Photo of author

By Gurmail Singh

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੰਬੀ ਬਲਾਕ ਵਿੱਚ ਵੰਡੇ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀਆਂ ‘ਤਸਵੀਰਾਂ’ ਵਾਲੇ ‘ਪੱਤਰਾਂ’ (ਸਰਟੀਫਿਕੇਟ) ਦਾ ਮੁੱਦਾ ਲੋਕ ਸਭਾ ਵਿੱਚ ਗੂੰਜ ਪਿਆ ਹੈ।

ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ’ਚ ਸਿਆਸੀ ਫੋਟੋਆਂ ਵਾਲੇ ‘ਪੱਤਰਾਂ’ ਬਾਰੇ ਸੁਆਲ ਉਠਾਇਆ। ਉਨ੍ਹਾਂ ਹਲਕਾ ਲੰਬੀ ਦੇ ਪਿੰਡ ਸਿੰਘੇਵਾਲਾ ਦੀ ਪੰਚਾਇਤ ਦੀ ਸ਼ਿਕਾਇਤ ਦੇ ਹਵਾਲੇ ਨਾਲ ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਲੋਂ ਜਵਾਬ ਮੰਗਿਆ।

Pradhan Mantri Gramin Awaas Yojana

image PMAYG

ਅਕਾਲੀ ਸੰਸਦ ਮੈਂਬਰ ਨੇ ਆਪਣੇ ਸੁਆਲ ਵਿੱਚ ਆਖਿਆ ਕਿ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਆਪਣੀ ਤੇ ਮੁੱਖ ਮੰਤਰੀ ਪੰਜਾਬ ਦੀ ਫੋਟੋ ਵਾਲੇ ਸਰਟੀਫਿਕੇਟ ਗਰੀਬਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਵੰਡੇ ਜਾ ਰਹੇ ਹਨ।

ਇਸ ਬਾਰੇ ਪੰਚਾਇਤ ਨੂੰ ਕੋਈ ਜਾਣਕਾਰੀ ਤੱਕ ਨਹੀਂ ਹੈ। ਉਨ੍ਹਾਂ ਸਿੰਘੇਵਾਲਾ ਪੰਚਾਇਤ ਦਾ ਸ਼ਿਕਾਇਤ ਪੱਤਰ ਦਿਖਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸਕੀਮ ’ਤੇ ਮੁੱਖ ਮੰਤਰੀ ਪੰਜਾਬ ਤੇ ਖੇਤੀਬਾੜੀ ਮੰਤਰੀ ਦੀਆਂ ਫੋਟੋਆਂ ਕਿਸ ਆਧਾਰ ’ਤੇ ਲਗਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਬੀਡੀਪੀਓ ਦਫ਼ਤਰ ਦੇ ਪੱਧਰ ’ਤੇ ਹੋ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ’ਤੇ ਮਗਨਰੇਗਾ ਦੇ ਫੰਡ ਅਤੇ ਸਕੀਮਾਂ ਨੂੰ ਚੁਣੀਆਂ ਪੰਚਾਇਤਾਂ ਨੂੰ ਅਣਗੌਲਿਆ ਕਰਕੇ ਆਪਣੇ ਚਹੇਤਿਆਂ ਜ਼ਰੀਏ ਲਾਗੂ ਕਰਨ ਦੇ ਦੋਸ਼ ਲਗਾਏ।

ਜਾਣਕਾਰੀ ਅਨੁਸਾਰ ਬੀਤੀ 26 ਫਰਵਰੀ ਨੂੰ ਸੱਤਾਧਾਰੀ ਧਿਰ ਵੱਲੋਂ ਪਿੰਡ ਸਿੰਘੇਵਾਲਾ ’ਚ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੀਆਂ ਫੋਟੋਆਂ ਵਾਲੇ ਪੀਐੱਮਏਵਾਈ ਦੇ ਸਰਟੀਫਿਕੇਟ ਪੱਤਰ ਵੰਡੇ ਗਏ ਸਨ। ਇੱਥੋਂ ਦੇ ਸਰਪੰਚ ਰਵਿੰਦਰ ਸਿੰਘ ਤੇ ਪੰਚਾਇਤ ਮੈਂਬਰਾਂ ਨੇ ਇਨ੍ਹਾਂ ਪੱਤਰਾਂ ਨੂੰ ‘ਫਰਜ਼ੀ’ ਦੱਸਦੇ ਪ੍ਰਧਾਨ ਮੰਤਰੀ ਤੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਨੂੰ ਸ਼ਿਕਾਇਤ ਭੇਜੀ ਸੀ।

ਸ਼ਿਕਾਇਤ ’ਚ ਸਰਪੰਚ ਰਵਿੰਦਰ ਸਿੰਘ ਨੇ ਕਿਹਾ ਕਿ ਪੀਐਮਏਵਾਈ ਦੀ ਰਕਮ ਸਿੱਧੀ ਲਾਭਪਾਤਰੀ ਦੇ ਖਾਤੇ ਆਉਂਦੀ ਹੈ। ਸਰਟੀਫਿਕੇਟ ਪੱਤਰਾਂ ਦਾ ਕੋਈ ਕਾਨੂੰਨੀ ਵਜੂਦ ਨਹੀਂ ਹੈ। ਇਨ੍ਹਾਂ ਜ਼ਰੀਏ ਵੋਟਾਂ ਖਾਤਰ ਗਰੀਬ ਲੋੋਕਾਂ ਦਾ ਸਿਆਸੀ ਅਤੇ ਮਾਨਸ਼ਿਕ ਸ਼ੋਸ਼ਣ ਕੀਤਾ ਜਾ ਰਿਹਾ।

ਜਾਣਕਾਰੀ ਅਨੁਸਾਰ ਆਵਾਸ ਯੋਜਨਾ ਦੇ ਸਨਦ ਪੱਤਰਾਂ ਵੰਡ ਦੀ ਕਾਹਲ ’ਚ ਮਰੇ ਤੇ ਜਿਉਂਦੇ ਵੀ ਨਹੀਂ ਪਰਖੇ ਜਾ ਰਹੇ। ਸਿੰਘੇਵਾਲਾ ਵਿੱਚ 4 ਸਾਲ ਪਹਿਲਾਂ ਮਰ ਚੁੱਕੇ ਜੀਤੂ ਸਿੰਘ ਨੂੰ ਸਨਦ ਪੱਤਰ ਵੰਡ ਦਿੱਤਾ ਗਿਆ। ਉਸ ਦੇ ਦਿਵਿਆਂਗ ਭਰਾ ਸਾਹਿਬ ਰਾਮ ਨੇ ਸਨਦ ਪੱਤਰ ਤੇ ਮੌਤ ਸਰਟੀਫਿਕੇਟ ਵਿਖਾਉਂਦੇ ਕਿਹਾ ਕਿ ‘ਉਸਦੇ ਭਰਾ ਜੀਤੂ ਸਿੰਘ ਦੀ 25 ਅਗਸਤ 2020 ਨੂੰ ਮੌੌਤ ਹੋ ਚੁੱਕੀ ਹੈ। ਉਸਦਾ ਬੈਂਕ ਖਾਤਾ ਵੀ ਬੰਦ ਹੈ। ‘ਸਨਦ’ ਪੱਤਰ ਬਿਨਾਂ ਮੌਜੂਦਾ ਸਥਿਤੀ ਪਰਖੇ ਜਾਰੀ ਕਰ ਦਿੱਤਾ ਗਿਆ’।

ਸਰਪੰਚ ਰਵਿੰਦਰ ਸਿੰਘ ਨੇ ਆਂਗਣਵਾੜੀ ਵਰਕਰ ਨੂੰ ਵੀ ਸਨਦ ਪੱਤਰ ਵੰਡਣ ’ਤੇ ਸੁਆਲ ਉਠਾਇਆ ਹੈ।

ਕੇਂਦਰੀ ਟੀਮ ਭੇਜ ਕੇ ਜਾਂਚ ਕਰਾਂਗੇ:

ਸ਼ਿਵਰਾਜ ਚੌਹਾਨ ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੁਆਲ ’ਚ ਕਿਹਾ ਕਿ ਜਿੱਥੇ-ਜਿੱਥੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਹੋਵੇਗਾ। ਸਰਕਾਰੀ ਫੰਡਾਂ ਦੀ ਦੁਰਵਰਤੋਂ ਤੇ ਨਿਯਮਿਕ ਉਲੰਘਣਾ ਹੋਵੇਗੀ। ਉਨਾਂ ਕੇਂਦਰੀ ਟੀਮ ਭੇਜ ਅਤੇ ਕਰਵਾਈ ਦਾ ਭਰੋਸਾ ਦਿਵਾਇਆ।

Leave a Comment