਵੱਧ ਵੋਟਾਂ ਹਾਸਲ ਕਰਦੇ ਹੋਏ, ਹਲਕੇ ਦੀ ਸਿਆਸਤ ਵਿੱਚ ਸਿਆਸੀ ਤੌਰ ਤੇ ਖੁਦ ਨੂੰ ਹੋਰ ਮਜ਼ਬੂਤ ਕਰ ਲਿਆ।

ਰਜਿੰਦਰ ਦੀਪਾ 2017 ਤੱਕ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ 2017 ਤੋਂ ਬਾਅਦ ਉਹਨਾਂ ਪਾਰਟੀ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ, ਹੁਣ ਉਹ ਅਕਾਲੀ ਦਲ ਬਾਦਲ ਦੇ ਸੁਨਾਮ ਤੋਂ ਹਲਕਾ ਇੰਚਾਰਜ ਵਜੋਂ ਕੰਮ ਕਰ ਰਹੇ ਹਨ।

Photos: official Rajinder Deepa FB.

ਅਸੀਂ ਮੰਨਦੇ ਹਾਂ ਜਿੱਤ ਹਾਰ ਕਿਸਮਤ ਦੇ ਸਿਤਾਰਿਆਂ ਦੀ ਖੇਡ ਹੈ। ਜੇਕਰ ਜਿੱਤ ਹਾਰ ਨੂੰ ਪਾਸੇ ਰੱਖ ਕੇ ਗੱਲ ਕੀਤੀ ਜਾਵੇ ਤਾਂ ਸੁਨਾਮ ਹਲਕੇ ਦੇ ਲੋਕਾਂ ਚ ਇੱਕ ਚਰਚਾ ਹਮੇਸ਼ਾ ਬਣੀ ਰਹਿੰਦੀ ਹੈ। ਮੌਜੂਦਾ ਸਿਆਸਤ ਚ ਸੁਨਾਮ ਹਲਕੇ ਚ ਰਜਿੰਦਰ ਦੀਪਾ ਇੱਕ ਅਜਿਹਾ ਸਿਆਸਤਦਾਨ ਹੈ, ਜਿਹੜਾ ਆਪਣੇ ਲੋਕਾਂ ਅਤੇ ਵਰਕਰਾਂ ਨੂੰ ਦਿੱਲੋਂ ਸਤਿਕਾਰ ਦੇਣਾ ਜਾਣਦਾ ਹੈ। ਦੀਪਾ ਆਪਣੇ ਵਰਕਰਾਂ ਨਾਲ ਇੱਕ ਸਿਆਸਤਦਾਨ ਵੱਜੋਂ ਨਹੀਂ, ਬਲਕਿ ਇੱਕ ਭਰਾ ਵਾਂਗ ਹਰੇਕ ਸਮੇਂ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦਾ ਹੈ।

ਆਪਣੇ ਲੋਕਾਂ ਲਈ ਦਿੱਲੋਂ ਕੰਮ ਕਰਨ ਵਾਲੇ ਸਿਆਸਤਦਾਨ ਦੀ ਜੀਵਨੀ ਸਾਡੇ ਸਰੋਤਿਆਂ ਸਾਹਮਣੇ ਲੈ ਕੇ ਆਉਣੀ ਸਾਡੇ ਲਈ ਮਾਨ ਵਾਲੀ ਗੱਲ ਹੈ।

Leave a Comment