Photo of author

By Gurmail Singh

2March,2025 Time: 10:56 AM.

27 ਸਾਲਾਂ ਬਾਅਦ ਦਿੱਲੀ ਦੀ ਸੱਤਾ ਤੇ ਬੈਠੀ ਭਾਜਪਾ ਪ੍ਰਦੂਸ਼ਣ ਨੂੰ ਲੈ ਕੇ ਸਖ਼ਤੀ ਦੇ ਰੋਹ ‘ਚ ਦਿਖਾਈ ਦੇ ਰਹੀ ਹੈ ਇਸੇ ਕੜੀ ਤਹਿਤ ਦਿੱਲੀ ਭਾਜਪਾ ਦੇ ਸੀਨੀਅਰ ਆਗੂ ਅਤੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ਹੁਣ ਹੋਰ ਨਹੀਂ ਬੱਸ”

manjinder sirsa 2025 03 3d41e7dee1bb8bb5f71755e8c23c64be 823x465 1

1 ਅਪ੍ਰੈਲ ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਦਿੱਲੀ ਵਿੱਚ ਪੈਟਰੋਲ ਨਹੀਂ ਮਿਲੇਗਾ। ਦਿੱਲੀ ਸਰਕਾਰ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਸ ਸਬੰਧੀ ਸਰਕਾਰ ਦਾ ਪੱਖ ਮੀਡੀਆ ਸਾਹਮਣੇ ਰੱਖਿਆ। ਉਨ੍ਹਾਂ ਸਪੱਸ਼ਟ ਕਿਹਾ ਕਿ ਪਹਿਲਾਂ ਅਸੀਂ ਦਿੱਲੀ ਦੇ ਪ੍ਰਦੂਸ਼ਣ ਨੂੰ ਰੋਕਣਾ ਹੈ, ਫਿਰ ਹੀ ਅਸੀਂ ਦੂਜੇ ਰਾਜਾਂ ਨੂੰ ਦੱਸ ਸਕਾਂਗੇ।

ਇਸ ਫੈਸਲੇ ਤਹਿਤ ਹੁਣ ਆਗਾਮੀ 1 ਅਪ੍ਰੈਲ ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਦਿੱਲੀ ਵਿੱਚ ਪੈਟਰੋਲ ਨਹੀਂ ਮਿਲੇਗਾ।

IMG SMOG POLLUTION DELHI 2 1 SBDK5EGK

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਖਤਮ ਕਰਨ ਲਈ 1 ਅਪ੍ਰੈਲ ਤੋਂ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਪੈਟਰੋਲ ਨਹੀਂ ਮਿਲੇਗਾ। ਅਸੀਂ ਇੱਕ ਟੀਮ ਬਣਾ ਰਹੇ ਹਾਂ ਜੋ 15 ਸਾਲ ਪੁਰਾਣੇ ਵਾਹਨ ਦੀ ਪਛਾਣ ਕਰੇਗੀ। ਭਾਰੀ ਵਾਹਨਾਂ ਬਾਰੇ, ਪਹਿਲਾਂ ਅਸੀਂ ਜਾਂਚ ਕਰਾਂਗੇ ਕਿ ਕਿਹੜੇ ਵਾਹਨ ਦਿੱਲੀ ਵਿੱਚ ਦਾਖਲ ਹੋ ਰਹੇ ਹਨ। ਕੀ ਲੋਕ ਤੈਅ ਨਿਯਮਾਂ ਅਨੁਸਾਰ ਦਿੱਲੀ ਵਿੱਚ ਦਾਖ਼ਲ ਹੋ ਰਹੇ ਹਨ ਜਾਂ ਨਹੀਂ?

ਉਨ੍ਹਾਂ ਨਾਲ ਹੀ ਕਿਹਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਵਾਤਾਵਰਨ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕਈ ਵੱਡੀਆਂ ਸੰਸਥਾਵਾਂ ਹਨ, ਜੋ ਪ੍ਰਦੂਸ਼ਣ ਫੈਲਾਉਂਦੀਆਂ ਹਨ। ਅਸੀਂ ਉਨ੍ਹਾਂ ਨੂੰ ਪ੍ਰਦੂਸ਼ਣ ਘਟਾਉਣ ਲਈ ਨਵੇਂ ਯੰਤਰ ਲਗਾਉਣ ਲਈ ਵੀ ਨਿਰਦੇਸ਼ ਜਾਰੀ ਕਰ ਰਹੇ ਹਾਂ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਕਲਾਊਡ ਸੀਡਿੰਗ ‘ਤੇ ਵੀ ਕੰਮ ਸ਼ੁਰੂ ਕਰਾਂਗੇ। ਦਿੱਲੀ ਵਿੱਚ ਬਣ ਰਹੀ ਨਵੀਂ ਉੱਚੀ ਇਮਾਰਤ ਲਈ ਵੀ ਨਵੇਂ ਨਿਯਮ ਲਾਗੂ ਹੋਣਗੇ। ਸਾਡਾ ਇੱਕ ਹੀ ਟੀਚਾ ਹੈ, ਜੋ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ, ਉਸ ਦਾ ਹੱਲ ਵੀ ਦੱਸਾਂਗੇ। ਜਦੋਂ ਅਸੀਂ ਆਪਣੇ ਰਾਜ ਦਾ ਪ੍ਰਦੂਸ਼ਣ ਘਟਾਵਾਂਗੇ ਤਾਂ ਹੀ ਅਸੀਂ ਦੂਜੇ ਰਾਜਾਂ ਦੀ ਗੱਲ ਕਰ ਸਕਾਂਗੇ।

20241118091L

ਦਿੱਲੀ ਦਾ ਆਪਣਾ ਪ੍ਰਦੂਸ਼ਣ ਵੀ 50 ਫੀਸਦੀ ਤੋਂ ਵੱਧ ਹੈ। ਅਸੀਂ ਆਪਣੇ ਅਥਾਰਟੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹੈ। ਉਚੀਆਂ ਇਮਾਰਤਾਂ ‘ਤੇ ਐਂਟੀ ਸਮੋਗ ਗਨ ਲਗਾਉਣਾ ਲਾਜ਼ਮੀ ਕੀਤਾ ਜਾਵੇ, ਇਸਤੋਂ ਇਲਾਵਾ ਦਿੱਲੀ ਦੀਆਂ ਉੱਚੀਆਂ ਇਮਾਰਤਾਂ ‘ਤੇ ਐਂਟੀ ਸਮੋਗ ਗਨ ਲਗਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਹੁਣ ਦਿੱਲੀ ਦੇ ਸਾਰੇ ਕਮਰਸ਼ੀਅਲ ਕੰਪਲੈਕਸਾਂ ਅਤੇ ਹੋਟਲਾਂ ‘ਚ ਸਮੋਗ ਗਨ ਲਗਾਉਣੀ ਲਾਜ਼ਮੀ ਹੋਵੇਗੀ। ਦਿੱਲੀ ਵਿੱਚ ਖਾਲੀ ਪਈ ਜ਼ਮੀਨ ਵਿੱਚ ਨਵੇਂ ਜੰਗਲ ਬਣਾਏ ਜਾਣਗੇ ਤਾਂ ਜੋ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।

Leave a Comment