Photo of author

By Gurmail Singh

Asia Cup T20 2025: ਕੀ ਦੇਸ਼ ਭਗਤੀ ਸਮੇਂ ਅਤੇ ਵਿਅਕਤੀ ਨੂੰ ਦੇਖ ਕੇ ਬਦਲ ਲਈ ਜਾਂਦੀ ਹੈ?

Asia Cup T20 2025: ਸਿਆਸਤਦਾਨ ਅਤੇ ਅੰਧ ਭਗਤ ਪਹਿਲਗਾਮ ਅਤੇ operation Sindoor ਭੁੱਲ ਕੇ ਕ੍ਰਿਕਟ ਨੂੰ ਪ੍ਰਮੋਟ ਕਰਨਗੇ ਤਾਂ ਦੇਸ਼ਭਗਤੀ ਜੇਕਰ ਦਿਲਜੀਤ ਦੀ ਫਿਲਮ ਚ ਪਾਕਿ Actress ਨੇ ਕੰਮ ਕਰ ਲਿਆ ਗੱਦਾਰੀ।

SNPNEWS.IN News Cricket Update Sep 25: ਭਾਰਤ ਪਾਕਿਸਤਾਨ ਦਾ ਮੈਚ ਅਕਸਰ ਖੇਡ ਤੋਂ ਜ਼ਿਆਦਾ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਪਾਕਿ ਦੇ ਰਿਸ਼ਤੇ ਬੇਹੱਦ ਖਰਾਬ ਹੋਏ। ਪਿਛਲੇ ਦਿਨੀਂ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੂੰ ਪਾਕਿ ਐਕਟਰੈਸ ਨਾਲ਼ ਫਿਲਮ ਵਿੱਚ ਕਰਨ ਕਰਕੇ (ਦੇਸ਼ ਭਗਤਾਂ ਨੇ ਨਿਸ਼ਾਨਾ ਬਣਾਇਆ) ਸੀ। ਉਹੀ ਅੰਧ ਭਗਤ Asia Cup T20 2025 ਦੌਰਾਨ ਭਾਰਤ ਪਾਕਿ ਦਰਮਿਆਨ ਦੁਬਈ ਦੇ international ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ ਮੈਚ ਚੁੱਪ ਹੋ ਗਏ ਹਨ। ਸਵਾਲ ਹੁਣ ਕਿਉਂ ਨਹੀਂ ਸਰਟੀਫਿਕੇਟ ਵੰਡੇ ਗਏ? ਖੇਡ ਅਤੇ ਮਨੋਰੰਜਨ ਜਗਤ ਨੂੰ (ਦੇਸ਼ ਅਤੇ ਦੇਸ਼ ਭਗਤੀ) ਵਰਗੇ ਸੰਵੇਦਨਸ਼ੀਲ ਮੁੱਦੇ ਨਾਲ ਰਲਗੱਡ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਭਾਰਤ ਨੇ ਏਸ਼ੀਆ ਕੱਪ ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਤੇ ਨੈਸ਼ਨਲ ਮੀਡੀਆ ਏਸ ਗੱਲ ਨੂੰ ਉਭਾਰੀ ਜਾਂਦਾ ਕਿ ਮੈਚ ਜਿੱਤਣ ਪਿੱਛੋਂ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਵੀ ਨਹੀਂ ਮਿਲਾਇਆl

ਕ੍ਰਿਕਟ ਨੋਟ ਦਿੰਦੀ ਹੈ ਤਾਂ ਦੇਸ਼ ਭਗਤੀ ਦੇ ਸਿਧਾਂਤ ਬਦਲ ਗਏl ਫ਼ਿਲਮਾਂ, ਸੀਰੀਅਲ ਓਨੇ ਨੋਟ ਨਹੀਂ ਦਿੰਦੇ ਤਾਂ ਗੱਲ ਹੋਰl ਜੇ ਦਰਿਆਦਿਲੀ ਆਈ ਹੀ ਹੈ ਤਾਂ ਕਰਤਾਰਪੁਰ ਲਾਂਘਾ ਵੀ ਖੋਲ੍ਹ ਦਿਓl

ਜਿਹੜੇ ਅਖੌਤੀ ਦੇਸ਼ ਭਗਤ ਸੰਘ ਪਾੜ-ਪਾੜ ਵਤਨਪ੍ਰਸਤੀ ਦਿਖਾਉਂਦੇ ਸੀ, ਕ੍ਰਿਕਟ ਮੈਚ ਮੌਕੇ ਕੋਮਾ ‘ਚ ਚਲੇ ਗਏl ਚਲੋ ਜੇ ਗਏ ਹੀ ਓ ਤਾਂ ਏਵੇਂ ਹੀ ਰਿਹੋ, ਥੋਡਾ ਹਾਲ ਮੁਰਦਾ ਬੋਲੂ ਖੱਫਣ ਪਾੜੂ ਵਾਲਾ ਹੀ ਆl

Subcribe Our YouTube Channel

Leave a Comment