
Israel-US-Iran war, ਅਮਰੀਕਾ ਨੇ ਇਰਾਨੀ ਤੇਲ’ਤੇ ਲੱਗੀਆਂ ਪਾਬੰਦੀਆਂ ਹਟਾਈਆਂ ਤੇ ਕਿਹਾ ਉਸਦਾ ਤੇਲ ਉਸੇ ਵਿਰੁੱਧ ਵਰਤਾਂਗੇ
SNPNEWS.IN News (jacknama) Israel-US-Iran war: ਅਮਰੀਕੀ ਵਿੱਤ ਵਿਭਾਗ ਨੇ ਇਰਾਨੀ ਤੇਲ ‘ਤੇ ਲੱਗੀਆਂ ਪਾਬੰਦੀਆਂ ਨੂੰ ਅਸਥਾਈ ਤੌਰ ‘ਤੇ ਹਟਾ ਰਿਹਾ ਹੈ। ਇਹ ਤੇਲ ਜੋਕਿ ਹੁਣ ਸਮੁੰਦਰ ਵਿੱਚ ਹੈ ਅਤੇ ਇਸ ਨੂੰ ਜ਼ਿਆਦਾਤਰ ਦੇਸ਼ਾਂ ਨੂੰ ਵੇਚਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਅਮਰੀਕਾ ਦੇ ਇਸ ਫੈਸਲੇ ਦਾ ਮਕਸਦ ਵਿਸ਼ਵ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਨੂੰ ਘੱਟ ਰੱਖਣਾ ਹੈ।
ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ X’ਤੇ ਇੱਕ ਬਿਆਨ ਵਿੱਚ ਕਿਹਾ ਕਿ ਇਸ ‘ਅਲਪਕਾਲੀਨ ਅਧਿਕਾਰ’ ਨਾਲ ਲਗਭਗ 14 ਕਰੋੜ ਬੈਰਲ ਤੇਲ ਵਿਸ਼ਵ ਬਾਜ਼ਾਰਾਂ ਵਿੱਚ ਆ ਸਕੇਗਾ।ਬੇਸੈਂਟ ਨੇ ਕਿਹਾ ਕਿ ਇਰਾਨ ਨੂੰ ਇਸ ਵਿਕਰੀ ਤੋਂ ਹੋਣ ਵਾਲੇ ਕਿਸੇ ਵੀ ਵਿੱਤੀ ਲਾਭ ਤੱਕ ‘ਪਹੁੰਚਣ ਵਿੱਚ ਮੁਸ਼ਕਲ ਹੋਵੇਗੀ।’ ਸੋ ਇਸ ਦਾ ਲਾਭ ਸਿਰਫ ਸਮੁੰਦਰ ਵਿੱਚ ਪਹਿਲਾਂ ਹੀ ਫਸੇ ਹੋਏ ਤੇਲ ਦਾ ਸੌਦਾ ਕਰਵਾਉਣ ਵਾਲੇ ਵਿਚੋਲਿਆਂ ਅਤੇ ਖਰੀਦਦਾਰਾਂ ਨੂੰ ਹੋਵੇਗਾ।
ਬੇਸੈਂਟ ਨੇ ਕਿਹਾ, “ਇਹ ਅਧਿਕਾਰ ਸਖ਼ਤੀ ਨਾਲ ਸਿਰਫ਼ ਉਸ ਤੇਲ ਤੱਕ ਸੀਮਤ ਹੈ ਜੋ ਪਹਿਲਾਂ ਹੀ ਰਸਤੇ ਵਿੱਚ ਹੈ ਅਤੇ ਇਹ ਨਵੀਆਂ ਖਰੀਦਾਂ ਜਾਂ ਉਤਪਾਦਨ ਦੀ ਇਜਾਜ਼ਤ ਨਹੀਂ ਦਿੰਦਾ। ਅਸਲ ਵਿੱਚ, ਅਸੀਂ ਤੇਲ ਦੀਆਂ ਕੀਮਤਾਂ ਨੂੰ ਘੱਟ ਰੱਖਣ ਲਈ ਇਰਾਨ ਦੇ ਬੈਰਲਾਂ ਦਾ ਇਸਤੇਮਾਲ ਤੇਹਰਾਨ ਵਿਰੁੱਧ ਹੀ ਕਰਾਂਗੇ।”
Read more here: Israel-US-Iran War: Iran’s Oil Depots Reduced to Ashes.
ਬੇਸੈਂਟ ਨੇ X’ ਤੇ ਕਿਹਾ, “ਇਰਾਨ ਵਿਸ਼ਵ ਅੱਤਵਾਦ ਦੇ ਸੱਪ ਦੀ ਸਿਰੀ ਹੈ ਅਤੇ ਰਾਸ਼ਟਰਪਤੀ ਟਰੰਪ ਦੇ ‘Operation Epic Fury’ ਰਾਹੀਂ ਅਸੀਂ ਇਸ ਮਹੱਤਵਪੂਰਨ ਲੜਾਈ ਨੂੰ ਉਮੀਦ ਤੋਂ ਵੀ ਵੱਧ ਤੇਜ਼ ਗਤੀ ਨਾਲ ਜਿੱਤ ਰਹੇ ਹਾਂ। ਇਰਾਨ ਵੱਲੋਂ ਵਿਸ਼ਵ ਊਰਜਾ ਢਾਂਚੇ ਵਿਰੁੱਧ ਅੱਤਵਾਦੀ ਹਮਲਿਆਂ ਦੇ ਜਵਾਬ ਵਿੱਚ, ਟਰੰਪ ਪ੍ਰਸ਼ਾਸਨ ਅਮਰੀਕਾ ਦੀ ਆਰਥਿਕ ਅਤੇ ਫੌਜੀ ਤਾਕਤ ਨੂੰ ਵਰਤ ਕੇ ਵਿਸ਼ਵ ਵਿੱਚ ਊਰਜਾ ਦੇ ਪ੍ਰਵਾਹ ਨੂੰ ਵੱਧ ਤੋਂ ਵੱਧ ਕਰਨ, ਵਿਸ਼ਵ ਪੂਰਤੀ ਨੂੰ ਮਜ਼ਬੂਤ ਕਰਨ ਅਤੇ ਬਾਜ਼ਾਰ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਯਤਨ ਜਾਰੀ ਰੱਖੇਗਾ।”
ਜ਼ਿਕਰਯੋਗ ਹੈ ਕਿ ਇਰਾਨ ‘Strait of Hormiz’ ਨੂੰ ਰੋਕ ਕੇ ਤੇਲ ਦਾ ਤੋੜਾ ਪਾ ਕੇ ਪੂਰੀ ਦੁਨੀਆ’ਤੇ ਦਬਾਅ ਬਣਾਈ ਬੈਠਾ ਹੈ ਅਤੇ ਚੱਲ ਰਹੇ ਯੁੱਧ ਦੌਰਾਨ ਇਹ ਇੱਕੋ ਗੱਲ ਹੀ ਉਸਦੇ ਸਭ ਤੋਂ ਵੱਧ ਪੱਖ ਵਿੱਚ ਜਾ ਰਹੀ ਹੈ ਤੇ ਅਮਰੀਕਾ ਦਾ ਸਾਰਾ ਜ਼ੋਰ ਇਸ ਦਬਾਅ ਨੂੰ ਘੱਟ ਕਰਨ’ਤੇ ਲੱਗਿਆ ਹੋਇਆ ਹੈ।
ਟਰੰਪ ਟੈਰਿਫ਼ ਦਾ ਪਹਾੜਾ ਭੁੱਲ ਕੇ ਤਕਰੀਬਨ-ਤਕਰੀਬਨ ਪੂਰੀ ਦੁਨੀਆਂ ਨੂੰ ਇਹ ਕਹਿ ਚੁੱਕਿਆ ਹੈ ਕਿ ਹਾਲ ਦੀ ਘੜੀ ਕੋਈ ਵੀ ਕਿਤੋਂ ਵੀ ਤੇਲ ਲੈ ਸਕਦਾ ਹੈ ਤਾਂ ਜੋ ਵਿਸ਼ਵ ਸਪਲਾਈ’ਤੇ ਬਣੇ ਪ੍ਰੈਸ਼ਰ ਨੂੰ ਘੱਟ ਕੀਤਾ ਜਾ ਸਕੇ ।ਵਰਤਮਾਨ ਸਮੇਂ ਕੱਚੇ ਤੇਲ ਦੀਆਂ ਕੀਮਤਾਂ 112 ਪ੍ਰਤੀ ਅਮਰੀਕੀ ਡਾਲਰ ਤੋਂ ਵੀ ਉੱਪਰ ਚਲੀਆਂ ਗਈਆਂ ਹਨ।