
SUNAM ਦੇ ਉੱਘੇ ਸਮਾਜਸੇਵੀ ਜਸਪਾਲ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ (ਰਜਿਸਟਰ 938) ਦੇ ਤੀਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ।
SNPNEWS.IN News Sunam (Gurmail Kamboj): ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਵਿਖੇ ਲਗਾਤਰ ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਨੋਜਵਾਨ ਆਗੂ ਜਸਪਾਲ ਸਿੰਘ ਪਾਲਾ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ (ਰਜਿਸਟਰ 938) ਸੁਨਾਮ ਦੇ ਤੀਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਜਸਪਾਲ ਸਿੰਘ ਪਾਲਾ ਜੋਕਿ ਸੁਨਾਮ ਵਿੱਚ ਇੱਕ ਸਮਾਜਿਕ ਕਾਰਕੁੰਨ ਦੇ ਤੌਰ ਤੇ ਲੰਬੇ ਸਮੇਂ ਤੋਂ ਵਿਚਰ ਰਹੇ ਹਨ ਅਤੇ ਇਲਾਕੇ ਵਿਚ ਇੱਕ ਵੱਖਰੀ ਪਛਾਣ ਬਣਾ ਚੁੱਕੇ ਹਨ ਨੂੰ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਜਾਣਾ ਉਹਨ੍ਹਾਂ ਦੀ ਕਾਬਲੀਅਤ ਨੂੰ ਹੋਰ ਨਿਖਾਰਨ ਲਈ ਅਹਿਮ ਯੋਗਦਾਨ ਪਵੇਗਾ।
Read It : ਭਾਜਪਾ ਆਗੂ ਅਤੇ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਸ਼ਹੀਦ ਊਧਮ ਸਿੰਘ ਸਮਾਰਕ ‘ਚ ਕੀਤੀ ਪ੍ਰੈੱਸ ਕਾਨਫਰੰਸ।
ਜਸਪਾਲ ਸਿੰਘ ਨੇ SNPNEWS.IN ਨਾਲ਼ ਗੱਲਬਾਤ ਕਰਦਿਆਂ ਦੱਸਿਆ ਉਹਨ੍ਹਾਂ ਦੇ ਕਲੱਬ ਨੇ ਸੁਨਾਮ ਅਤੇ ਇਲਾਕੇ ਵਿਚ ਅਨੇਕਾਂ ਖੂਨਦਾਨ ਅਤੇ ਅੱਖਾਂ ਦੇ ਆਪ੍ਰੇਸ਼ਨ ਕੈਂਪ ਲਗਾਉਣ ਤੋਂ ਇਲਾਵਾ ਗਰੀਬ ਲੜਕੀਆਂ ਦੇ ਵਿਆਹ ਸਮਾਰੋਹ ਅਤੇ ਅਨੇਕਾਂ ਹੋਰ ਸਮਾਜਿਕ ਕੰਮਾਂ ਚ ਹਮੇਸ਼ਾ ਆਪਣਾ ਬਣਦਾ ਯੋਗਦਾਨ ਪਾਇਆ ਹੈ ਅਤੇ ਅੱਗੇ ਤੋਂ ਵੀ ਸਮਾਜ ਸੇਵਾ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ।
“ਜਸਪਾਲ ਸਿੰਘ ਪਾਲਾ” ਪ੍ਰਧਾਨ ਤੋਂ ਇਲਾਵਾ ਹੋਰ ਅਹੁਦੇਦਾਰ:-
ਖਜਾਨਚੀ- ਸਿਆਮ ਸਿੰਘ ਢੋਟ, ਸਕੱਤਰ- ਹਰਜਿੰਦਰ ਸਿੰਘ ਬੱਬੂ, ਮੀਤ ਪ੍ਰਧਾਨ- ਗੁਰਦਾਸ ਸਿੰਘ ਢੋਟ, ਚੇਅਰਮੈਨ- ਅਮਰਜੀਤ ਸਿੰਘ ਠੇਕੇਦਾਰ, ਪ੍ਰਚਾਰ ਸਕੱਤਰ- ਪੰਮੀ ਅਬਦਾਲ, ਸਰਪਰਸਤ- ਗਿਆਨ ਸਿੰਘ