Photo of author

By Gurmail Singh

Death Of A Medical Student ਸੈਲਫੀ ਲੈਂਦੇ ਸਮੇਂ ਡੂੰਘੇ ਖੱਡੇ ਚ ਡਿੱਗਿਆ ਮੈਡੀਕਲ ਦਾ ਵਿਦਿਆਰਥੀ, ਪਾਣੀ ਚ ਡੁੱਬਣ ਕਾਰਨ ਹੋਈ ਮੌਤ ,ਦੋਸਤਾਂ ਨਾਲ ਗਿਆ ਸੀ ਘੁੰਮਣ

Death Of A Medical Student

ਹਿਮਾਚਲ ‘ਚ ਧਰਮਸ਼ਾਲਾ ਦੇ ਮੈਕਲਿਓਡਗੰਜ ਵਿੱਚ ਸੈਲਫੀ ਲੈਂਦੇ ਸਮੇਂ ਡੂੰਘੇ ਖੱਡੇ ਵਿੱਚ ਡਿੱਗਣ ਨਾਲ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਸਟਿਨ ਵਜੋਂ ਹੋਈ ਹੈ, ਜੋ ਕਿ ਬਟਾਲਾ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ ਹੈ।

Death Of A Medical Student ਹਿਮਾਚਲ ‘ਚ ਧਰਮਸ਼ਾਲਾ ਦੇ ਮੈਕਲਿਓਡਗੰਜ ਵਿੱਚ ਸੈਲਫੀ ਲੈਂਦੇ ਸਮੇਂ ਡੂੰਘੇ ਖੱਡੇ ਵਿੱਚ ਡਿੱਗਣ ਨਾਲ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ।

ਮ੍ਰਿਤਕ ਦੀ ਪਛਾਣ ਜਸਟਿਨ ਵਜੋਂ ਹੋਈ ਹੈ, ਜੋ ਕਿ ਬਟਾਲਾ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਿਕ ਜਸਟਿਨ ਭਾਗਸੁਨਾਗ ਝਰਨੇ ਦੇ ਨੇੜੇ ਸੈਲਫੀ ਲੈ ਰਿਹਾ ਸੀ।

ਉਹ ਆਪਣੇ ਦੋ ਦੋਸਤਾਂ ਆਸ਼ੀਸ਼ ਅਤੇ ਪੀਟਰ ਨਾਲ ਮੰਗਲਵਾਰ ਸ਼ਾਮ 7 ਵਜੇ ਘੁੰਮਣ ਆਇਆ ਸੀ। ਸੈਲਫੀ ਲੈਂਦੇ ਸਮੇਂ ਅਚਾਨਕ ਉਸਦਾ ਪੈਰ ਪੱਥਰ ਤੋਂ ਫਿਸਲ ਗਿਆ। ਜਿਸ ਕਾਰਨ ਉਹ ਪਾਣੀ ਨਾਲ ਭਰੇ ਡੂੰਘੇ ਖੱਡੇ ਵਿੱਚ ਡਿੱਗ ਗਿਆ। ਜਿਸ ਮਗਰੋਂ ਦੋਸਤਾਂ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਜਸਟਿਨ ਨੂੰ ਧਰਮਸ਼ਾਲਾ ਦੇ ਹਸਪਤਾਲ ਪਹੁੰਚਾਇਆ।

Click Here for More News

ਜਿਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਇਸ ਦੌਰਾਨ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੈਕਲਿਓਡਗੰਜ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਪੁਲਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰ ਨੂੰ ਸੌਂਪਣ ਦੀਆਂ ਤਿਆਰੀਆਂ ਚ ਰੁੱਝ ਗਿਆ ਹੈ।

Subcribe Our YouTube Channel

Leave a Comment