ਫਾਜਿਲਕਾ ਦੀ ਇੱਕ ਕੁੜੀ ਨੇ Instagram ਰਾਹੀਂ ਕਾਂਸਟੇਬਲ ਨਾਲ ਦੋਸਤੀ ਕੀਤੀ ਵਿਆਹ ਦਾ ਝਾਂਸਾ ਦੇ ਕੇ ਠੱਗੇ 10 ਲੱਖ ਰੁਪਏ, ਲੜਕੀ ਪਹਿਲਾਂ ਹੀ ਵਿਆਹੀ ਹੋਈ ਸੀ।
ਪੰਜਾਬ ਪੁਲਸ ਦੇ ਕਾਂਸਟੇਬਲ ਲਖਵਿੰਦਰ ਸਿੰਘ ਦੁਆਰਾ ਆਪਣੇ ਨਾਲ ਹੋਈ ਠੱਗੀ ਦੀ ਇੱਕ FIR ਥਾਣੇ ਦਰਜ ਕਰਵਾਈ ਗਈ ਹੈ। ਸ਼ਿਕਾਇਤ ਅਨੁਸਾਰ ਮਨਪ੍ਰੀਤ ਕੌਰ ਨਾਮ ਦੀ ਲੜਕੀ ਨਾਲ ਪੀੜਤ ਮੁਲਾਜ਼ਮ ਦੀ ਦੋਸਤੀ Instagram ਤੋਂ ਹੋਈ, ਦੋਵਾਂ ਦੀ ਦੋਸਤੀ ਪਿਆਰ ਚ ਤਬਦੀਲ ਹੋਣ ਤੋਂ ਬਾਅਦ ਦੋਵੇਂ ਕਈ ਵਾਰ ਇੱਕ ਦੂਜੇ ਨੂੰ ਮਿਲੇ,

ਪੀੜਤ ਪੁਲਸ ਮੁਲਾਜ਼ਮ ਅਤੇ ਕਥਿਤ ਮਨਪ੍ਰੀਤ ਕੌਰ ਗਰੇਵਾਲ ਦੀ ਫੋਟੋ।
ਸ਼ਿਕਾਇਤ ਕਰਤਾ ਅਨੁਸਾਰ ਲੜਕੀ ਉਸਨੂੰ ਮਨਪ੍ਰੀਤ ਦੁਆਰਾ ਫਾਜਿਲਕਾ ਸਦਰ ਥਾਣੇ ਚ ਨੋਕਰੀ ਕਰਨ ਦੀ ਗੱਲ ਆਖੀ ਗਈ ਸੀ। ਉਹ ਹਮੇਸ਼ਾ ਉਸਨੂੰ ਪੁਲਸ ਯੂਨੀਫਾਰਮ ਚ ਮਿਲਣ ਲਈ ਆਉਂਦੀ ਸੀ।
ਲਖਵਿੰਦਰ ਸਿੰਘ ਨੇ ਸ਼ਿਕਾਇਤ ਚ ਦੱਸਿਆ ਕਿ ਮਨਪ੍ਰੀਤ ਨਾਲ ਉਸਦੀ ਮੰਗਣੀ ਦੀ ਤਾਰੀਖ ਤੈਅ ਹੋ ਚੁੱਕੀ ਸੀ। ਪਰ ਮਨਪ੍ਰੀਤ ਨੇ ਤੈਅ ਤਾਰੀਖ ਤੋਂ ਪਹਿਲਾਂ ਹੀ ਉਹਨ੍ਹਾਂ ਨੂੰ ਫੋਨ ਕਰਕੇ ਆਪਣੇ ਘਰ ਮਰਗ ਹੋਣ ਦੀ ਗੱਲ ਆਖੀ ਅਤੇ ਮੰਗਣੀ ਲਈ ਨਾਂ ਆਉਣ ਲਈ ਕਹਿ ਕੇ ਲਖਵਿੰਦਰ ਸਿੰਘ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ।
ਜਦੋਂ ਪੀੜਤ ਨੂੰ ਸ਼ੱਕ ਹੋਇਆ ਤਾਂ ਉਹਨਾਂ ਸਦਰ ਪੁਲਸ ਥਾਣਾ ਫਾਜਿਲਕਾ ਤੋਂ ਜਦੋਂ ਪਤਾ ਕਰਿਆ ਤਾਂ ਓਥੇ ਕੋਈ ਮਨਪ੍ਰੀਤ ਨਾਂ ਦੀ ਮੁਲਜ਼ਮ ਮੌਜੂਦ ਹੀ ਨਹੀਂ ਸੀ।

ਜਾਂਚ ਅਧਿਕਾਰੀ
ਜਦੋਂ ਪੀੜਤ ਮੁਲਾਜ਼ਮ ਨੇ ਇਸ ਲੜਕੀ ਬਾਰੇ ਹੋਰ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ, ਇਹ ਫਾਜਿਲਕਾ ਦੇ ਛੋਟੀ ਉੜੀਆ ਪਿੰਡ ਚ ਵਿਆਹੀ ਹੋਈ ਹੈ। ਇਸਦੇ ਪਤੀ ਦਾ ਨਾਂ ਸੁਖਵਿੰਦਰ ਸਿੰਘ ਹੈ ਅਤੇ ਇੱਕ ਬੇਟੀ ਦੀ ਮਾਂ ਵੀ ਹੈ।
ਪੁਲਸ ਨੇ ਇਸ ਮਾਮਲੇ ਵਿੱਚ ਪੀੜਤ ਦੀ ਸ਼ਿਕਾਇਤ ਤੇ ਲੜਕੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।