Photo of author

By Gurmail Singh

Gurbachan Singh Lakhmirwala, ਲੋਕਾਂ ਲਈ ਲੋਕਾਂ ਵਰਗਾ, ਇੱਕ ਯੁੱਗ ਪੁਰਸ਼ ‘ਅਤੇ ਦਰਵੇਸ਼ ਸਿਆਸਤਦਾਨ।

ਇੱਕ ਮਿਹਨਤਕਸ਼ ਕਿਸਾਨ ਦਾ ਪੁੱਤ ਜਦੋਂ ਰਾਜ ਭਾਗ ਦਾ ਮਾਲਕ ਬਣਿਆ, ਤਾਂ ਹਲਕੇ ਦੇ ਲੋਕਾਂ ਲਈ ਕੀਤੇ ਕੰਮਾਂ ਕਰਕੇ ਆਪਣਿਆਂ ਤੋਂ ਵੱਧ ਸਿਆਸੀ ਵਿਰੋਧੀਆਂ ਦੀ ਖੁੰਢ ਚਰਚਾ ਦਾ ਵਿਸ਼ਾ ਬਣਿਆ।

Information about the birth and childhood of Gurbachan Singh Lakhmirwala-:

ਜਨਮ, ਸੰਨ 1926 ਚ ਸਰਦਾਰ ਜ਼ੋਰਾ ਸਿੰਘ ਦੇ ਘਰ ਮਾਤਾ ਸਰਦਾਰਨੀ ਮਹਾਂ ਕੌਰ ਦੇ ਪੇਕੇ ਪਿੰਡ ਸੁਰਜਨ ਭੈਣੀ ਤਹਿ: ਮੂਨਕ ਵਿਖੇ ਹੋਇਆ ਸੀ।

ਇੱਕ ਜੱਟ ਦੇ ਪੁੱਤਰ ਦਾ (ਭੋਲੂ) ਤੋਂ ਜੱਥੇਦਾਰ ਗੁਰਬਚਨ ਸਿੰਘ ਤੱਕ ਦਾ ਸਫਰ ਮੁਸ਼ਕਿਲਾਂ ਅਤੇ ਤੰਗੀਆਂ ‘ਚੋਂ ਹੋ ਕੇ ਗੁਜਰਿਆ ਜਿਸ ਤੋਂ ਬਾਅਦ ਜੱਥੇਦਾਰ ਸਾਹਿਬ ਦਾ ਨਾਮ ਲੋਕਾਂ ਲਈ ਇੱਕ ਚਾਨਣ ਮੁਨਾਰਾ ਬਣ ਗਿਆ। ਆਪਣੇ 6 ਭੈਣ ਭਰਾਵਾਂ ਚੋਂ ਸਭ ਤੋਂ ਵੱਡੇ ਸ. ਗੁਰਬਚਨ ਸਿੰਘ ਆਪਣੇ ਬਚਪਨ ਸਮੇਂ ਤੋਂ ਹੀ ਆਪਣੇ ਭੈਣ ਭਰਾਵਾਂ ਅਤੇ ਬਾਕੀ ਬੱਚਿਆਂ ਤੋਂ ਅਲੱਗ ਸੋਚ ਦੇ ਧਾਰਨੀ ਸਨ। ਉਹ ਹਮੇਸ਼ਾ ਆਪਣੀ ਉਮਰ ਤੋਂ ਵੱਧ ਦੇ ਵਿਅਕਤੀਆਂ ਵਾਂਗ ਸੋਚ ਕੇ ਚੱਲਦੇ ਸਨ।

FB IMG 1742110959280

1947 ਦੇਸ਼ ਦੀ ਵੰਡ ਸਮੇਂ ਦੇ ਕੇਵਲ 17 ਸਾਲ ਦੀ ਉਮਰ ਵਿੱਚ ਜੱਥੇਦਾਰ ਜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਲਾਕੇ ਚ ਫੈਲੀ ਫਿਰਕੂ ਹਿੰਸਾ ਦੌਰਾਨ ਕਈ ਪਰਿਵਾਰਾਂ ਨੂੰ ਬਚਾਉਣ ‘ਚ ਭੂਮਿਕਾ ਨਿਭਾਉਂਦੇ ਹੋਏ ਫਿਰਕੂ ਮਾਹੌਲ ‘ਚ ਇਨਸਾਨੀਅਤ ਨੂੰ ਪਿਆਰ ਕਰਨ ਦਾ ਸੰਦੇਸ਼ ਦਿੱਤਾ। 1947 ਤੋਂ ਬਾਅਦ ਦੇਸ਼ ਦੀ ਵੰਡ ਅਤੇ ਅਜ਼ਾਦੀ ਤੋਂ ਬਾਅਦ ਸੂਬਿਆਂ ਦਾ ਗਠਨ ਹੋਇਆ ਤਾਂ 15 ਜੁਲਾਈ 1948 ਨੂੰ PEPSU ਹੋਂਦ ਵਿੱਚ ਆਇਆ, ਜਿਸ ਦੀ ਹੋਂਦ 1956 ਤੱਕ ਬਰਕਰਾਰ ਰਹੀ। ਇਸ ਸਮੇਂ ਦੌਰਾਨ ਜੱਥੇਦਾਰ ਜੀ ਅਕਸਰ ਮੋਰਚਿਆਂ ਅਤੇ ਅਕਾਲੀ ਸਭਾਵਾਂ ਚ ਭਾਗ ਲਿਆ ਕਰਦੇ ਸਨ।

Gurbachan Singh Lakhmirwala during the Punjabi Suba Morcha.

ਅਕਾਲੀ ਦਲ ਆਪਣੀ ਬੋਲੀ, ਪਹਿਚਾਣ, ਹੱਕਾਂ ਅਤੇ ਆਤਮ ਸਨਮਾਨ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਕਰ ਰਿਹਾ ਸੀ। ਜਦੋਂ ਪੰਜਾਬੀ ਸੂਬੇ ਲਈ ਸੰਘਰਸ਼ ਸ਼ੁਰੂ ਹੋਇਆ, ਜੱਥੇਦਾਰ ਗੁਰਚਰਨ ਸਿੰਘ ਲਖਮੀਰਵਾਲਾ ਨੇ ਉਸ ਸਮੇਂ ਦੇ ਅਕਾਲੀ ਆਗੂਆਂ ਨਾਲ ਮਿਲ ਕੇ ਸੰਘਰਸ਼ ‘ਚ ਆਪਣਾ ਯੋਗਦਾਨ ਪਾਇਆ, ਇਸ ਸੰਘਰਸ਼ ਦੌਰਾਨ ਜੱਥੇਦਾਰ ਗੁਰਚਰਨ ਸਿੰਘ ਲਖਮੀਰਵਾਲਾ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ, ਉਹ 1955 ‘ਚ ਲਗਭਗ 9 ਮਹੀਨੇ ਪੰਜਾਬੀ ਸੂਬੇ ਲਈ ਲਾਏ ਮੋਰਚੇ ਸਮੇਂ ਜੇਲ੍ਹ ਵਿੱਚ ਰਹੇ। ਲਗਾਤਾਰ ਸੰਘਰਸ਼ ਤੋਂ ਬਾਅਦ ਅਜੋਕੇ ਪੰਜਾਬ ਦੀ 1 ਨਵੰਬਰ 1966 ਨੂੰ ਨੀਂਹ ਰੱਖੀ ਗਈ। ਇਹ ਉਹ ਸਮਾਂ ਸੀ, ਜਦੋਂ ਜੱਥੇਦਾਰ ਸਾਹਿਬ ਰਾਜ ਅਤੇ ਕੌਮ ਲਈ ਦਿੱਤੀਆਂ ਸੇਵਾਵਾਂ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਫ਼ਤਹਿ ਸਿੰਘ ਜੀ ਦੇ ਬਹੁਤ ਜਿਆਦਾ ਨੇੜੇ ਹੋ ਕੇ ਵਿਚਰ ਰਹੇ ਸਨ।

FB IMG 1742110896105

Gurbachan Singh Lakhmirwala’s entry into politics.

ਇਸੇ ਦੌਰਾਨ ਸੰਨ 1967 ਦੀਆਂ ਚੋਣਾਂ ‘ਚ ਅਕਾਲੀ ਦਲ ਪ੍ਰਧਾਨ ਸੰਤ ਬਾਬਾ ਫ਼ਤਹਿ ਸਿੰਘ ਜੀ ਨੇ ਜੱਥੇਦਾਰ ਗੁਰਬਚਨ ਸਿੰਘ ਨੂੰ ਆਪਣੇ ਪਾਸ ਬੁਲਾ ਕੇ ਸੁਨਾਮ ਤੋਂ ਪਾਰਟੀ ਦੀ ਟਿਕਟ ਦੇਣ ਦੀ ਗੱਲ ਆਖੀ, ਤਾਂ ਸਾਧੂ ਰੂਪ ਜੱਥੇਦਾਰ ਸਾਹਿਬ ਨੇ ਸਹਿ ਸੁਭਾਅ ਕਹਿ ਦਿੱਤਾ ਗਿਆਨੀ ਜੀ ਮੈਨੂੰ ਤਾਂ ਸਿਆਸਤ ਬਾਰੇ ਕੁੱਝ ਵੀ ਨਹੀਂ ਪਤਾ ਮੈਂ ਕਿਵੇਂ ਸਿਆਸਤ ਕਰਾਂਗਾ,

ਸੰਤ ਫਤਹਿ ਸਿੰਘ ਜੀ ਨੇ ਜਥੇਦਾਰ ਸਾਹਿਬ ਨੂੰ ਜਵਾਬ ਦਿੰਦਿਆਂ ਕਿਹਾ ਜਥੇਦਾਰਾ ਤਾਹੀਓਂ ਤਾਂ ਤੈਨੂੰ ਟਿਕਟ ਦੇ ਰਹੇ ਹਾਂ ਤੈਨੂੰ ਸਿਆਸਤ ਨਹੀਂ ਸੇਵਾ ਕਰਨੀ ਆਉਂਦੀ ਹੈ। ਜਾਓ ਤਿਆਰੀਆਂ ਕਰੋ। ਇਲੈਕਸ਼ਨ ਆਪਾਂ ਜਿੱਤਣਾ ਹੈ, ਦੱਬ ਕੇ ਮਿਹਨਤ ਕਰੋ, ਹਲਕੇ ਦੇ ਲੋਕਾਂ ਚ ਜਾਓ। ਜੱਥੇਦਾਰ ਸਾਹਿਬ ਨੂੰ ਟਿਕਟ ਤਾਂ ਮਿਲ ਗਈ ਪਰ ਚੋਣਾਂ ਲੜਨ ਲਈ ਜ਼ਰੂਰੀ ਫੰਡ ਨਹੀਂ ਸਨ, ਜੋ ਇੱਕ ਆਮ ਕਿਸਾਨ ਪਰਿਵਾਰ ਦੇ ਲਈ ਇਕੱਠੇ ਕਰਨੇ ਬੇਹੱਦ ਮੁਸ਼ਕਿਲ ਸਨ, ਤਾਂ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਡੱਟ ਕੇ ਜੱਥੇਦਾਰ ਜੀ ਦਾ ਸਾਥ ਦਿੱਤਾ।

Gurbachan Singh’s political journey.

ਜੱਥੇਦਾਰ ਸਾਹਿਬ ਨੇ ਅਕਾਲੀ ਦਲ ਸੰਤ ਫਤਹਿ ਸਿੰਘ ਗਰੁੱਪ ਵੱਲੋਂ ਪਹਿਲੀ ਚੋਣ ਲੜਦੇ ਹੋਏ ਭਾਰਤੀ ਜਨ ਸੰਘ ਆਗੂ ਐਨ ਰਾਮ ਨੂੰ 8671 ਵੋਟਾਂ ਨਾਲ ਹਰਾਇਆ। ਕਾਂਗਰਸ ਅਤੇ ਅਕਾਲੀ ਦਲ ਸੰਤ ਫਤਹਿ ਸਿੰਘ ਗਰੁੱਪ ਨੇ ਸਾਂਝੀ ਸਰਕਾਰ ਬਣਾਈ, ਜਿਹੜੀ ਕੁੱਝ ਸਮੇਂ ਤੱਕ ਚੱਲ ਸਕੀ ਅਤੇ ਉਸਤੋਂ ਬਾਅਦ ਰਾਜ ‘ਚ ਰਾਸ਼ਟਰਪਤੀ ਸਾਸ਼ਨ ਲੱਗ ਗਿਆ।

ਜੱਥੇਦਾਰ ਗੁਰਚਰਨ ਸਿੰਘ ਨੂੰ ਦੂਜੀ ਵਾਰ 1969 ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਜਿਸ ਦੌਰਾਨ ਜੱਥੇਦਾਰ ਸਾਹਿਬ ਦੂਜੀ ਵਾਰ ਜੇਤੂ ਰਹੇ ਅਤੇ ਵਿਰੋਧੀ ਕਾਂਗਰਸੀ ਆਗੂ ਸ. ਗੁਰਦਿਆਲ ਸਿੰਘ ਨੂੰ 4814 ਵੋਟਾਂ ਨਾਲ ਹਰਾਇਆ,

ਜੱਥੇਦਾਰ ਜੀ ਸੰਨ 1972 ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਆਗੂ ਕ੍ਰਿਸ਼ਨ ਚੰਦ ਨੂੰ 489 ਵੋਟਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਵਾਰ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਗਏ। ਇਸ ਚੋਣ ਦੌਰਾਨ ਦਿਲਚਸਪ ਗੱਲ ਇਹ ਰਹੀ ਉਸ ਸਮੇਂ ਦੀ ਕਾਂਗਰਸ ਦੇ ਮੁੱਖ ਆਗੂ ਅਤੇ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਸਪੁੱਤਰ ਸੰਜੇ ਗਾਂਧੀ ਇਸ ਚੋਣ ਦੌਰਾਨ ਖੁਦ ਕਾਂਗਰਸ ਦੇ ਆਗੂ ਲਈ ਚੋਣ ਪ੍ਰਚਾਰ ਕਰਨ ਲਈ ਦਿੱਲੀ ਤੋਂ ਆਏ ਸਨ, ਜਿਨ੍ਹਾਂ ਨੇ ਲਗਾਤਾਰ 2 ਦਿਨ ਤੱਕ ਜੱਥੇਦਾਰ ਗੁਰਬਚਨ ਸਿੰਘ ਲਖਮੀਰਵਾਲਾ ਦੇ ਖਿਲਾਫ ਆਪਣੀ ਪਾਰਟੀ ਦੇ ਆਗੂ ਦੇ ਹੱਕ ਵਿੱਚ ਪ੍ਰਚਾਰ ਕੀਤਾ।

ਜੱਥੇਦਾਰ ਗੁਰਬਚਨ ਸਿੰਘ ਨੇ 1980 ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜਦੇ ਹੋਏ ਕਾਂਗਰਸ ਪਾਰਟੀ ਦੇ ਦਲੀਪ ਸਿੰਘ ਨੂੰ 13217 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਜੱਥੇਦਾਰ ਲਖਮੀਰਵਾਲਾ ਦੀਆਂ ਸਿਆਸੀ ਤੌਰ ਤੇ ਹੋਰ ਪ੍ਰਾਪਤੀਆਂ ਦਾ ਜ਼ਿਕਰ ਕਰਨਾ ਹੋਵੇ ਤਾਂ ਜ਼ਿਕਰਯੋਗ ਹੈ, ਸੰਤ ਫਤਹਿ ਸਿੰਘ ਅਕਾਲੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਲੰਬੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੰਗਰੂਰ (ਅਜੋਕਾ ਬਰਨਾਲਾ ਅਤੇ ਮਾਲੇਰਕੋਟਲਾ) ਦੇ ਪ੍ਰਧਾਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਹਿਯੋਗੀ ਰਹਿਣ ਤੋਂ ਇਲਾਵਾ ਜੱਥੇਦਾਰ ਜੀ, ਵਿਰੋਧੀ ਧਿਰ ਕਾਂਗਰਸ ਦੇ ਆਗੂ ਅਤੇ ਮੁੱਖ ਮੰਤਰੀ/ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਬੇਹੱਦ ਕਰੀਬ ਸਨ।

ਇਸ ਤੋਂ ਇਲਾਵਾ ਉਹਨਾਂ ਨੇ ਇੱਕ ਵਾਰ ਇਲਾਕੇ ਦੇ ਟਰੱਕ ਚਾਲਕਾਂ ਦੀ ਮੰਗ ਤੇ ਸੁਨਾਮ ਟਰੱਕ ਯੂਨੀਅਨ ਦੀ ਚੋਣ ਵੀ ਲੜੀ, ਜਿਸ ਦੌਰਾਨ ਉਹਨਾਂ ਸੁਨਾਮ ਦੇ MLA ਅਤੇ ਮੰਤਰੀ ਸ਼੍ਰੀ ਭਗਵਾਨ ਦਾਸ ਅਰੋੜਾ ਨੂੰ ਬੇਹੱਦ ਨਜ਼ਦੀਕੀ ਮੁਕਾਬਲੇ ਦੌਰਾਨ ਸ਼ਿਕਸ਼ਤ ਦਿੱਤੀ।

FB IMG 1742111059321 1

Gurbachan Singh Lakhmirwala in emergency time.

ਜੱਥੇਦਾਰ ਸਾਹਿਬ ਐਮਰਜੈਂਸੀ ਸਮੇਂ ਅਕਾਲੀ ਆਗੂਆਂ ਨਾਲ ਮਿਲ ਕੇ ਕੇਂਦਰ ਦੀ ਇੰਦਰਾ ਗਾਂਧੀ ਸਰਕਾਰ ਦੁਆਰਾ ਦੇਸ਼ ਚ ਲਾਈ ਐਮਰਜੈਂਸੀ ਦਾ ਪੂਰੇ ਭਾਰਤ ‘ਚ ਸਭ ਤੋਂ ਪਹਿਲਾਂ ਵਿਰੋਧ ਕਰਨ ਅਤੇ ਦੇਸ਼ ਦੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਆਗੂਆਂ ਚ ਸ਼ਾਮਿਲ ਸਨ। ਜੱਥੇਦਾਰ ਗੁਰਬਚਨ ਸਿੰਘ ਨੇ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਸੇਵਾ ਸੰਭਾਲ ਸਿੱਖ ਸੰਗਤ ਨੂੰ ਸੌਂਪਣ ਲਈ ਲੱਗੇ ਮੋਰਚੇ ਦੌਰਾਨ ਦਿੱਲੀ ਵਿਖੇ 101 ਸਿੰਘਾਂ ਦੇ ਜਥੇ ਸਮੇਤ ਸ਼ਿਰਕਤ ਕੀਤੀ, ਜਿਸ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹਰਿਆਣਾ ਸਥਿਤ ਰੋਹਤਕ ਜੇਲ੍ਹ ਵਿੱਚ ਕਈ ਮਹੀਨੇ ਰੱਖਿਆ ਗਿਆ।

Gurbachan Singh Lakhmirwala did work for the people of the constituency.

ਸ. ਗੁਰਬਚਨ ਸਿੰਘ ਦੁਆਰਾ ਆਪਣੇ ਸਿਆਸੀ ਜੀਵਨ ਦੌਰਾਨ ਹਲਕੇ ਦੇ ਲੋਕਾਂ ਨੂੰ ਦਿੱਤੀਆਂ ਸੌਗਾਤਾਂ ਦੀ ਗੱਲ ਕਰੀਏ ਤਾਂ ਲਿਸਟ ਬਹੁਤ ਲੰਬੀ ਹੋ ਜਾਵੇਗੀ, ਪਰ ਫਿਰ ਵੀ ਉਹਨਾਂ ਦੁਆਰਾ ਹਲਕੇ ਦੇ ਬੱਚਿਆਂ ਨੂੰ ਸਿੱਖਿਅਤ ਕਰਕੇ ਸਮੇਂ ਦੇ ਹਾਣੀ ਬਣਾਉਣ ਲਈ ਕੀਤੇ ਕੰਮਾਂ ਦਾ ਇੱਥੇ ਜ਼ਿਕਰ ਕਰਨਾ ਅਹਿਮ ਹੋ ਜਾਂਦਾ ਹੈ।

ਜੱਥੇਦਾਰ ਗੁਰਬਚਨ ਸਿੰਘ ਜੀ ਨੇ ਹਲਕੇ ਦੀਆਂ ਨੋਜਵਾਨ ਧੀਆਂ ਅਤੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਸੁਨਾਮ ਹਲਕੇ ਚ ਕਾਲਜ ਦੀ ਸਥਾਪਨਾ ਲਈ ਉਪਰਾਲੇ ਕਰਨੇ ਸ਼ੁਰੂ ਕੀਤੇ, ਇਸੇ ਦੌਰਾਨ 1969 ਚ ਸਰਕਾਰੀ ਤੌਰ ਤੇ ਕਾਲਜ ਨੂੰ ਮਨਜੂਰੀ ਤਾਂ ਮਿਲ ਗਈ, ਪਰ ਫੰਡਾਂ ਦੀ ਘਾਟ ਹੋਣ ਕਾਰਨ ਉਸ ਸਮੇਂ ਦੀ ਸਰਕਾਰ ਨੇ ਕਾਲਜ ਦੀ ਸਥਾਪਨਾ ਤੋਂ ਹੱਥ ਪਿੱਛੇ ਖਿੱਚ ਲਏ।

ਜਿਸ ਤੋਂ ਬਾਅਦ ਜੱਥੇਦਾਰ ਸਾਹਿਬ ਨੇ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਕਾਲਜ ਲਈ ਲਗਭਗ 21 ਏਕੜ ਜਮੀਨ ਦੀ ਵਿਵਸਥਾ ਕਰਵਾਈ ਅਤੇ ਘਰ-2 ਜਾ ਕੇ ਸਾਰੇ ਹਲਕੇ ਦੇ ਲੋਕਾਂ ਤੋਂ ਕਾਲਜ ਲਈ ਉਗਰਾਹੀ ਕੀਤੀ। ਜਿਸ ਤੋਂ ਬਾਅਦ ਕਾਲਜ ਦੀ ਸਥਾਪਨਾ ਹੋਈ। National Assessment and Accreditation Council (NAAC) ਵੱਲੋਂ ਮਾਨਤਾ ਪ੍ਰਾਪਤ ਇਸ ਕਾਲਜ ਵਿੱਚ ਲੱਖਾਂ ਵਿਦਿਆਰਥੀਆਂ ਨੇ ਸਿੱਖਿਆ ਪ੍ਰਾਪਤ ਕੀਤੀ ਅਤੇ ਅੱਜ ਵੀ ਲੱਗਭਗ 3000 ਵਿਦਿਆਰਥੀ ਆਪਣੀ ਪੜ੍ਹਾਈ ਵੱਖੋ ਵੱਖਰੇ ਵਿਸ਼ਿਆ ਚ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ, ਕਰਮਜੀਤ ਅਨਮੋਲ, ਪੰਮੀ ਬਾਈ ਵਰਗੀਆਂ ਅਨੇਕਾਂ ਸ਼ਖਸੀਅਤਾਂ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ।

ਉਹਨ੍ਹਾਂ ਦੇ ਸਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਲਖਮੀਰਵਾਲਾ ਅਨੁਸਾਰ 1973 ਚ ਸ਼ਹੀਦ ਊਧਮ ਸਿੰਘ ਜੀ ਦੀਆਂ ਇੰਗਲੈਂਡ ਚ ਪਈਆਂ ਅਸਥੀਆਂ ਬਾਰੇ ਜਦੋਂ ਜੱਥੇਦਾਰ ਸਾਹਿਬ ਨੂੰ ਸ਼ਹੀਦ ਦੇ ਸਬੰਧੀਆਂ ਦੁਆਰਾ ਦੱਸਿਆ ਗਿਆ ਅਤੇ ਅਸਥੀਆਂ ਦੇਸ਼ ਲੈ ਕੇ ਆਉਣ ਲਈ ਬੇਨਤੀ ਕੀਤੀ।

ਜਿਸ ਤੋਂ ਬਾਅਦ ਜੱਥੇਦਾਰ ਸਾਹਿਬ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੂੰ ਇਸ ਮੁੱਦੇ ਉੱਤੇ ਗੱਲਬਾਤ ਲਈ ਮਿਲੇ ਅਤੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆਉਣ ਲਈ ਪ੍ਰਧਾਨਮੰਤਰੀ ਇੰਦਰਾ ਗਾਂਧੀ ਤੱਕ ਪਹੁੰਚ ਕਰਨ ਲਈ ਬੇਨਤੀ ਕੀਤੀ। ਜਿਸ ਤੋਂ ਬਾਅਦ ਸ਼ਹੀਦ ਦੀਆਂ ਅਸਥੀਆਂ ਪੂਰੇ ਸਰਕਾਰੀ ਸਨਮਾਨ ਨਾਲ 1974 ਚ ਭਾਰਤ ਲੈ ਕੇ ਲਿਆਂਦੀਆ ਅਤੇ ਸਨਮਾਨ ਸਹਿਤ ਅੰਤਿਮ ਸੰਸਕਾਰ ਕੀਤਾ ਗਿਆ। ਜੱਥੇਦਾਰ ਸਾਹਿਬ ਦੀਆਂ ਹੋਰ ਪ੍ਰਾਪਤੀਆਂ ਚ ਸੁਨਾਮ ਚ ਸ਼ਹੀਦ ਊਧਮ ਸਿੰਘ ITI ਨੂੰ ਫੰਡ ਜਾਰੀ ਕਰਵਾਉਣ, ਸੁਨਾਮ ਨੂੰ ਸਬ ਡਵੀਜ਼ਨ ਦਾ ਦਰਜਾ ਦਿਵਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ।

Other politicians’ views on Gurbachan Singh Lakhmirwala.

ਜੱਥੇਦਾਰ ਗੁਰਬਚਨ ਸਿੰਘ ਲਖਮੀਰਵਾਲਾ ਇੱਕ ਇਮਾਨਦਾਰ, ਬੇਦਾਗ ਅਤੇ ਮਿੱਠ-ਬੋਲੜੇ ਸੁਭਾਅ ਦੇ ਮਾਲਕ ਸਨ। ਉਹਨ੍ਹਾਂ ਦੀ ਸ਼ਖਸੀਅਤ ਦੀ ਤਾਰੀਫ ਜੱਥੇਦਾਰ ਜੀ ਦੀਆਂ ਵਿਰੋਧੀ ਪਾਰਟੀਆਂ ਚ ਰਹੇ ਆਗੂ ਆਮ ਹੀ ਕਰਦੇ ਦਿਖਾਈ ਦਿੰਦੇ ਹਨ।

ਪਿੱਛਲੇ ਦਿਨੀਂ ਇੱਕ ਸਮਾਗਮ ਦੌਰਾਨ ਸੁਨਾਮ ਪਹੁੰਚੇ, ਆਮ ਆਦਮੀ ਪਾਰਟੀ ਦੇ ਲਹਿਰਾ ਹਲਕੇ ਤੋਂ ਵਿਧਾਇਕ ਅਤੇ ਮੰਤਰੀ ਵਰਿੰਦਰ ਗੋਇਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ਜੱਥੇਦਾਰ ਗੁਰਬਚਨ ਸਿੰਘ ਲਖਮੀਰਵਾਲਾ ਜੀ ਨਾਲ ਉਹਨ੍ਹਾਂ ਦਾ ਬੈਗ ਫੜ ਕੇ ਚੱਲਣਾ, ਮੈਨੂੰ ਇੱਥੇ ਤੱਕ ਲੈ ਕੇ ਆਇਆ ਹੈ। ਮੰਤਰੀ ਗੋਇਲ ਨੇ ਅੱਗੇ ਕਿਹਾ ਉਹ ਸਿਆਸੀ ਤੌਰ ਤੇ ਜੱਥੇਦਾਰ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ।

ਸੁਨਾਮ ਹਲਕੇ ਦੇ ਇੱਕ ਇਮਾਨਦਾਰ, ਲੋਕਾਂ ਲਈ ਕੰਮ ਕਰਨ ਵਾਲੇ ਅਤੇ ਪੂਰਾ ਜੀਵਨ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਸਾਡੇ ਬਜ਼ੁਰਗ ਆਗੂ ਸਵ: ਜੱਥੇਦਾਰ ਸ. ਗੁਰਬਚਨ ਸਿੰਘ ਲਖਮੀਰਵਾਲਾ ਜੀ ਦੇ ਜੀਵਨ ਬਾਰੇ ਸਾਡੇ ਸਰੋਤਿਆਂ ਨੂੰ ਦੱਸਦਿਆਂ ਅਸੀਂ ਮਾਨ ਮਹਿਸੂਸ ਕਰਦੇ ਹਾਂ।

FB IMG 1742111293662

ਅਸੀਂ ਵਿਸੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸ. ਗੁਰਪ੍ਰੀਤ ਸਿੰਘ ਲਖਮੀਰਵਾਲਾ ਅਤੇ ਪਰਿਵਾਰ ਦਾ ਜਿਨ੍ਹਾਂ ਸਾਨੂੰ ਜੱਥੇਦਾਰ ਸਾਹਿਬ ਨਾਲ ਜੁੜੇ ਕਈ ਅਹਿਮ ਜਾਣਕਾਰੀਆਂ ‘ਤੇ ਦਸਤਾਵੇਜ਼ ਸਾਨੂੰ ਮੁਹੱਈਆ ਕਰਵਾਏ।

Leave a Comment